NDA ਤੋਂ ਗਰੈਜੂਏਟ ਮਹਿਲਾ ਕੈਡਿਟਾਂ ਦੇ ਪਹਿਲੇ ਬੈਚ ਨੇ ''ਪਾਸਿੰਗ ਆਊਟ ਪਰੇਡ'' ''ਚ ਹਿੱਸਾ ਲੈ ਕੇ ਰਚਿਆ ਇਤਿਹਾਸ

Friday, May 30, 2025 - 11:16 AM (IST)

NDA ਤੋਂ ਗਰੈਜੂਏਟ ਮਹਿਲਾ ਕੈਡਿਟਾਂ ਦੇ ਪਹਿਲੇ ਬੈਚ ਨੇ ''ਪਾਸਿੰਗ ਆਊਟ ਪਰੇਡ'' ''ਚ ਹਿੱਸਾ ਲੈ ਕੇ ਰਚਿਆ ਇਤਿਹਾਸ

ਪੁਣੇ- ਮਹਾਰਾਸ਼ਟਰ ਦੇ ਪੁਣੇ ਸਥਿਤ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਤੋਂ ਗ੍ਰੈਜੂਏਟ ਹੋਣ ਵਾਲੀਆਂ 17 ਮਹਿਲਾ ਕੈਡਿਟਾਂ ਦੇ ਪਹਿਲੇ ਬੈਚ ਨੇ ਸ਼ੁੱਕਰਵਾਰ ਨੂੰ 300 ਤੋਂ ਵੱਧ ਪੁਰਸ਼ ਕੈਡਿਟਾਂ ਦੇ ਨਾਲ 'ਪਾਸਿੰਗ ਆਊਟ ਪਰੇਡ' 'ਚ ਹਿੱਸਾ ਲੈ ਕੇ ਇਤਿਹਾਸ ਰਚਿਆ। ਇਹ ਐੱਨਡੀਏ 'ਚ ਪੁਰਸ਼ ਅਤੇ ਮਹਿਲਾ ਕੈਡਿਟਾਂ ਦਾ ਪਹਿਲਾ ਸਹਿ-ਸਿੱਖਿਆ ਬੈਚ ਹੈ। ਕੈਡਿਟਾਂ ਨੇ ਖੜਕਵਾਸਲਾ 'ਚ ਤ੍ਰਿ-ਸੇਵਾ ਟ੍ਰੇਨਿੰਗ ਅਕੈਡਮੀ ਦੇ ਖੇਤਰਪਾਲ ਪਰੇਡ ਗਰਾਊਂਡ 'ਚ 'ਆਖਰੀ ਕਦਮ' ਤੋਂ ਲੰਘੇ, ਜਿਸ ਨੂੰ 'ਲੀਡਰਸ਼ਿਪ ਦਾ ਉੱਦਮ ਸਥਾਨ' ਵਜੋਂ ਜਾਣਿਆ ਜਾਂਦਾ ਹੈ। ਸਾਬਕਾ ਫੌਜ ਮੁਖੀ ਅਤੇ ਮਿਜ਼ੋਰਮ ਦੇ ਗਵਰਨਰ ਜਨਰਲ ਵੀ.ਕੇ. ਸਿੰਘ 'ਪਾਸਿੰਗ ਆਊਟ ਪਰੇਡ' ਦੇ ਨਿਰੀਖਣ ਅਧਿਕਾਰੀ ਸਨ। ਯੂਪੀਐੱਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦੁਆਰਾ 2021 'ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਔਰਤਾਂ ਨੂੰ ਰੱਖਿਆ ਅਕੈਡਮੀ 'ਚ ਅਰਜ਼ੀ ਦੇਣ ਦੀ ਇਜਾਜ਼ਤ ਦੇਣ ਤੋਂ ਬਾਅਦ ਮਹਿਲਾ ਕੈਡਿਟਾਂ ਦਾ ਪਹਿਲਾ ਬੈਚ 2022 'ਚ ਐਨਡੀਏ ਦੇ 148ਵੇਂ ਕੋਰਸ 'ਚ ਸ਼ਾਮਲ ਹੋਇਆ।

ਅਕੈਡਮੀ ਦੇ ਕੈਡੇਟ ਕੈਪਟਨ ਉਦੈਵੀਰ ਨੇਗੀ ਨੇ 148ਵੇਂ ਕੋਰਸ ਦੀ ਪਰੇਡ ਦੀ ਅਗਵਾਈ ਕੀਤੀ। ਜਨਰਲ ਸਿੰਘ ਨੇ ਇਸ ਮੌਕੇ ਕਿਹਾ,"ਅੱਜ ਅਕੈਡਮੀ ਦੇ ਇਤਿਹਾਸ 'ਚ ਇਕ ਖਾਸ ਮਹੱਤਵਪੂਰਨ ਦਿਨ ਹੈ, ਕਿਉਂਕਿ ਐੱਨਡੀਏ ਦੀਆਂ ਮਹਿਲਾ ਕੈਡਿਟਾਂ ਦੇ ਪਹਿਲੇ ਬੈਚ ਨੇ 'ਪਾਸਿੰਗ ਆਊਟ ਪਰੇਡ' 'ਚ ਹਿੱਸਾ ਲਿਆ ਹੈ। ਇਹ ਵਧੇਰੇ ਸਮਾਵੇਸ਼ੀ ਅਤੇ ਸਸ਼ਕਤੀਕਰਨ ਵੱਲ ਸਾਡੀ ਸਮੂਹਿਕ ਯਾਤਰਾ 'ਚ ਇਕ ਇਤਿਹਾਸਕ ਮੀਲ ਪੱਥਰ ਹੈ।" ਉਨ੍ਹਾਂ ਕਿਹਾ ਕਿ ਇਹ ਔਰਤਾਂ 'ਨਾਰੀ ਸ਼ਕਤੀ' ਦਾ ਇਕ ਲਾਜ਼ਮੀ ਪ੍ਰਤੀਕ ਹਨ, ਜੋ ਨਾ ਸਿਰਫ਼ ਔਰਤਾਂ ਦੇ ਵਿਕਾਸ ਦਾ ਪ੍ਰਤੀਕ ਹਨ, ਸਗੋਂ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦਾ ਵੀ ਪ੍ਰਤੀਕ ਹਨ। ਉਨ੍ਹਾਂ ਕਿਹਾ,"ਮੈਂ ਇਕ ਅਜਿਹੇ ਭਵਿੱਖ ਦੀ ਕਲਪਣਾ ਕਰਦਾ ਹਾਂ ਜੋ ਹੁਣ ਤੋਂ ਬਹੁਤ ਦੂਰ ਨਹੀਂ ਹੈ, ਜਦੋਂ ਇਨ੍ਹਾਂ 'ਚੋਂ ਕੋਈ ਇਕ ਔਰਤ ਆਪਣੀ ਸੇਵਾ ਦੇ ਖੇਤਰ 'ਚ ਸਰਵਉੱਚ ਭੂਮਿਕਾ ਨਿਭਾ ਸਕਦੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News