4 ਸੂਬਿਆਂ ਦੀਆਂ ਵਿਧਾਨ ਪ੍ਰੀਸ਼ਦ ਚੋਣਾਂ, 16 ਸੀਟਾਂ ’ਤੇ NDA ਅੱਗੇ, UP ਦੀਆਂ 3 ਸੀਟਾਂ ’ਤੇ ਸਪਾ ਨੂੰ ਬੜ੍ਹਤ

Wednesday, Oct 28, 2026 - 09:54 AM (IST)

4 ਸੂਬਿਆਂ ਦੀਆਂ ਵਿਧਾਨ ਪ੍ਰੀਸ਼ਦ ਚੋਣਾਂ, 16 ਸੀਟਾਂ ’ਤੇ NDA ਅੱਗੇ, UP ਦੀਆਂ 3 ਸੀਟਾਂ ’ਤੇ ਸਪਾ ਨੂੰ ਬੜ੍ਹਤ

ਨਵੀਂ ਦਿੱਲੀ (ਏਜੰਸੀ)- ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 28 ਵਿਧਾਨ ਪ੍ਰੀਸ਼ਦ ਸੀਟਾਂ ’ਤੇ ਮੰਗਲਵਾਰ ਸਵੇਰੇ 8 ਵਜੇ ਤੋਂ ਗਿਣਤੀ ਜਾਰੀ ਹੈ। ਰਾਤ 10 ਵਜੇ ਤੱਕ ਭਾਜਪਾ ਅਤੇ ਉਸ ਦੇ ਸਾਥੀ ਦਲ (ਜੇ. ਡੀ. ਯੂ., ਸ਼ਿੰਦੇ ਸੈਨਾ, ਅਜੀਤ ਪਵਾਰ ਦੀ ਐੱਨ.ਸੀ.ਪੀ., ਜੇ.ਡੀ.ਐੱਸ.) ਮਿਲਾ ਕੇ ਕਰੀਬ 16 ਸੀਟਾਂ ’ਤੇ ਅੱਗੇ ਹਨ, ਉਥੇ ਹੀ ਸਮਾਜਵਾਦੀ ਪਾਰਟੀ ਨੂੰ 3 ਸੀਟਾਂ ’ਤੇ ਬੜ੍ਹਤ ਮਿਲੀ ਹੈ। ਵਿਰੋਧੀ ਪਾਰਟੀਆਂ ਅਤੇ ਨਵੇਂ ਰਾਜਨੀਤਿਕ ਮੋਰਚਿਆਂ (ਜਿਵੇਂ ਜਨ ਸੁਰਾਜ) ਨੇ ਵੀ ਕੁਝ ਮਹੱਤਵਪੂਰਨ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।

ਉਤਰ ਪ੍ਰਦੇਸ਼ ਦੀਆਂ 11 ਸੀਟਾਂ ’ਤੇ ਭਾਰਤੀ ਜਨਤਾ ਪਾਰਟੀ ਅਤੇ ਸਮਾਜਵਾਦੀ ਪਾਰਟੀ ਵਿਚਕਾਰ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਭਾਜਪਾ ਦੇ ਦਿਨੇਸ਼ ਗੋਇਲ ਅਤੇ ਸ਼੍ਰੀਚੰਦ ਸ਼ਰਮਾ ਨੇ ਮੇਰਠ ਖੇਤਰ ਦੀਆਂ ਦੋਵੇਂ (ਅਧਿਆਪਕ ਅਤੇ ਗ੍ਰੈਜੂਏਟ) ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਬਰੇਲੀ ਅਤੇ ਮੇਰਠ-ਬਰੇਲੀ ਖੰਡ ਦੀਆਂ ਹੋਰ ਸੀਟਾਂ ’ਤੇ ਵੀ ਭਾਜਪਾ ਦਾ ਦਬਦਬਾ ਰਿਹਾ। ਵਾਰਾਣਸੀ ਅਧਿਆਪਕ ਸੀਟ ’ਤੇ ਸਮਾਜਵਾਦੀ ਪਾਰਟੀ ਦੇ ਲਾਲ ਬਿਹਾਰੀ ਯਾਦਵ ਨੇ ਭਾਜਪਾ ਵਿਰੋਧੀ ਨੂੰ ਪਛਾੜਦੇ ਹੋਏ ਵੱਡੀ ਬੜ੍ਹਤ ਬਣਾਈ। ਉਥੇ ਹੀ ਆਗਰਾ ਅਧਿਆਪਕ ਸੀਟ ’ਤੇ ਸਪਾ ਦੇ ਡਾ. ਆਕਾਸ਼ ਅਗਰਵਾਲ ਸ਼ੁਰੂਆਤੀ ਦੌਰ ਤੋਂ ਅੱਗੇ ਚੱਲ ਰਹੇ ਹਨ।

ਇਹ ਵੀ ਪੜ੍ਹੋ : 5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼

ਉਥੇ ਹੀ ਬਿਹਾਰ ਦੀ ਦਰਭੰਗਾ ਅਧਿਆਪਕ ਸੀਟ ’ਤੇ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਨੇ ਇਤਿਹਾਸਕ ਜਿੱਤ ਨਾਲ ਆਪਣਾ ਖਾਤਾ ਖੋਲ੍ਹਿਆ ਹੈ। ਕੋਸੀ ਗ੍ਰੈਜੂਏਟ ਸੀਟ ’ਤੇ ਵੀ ਭਾਜਪਾ ਦੇ ਡਾ. ਐੱਨ. ਕੇ. ਯਾਦਵ ਅੱਗੇ ਚੱਲ ਰਹੇ ਹਨ। ਸਭ ਤੋਂ ਹੌਟ ਮੰਨੀ ਜਾਣ ਵਾਲੀ ਪਟਨਾ ਗ੍ਰੈਜੂਏਟ ਸੀਟ ’ਤੇ ਰਾਜਦ ਦੇ ਦਲੀਪ ਪਟੇਲ ਅੱਗੇ ਚੱਲ ਰਹੇ ਹਨ।

ਕਰਨਾਟਕ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਇਸ ਦੋ-ਸਾਲਾ ਚੋਣ ਵਿਚ ਭਾਰੀ ਝਟਕਾ ਲੱਗਾ ਹੈ। 75 ਮੈਂਬਰੀ ਉਪਰਲੇ ਸਦਨ ਦੇ ਇਸ ਚੋਣ ਵਿਚ ਭਾਜਪਾ-ਜੇ.ਡੀ.ਐੱਸ. ਗੱਠਜੋੜ ਮਜ਼ਬੂਤ ​​ਬਣ ਕੇ ਉੱਭਰਿਆ ਹੈ। ਬੈਂਗਲੁਰੂ ਅਧਿਆਪਕ ਸੀਟ ਤੋਂ ਜੇ.ਡੀ.ਐੱਸ. (ਜੇ.ਡੀ.ਐੱਸ.) ਦੇ ਏ.ਪੀ. ਰੰਗਨਾਥ ਅਤੇ ਪੱਛਮੀ ਗ੍ਰੈਜੂਏਟ ਸੀਟ ਤੋਂ ਭਾਜਪਾ ਦੇ ਪ੍ਰੋਫੈਸਰ ਐੱਸ.ਵੀ. ਸੰਕਨੂਰ ਆਪਣੇ ਵਿਰੋਧੀਆਂ ਨਾਲੋਂ ਲਗਾਤਾਰ ਅੱਗੇ ਚੱਲ ਰਹੇ ਹਨ। ਮਹਾਰਾਸ਼ਟਰ ਵਿਚ ਮਹਾਯੁਤੀ (ਭਾਜਪਾ, ਸ਼ਿੰਦੇ ਸੈਨਾ, ਅਜੀਤ ਪਵਾਰ ਐੱਨ.ਸੀ.ਪੀ.) ਅਤੇ ਮਹਾ ਵਿਕਾਸ ਅਘਾੜੀ (ਐੱਮ.ਵੀ.ਏ. - ਕਾਂਗਰਸ, ਧਵਸ ਸੈਨਾ, ਸ਼ਰਦ ਪਵਾਰ ਐੱਨ.ਸੀ.ਪੀ.) ਵਿਚਕਾਰ ਬੇਹੱਦ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਰੁਝਾਨਾਂ ਵਿਚ ਮਹਾਯੁਤੀ ਗੱਠਜੋੜ ਨੂੰ ਹਲਕੀ ਬੜ੍ਹਤ ਮਿਲਦੀ ਦਿਖ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News