ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਰਚਿਆ ਇਤਿਹਾਸ, ਠੱਪ ਰਿਹਾ ਵੱਖ-ਵੱਖ ਵਿਭਾਗਾਂ ਦਾ ਕੰਮ
Wednesday, Oct 21, 2026 - 05:26 PM (IST)
ਗੁਰਦਾਸਪੁਰ (ਹਰਮਨ) : ਅੱਜ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਵਿਭਾਗਾਂ ਦੇ ਦਫਤਰ, ਸਕੂਲ ਅਤੇ ਕਾਲਜ, ਮੁਹੱਲਾ ਕਲੀਨਿਕ ਵਿਚ ਕੰਮ ਕਾਜ ਠੱਪ ਰਿਹਾ। ਮੁਲਾਜ਼ਮ ਜਥੇਬੰਦੀਆਂ ਨੇ ਅੱਜ ਦੇ ਸਾਮੂਹਿਕ ਬੰਦ ਨੂੰ ਸਫਲ ਕਰਾਰ ਦਿੱਤਾ। ਅੱਜ ਸਮੂਹ ਜਥੇਬੰਦੀਆਂ ਦੇ ਸੱਦੇ 'ਤੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਕਰਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਵਿਸ਼ਾਲ ਰੈਲੀ ਕੀਤੀ ਅਤੇ ਰੈਲੀ ਉਪਰੰਤ ਸੜਕਾਂ ਤੇ ਰੋਸ ਮਾਰਚ ਕਰਕੇ ਜਹਾਜ਼ ਚੌਂਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ। ਅੱਜ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਰਘਬੀਰ ਸਿੰਘ ਬਡਵਾਲ, ਕੁਲਦੀਪ ਪੁਰੋਵਾਲ, ਅਸ਼ਵਨੀ ਫੱਜੂਪੁਰ,ਸੋਮ ਸਿੰਘ, ਰਵਿੰਦਰਜੀਤ ਸਿੰਘ ਪੰਨੂ, ਗੁਰਿੰਦਰ ਸਿੰਘ ਸਿੱਧੂ, ਓਂਕਾਰ ਸਿੰਘ, ਲਵਪ੍ਰੀਤ ਸਿੰਘ ਰੋੜਾਵਾਲੀ, ਸੰਜੀਵ ਸੈਣੀ, ਬਲਵਿੰਦਰ ਉਦੀਪੁਰ,ਹਰਜਿੰਦਰ ਸਿੰਘ ਵਡਾਲਾ ਬਾਂਗਰ,ਪਲਵਿੰਦਰ ਸਿੰਘ ਰੰਧਾਵਾ, ਲਖਵਿੰਦਰ ਸਿੰਘ ਗੁਰਾਇਆ, ਲਖਵਿੰਦਰ ਸਿੰਘ ਭੌੜ, ਮੈਡਮ ਬਲਵਿੰਦਰ ਕੌਰ, ਦਿਲਬਾਗ ਸਿੰਘ ਪੱਡਾ, ਅਨਿਲ ਕੁਮਾਰ ਲਾਹੌੜੀਆ, ਗੁਰਪ੍ਰੀਤ ਸਿੰਘ ਰੰਗੀਲਪੁਰ, ਗੁਰਪਿੰਦਰ ਸਿੰਘ, ਰਾਜਸੁਖਵਿੰਦਰ ਸਿੰਘ, ਹਰਪਾਲ ਸਿੰਘ, ਵਿਨੋਦ ਕੁਮਾਰ,ਮੁਰਾਰੀ ਲਾਲ ਸ਼ਰਮਾ, ਅਮਰਜੀਤ ਸਿੰਘ ਸੈਣੀ, ਚੰਚਲ ਸਿੰਘ, ਪ੍ਰੇਮ ਕੁਮਾਰ, ਤੇਜਿੰਦਰ ਸਿੰਘ ਸਾਹ, ਰਾਮ ਸਿੰਘ, ਸਾਵਨ ਸਿੰਘ, ਦਿਲਦਾਰ ਸਿੰਘ, ਇਮੈਨੂੰਐਲ ਨਾਹਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਹੜਤਾਲ਼ ਕਰਕੇ ਅੱਜ ਸਮੂਹਿਕ ਬੰਦ ਕੀਤਾ ਗਿਆ ਹੈ।
ਮੁਲਾਜ਼ਮਾਂ ਕਿਹਾ ਕਿ ਹਾਈਕੋਰਟ ਦੇ ਫੈਸਲੇ ਅਨੁਸਾਰ 10% ਡੀਏ ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਬਹਾਲ ਕਰਨ, ਏ ਸੀ ਪੀ ਸਕੀਮ ਬਹਾਲ ਕਰਨ, ਸਾਰੇ ਭੱਤੇ ਬਹਾਲ ਕਰਨ,ਕੰਪਿਊਟਰ ਅਤੇ ਐਸੋਸੀਏਟ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਾਮਲ ਕਰਨਾ, ਮਿਡ ਡੇਅ ਮੀਲ/ਆਸ਼ਾ/ਆਂਗਣਵਾੜੀ ਵਰਕਰਾਂ ਦੀ ਉਜਰਤ ਵਿਚ ਵਾਧਾ ਕਰਨ, ਪੈਨਸ਼ਨਰਾਂ ਦਾ ਗੁਣਾਂਕ 2.59 ਕਰਨ, ਮੁਹੱਲਾ ਕਲੀਨਿਕ ਕਰਮਚਾਰੀਆਂ ਨੂੰ ਰੈਗੂਲਰ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਵਿਭਾਗਾਂ ਦਾ ਨਿੱਜੀਕਰਨ ਬੰਦ ਕਰਨ, ਸਿੱਖਿਆ ਨੀਤੀ 2020 ਵਾਪਿਸ ਕਰਵਾਉਣ ਦੀਆਂ ਮੰਗਾਂ ਦਾ ਹੱਲ ਕਰਵਾਉਣ , 15.1.15 ਅਤੇ 17.7.20 ਦਾ ਪੱਤਰ ਰੱਦ ਕਰਨਾ, ਮੈਰੀਟੋਰੀਅਸ ਅਤੇ ਐਨ.ਐਸ.ਕਉ.ਐਫ. ਅਧਿਆਪਕਾਂ ਨੂੰ ਰੈਗੂਲਰ ਕਰਨਾ,ਮੰਗਾ ਨਾਂ ਮੰਨਣ ਕਾਰਨ ਬੰਦ ਕੀਤਾ ਗਿਆ ਹੈ। ਮੁਲਾਜ਼ਮ ਆਗੂਆਂ ਕਿਹਾ ਕਿ ਜੇਕਰ ਹਾਲੇ ਵੀ ਪੰਜਾਬ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਅਗਲਾ ਐਕਸ਼ਨ ਸੂਬਾ ਲੀਡਰਸ਼ਿਪ ਦੇ ਸੱਦੇ ਤੇ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਗੁਰਦਿੱਤ ਸਿੰਘ , ਰਜਨੀ ਪ੍ਰਕਾਸ਼, ਰਸ਼ਪਾਲ ਉਦੋਕੇ,ਸਤਨਾਮ ਸਿੰਘ, ਗਗਨਦੀਪ ਸਿੰਘ, ਮੈਡਮ ਅਮਨ, ਰਾਧਾ, ਰਜਨੀ ਸੰਧੂ ਤਰੀਜਾ ਨਗਰ, ਰਾਜ ਕੁਮਾਰ, ਸਤਿੰਦਰਜੀਤ, ਸਿਮਰਨਜੀਤ ਸਿੰਘ, ਮਨਜੀਤ ਸਿੰਘ, ਰਾਕੇਸ਼ ਕੁਮਾਰ ਤਿਬਰ, ਰਮੇਸ਼ ਖੂੰਡਾ , ਪੰਜਾਬ ਸਿੰਘ,ਕਰਮਜੀਤ ਸਿੰਘ,ਮਨਜਿੰਦਰ ਸਿੰਘ, ਰੌਸ਼ਨ ਸਿੰਘ, ਰਵੇਲ ਕੁਮਾਰ, ਮੈਡਮ ਸੁਰੇਖਾ, ਵਿਪਨ ਕੁਮਾਰ ਬੇਰੀ,ਨਨੀਤ ਸ਼ਰਮਾ, ਰਾਹੁਲ ਮਹਾਜਨ, ਜੀਤ ਰਾਜ, ਸੁਖਦੇਵ ਸਿੰਘ ਕਲੇਰ, ਆਦਿ ਹਾਜ਼ਰ ਸਨ। ਅੱਜ ਜਿਲ੍ਹਾ ਗੁਰਦਾਸਪੁਰ ਦੀਆਂ ਵੱਖ ਵੱਖ ਵਿਭਾਗਾਂ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਸਾਥੀ ਵੀ ਹਾਜਰ ਸਨ।
