ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ 'ਚ ਹੋ ਸਕਦੈ ਘਰੇਲੂ ਯੁੱਧ : ਮਮਤਾ

Tuesday, Jul 31, 2018 - 06:45 PM (IST)

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਅਸਮ 'ਚ ਜਾਰੀ ਰਾਸ਼ਟਰੀ ਨਾਗਰਿਕ ਰਜਿਸਟਰ (ਐਨ. ਆਰ. ਸੀ.) ਦੇ ਫਾਇਨਲ ਡਰਾਫਟ 'ਚ 40 ਲੱਖ ਲੋਕਾਂ ਦੇ ਨਾਮ ਨਾ ਹੋਣ 'ਤੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਐਨ. ਆਰ. ਸੀ. ਦੇ ਪਿੱਛੇ ਸਿਆਸੀ ਮਕਸਦ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗਾ। ਮਮਤਾ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਨਾਲ ਦੇਸ਼ 'ਚ ਖੂਨ-ਖਰਾਬਾ ਅਤੇ ਘਰੇਲੂ ਯੁੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਕੋਲ ਆਧਾਰ ਕਾਰਡ ਹੈ, ਪਾਸਪੋਰਟ ਵੀ ਹੈ ਪਰ ਸੂਚੀ 'ਚ ਉਨ੍ਹਾਂ ਦਾ ਨਾਮ ਨਹੀਂ ਹੈ ਅਤੇ ਉਨ੍ਹਾਂ ਦੇ ਨਾਮ ਸੂਚੀ 'ਚੋਂ ਜਾਣ ਕੇ ਹਟਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਰਨੇਮ ਦੇਖ ਕੇ ਉਨ੍ਹਾਂ ਦਾ ਨਾਂ ਐਨ. ਆਰ. ਸੀ. ਦੀ ਸੂਚੀ 'ਚੋਂ ਹਟਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਅਸਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐਨ. ਆਰ. ਸੀ.) ਦਾ ਆਖਰੀ ਡਰਾਫਟ 2.89 ਕਰੋੜ ਨਾਵਾਂ ਦੇ ਨਾਲ ਸੋਮਵਾਰ ਨੂੰ ਜਾਰੀ ਕੀਤਾ ਗਿਆ ਪਰ ਇਸ 'ਚ 40 ਲੱਖ ਲੋਕਾਂ ਦੇ ਨਾਂ ਸ਼ਾਮਲ ਨਹੀਂ ਕੀਤੇ ਗਏ ਹਨ। ਆਖਰੀ ਡਰਾਫਟ 'ਚ ਕੁੱਲ 3,29,91,384 ਬਿਨੈਕਾਰਾਂ 'ਚੋਂ 2,89,84,677 ਦੇ ਨਾਂ ਸ਼ਾਮਲ ਕੀਤੇ ਗਏ ਹਨ ਪਰ 40,07,707 ਬਿਨੈਕਾਰਾਂ ਦੇ ਨਾਂ ਛੱਡ ਦਿੱਤੇ ਗਏ ਹਨ। 


Related News