ਪਾਕਿਸਤਾਨ ਨਾਲ ਨੈਕਾਂ, ਕਾਂਗਰਸ ਦੇ ਗਠਜੋੜ ਦਾ ਪਰਦਾਫਾਸ਼ : ਤਰੁਣ ਚੁੱਘ

Thursday, Sep 19, 2024 - 02:08 PM (IST)

ਕਠੁਆ (ਵਾਰਤਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਚੋਣਾਂ ਦੌਰਾਨ ਪਾਕਿਸਤਾਨ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਨੈਸ਼ਨਲ ਕਾਨਫਰੰਸ (ਐੱਨਸੀ) ਅਤੇ ਕਾਂਗਰਸ ਦੀ ਆਲੋਚਨਾ ਕੀਤੀ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਦੇ ਇਕ ਪਾਕਿਸਤਾਨੀ ਟੀਵੀ ਚੈਨਲ ਨੂੰ ਦਿੱਤੇ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਧਾਰਾ 370 ਅਤੇ 35 (ਏ) ਦੀ ਬਹਾਲੀ ਲਈ ਪਾਕਿਸਤਾਨ ਅਤੇ ਨੈਕਾਂ-ਕਾਂਗਰਸ ਗਠਜੋੜ ਇਕੋ ਪੰਨੇ 'ਤੇ ਹਨ, ਸ਼੍ਰੀ ਚੁੱਘ ਜੋ ਜੰਮੂ-ਕਸ਼ਮੀਰ ਦੇ ਪਾਰਟੀ ਇੰਚਾਰਜ ਵੀ ਹਨ ਨੇ ਵੀ ਕਿਹਾ ਕਿ ਇਸ ਨਾਲ ਪਾਕਿਸਤਾਨ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਨੈਕਾਂ ਅਤੇ ਕਾਂਗਰਸ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਚੁੱਘ ਨੇ ਕਿਹਾ ਕਿ ਇਹ ਨਾ ਸਿਰਫ਼ ਜੰਮੂ-ਕਸ਼ਮੀਰ ਦੀਆਂ ਚੋਣਾਂ 'ਚ ਦਖ਼ਲ ਦੇਣ ਦੇ ਪਾਕਿਸਤਾਨ ਦੇ ਇਰਾਦੇ ਨੂੰ ਪ੍ਰਗਟ ਕਰਦਾ ਹੈ, ਸਗੋਂ ਇਹ ਵੀ ਸਥਾਪਿਤ ਹੁੰਦਾ ਹੈ ਕਿ ਨੈਕਾਂ ਦੇ ਅਬਦੁੱਲਾ ਅਤੇ ਕਾਂਗਰਸ 'ਚ ਗਾਂਧੀ ਪਰਿਵਾਰ ਜੰਮੂ-ਕਸ਼ਮੀਰ 'ਚ ਵਿਘਨ ਅਤੇ ਅਸ਼ਾਂਤੀ ਪੈਦਾ ਕਰਨ ਲਈ ਪਾਕਿਸਤਾਨੀ ਤਾਕਤਾਂ ਤੋਂ ਨਿਰਦੇਸ਼ ਲੈ ਰਹੇ ਹਨ। 

ਅਬਦੁੱਲਾ ਅਤੇ ਗਾਂਧੀ ਪਰਿਵਾਰ ਨਾਲ ਪਾਕਿਸਤਾਨ ਆਈ.ਐੱਸ.ਆਈ. ਨਾਲ ਉਨ੍ਹਾਂ ਦੇ ਸੰਬੰਧਾਂ ਨੂੰ ਸਪੱਸ਼ਟ ਕਰਨ ਲਈ ਸਪੱਸ਼ਟੀਕਰਨ ਦੀ ਮੰਗ ਕਰਦੇ ਹੋਏ ਚੁੱਘ ਨੇ ਕਿਹਾ ਕਿ ਇਹ ਨਿੰਦਾਯੋਗ ਹੈ ਕਿ ਇਕ ਰਾਸ਼ਟਰ-ਵਿਰੋਧੀ ਗਠਜੋੜ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਪਾਕਿਸਤਾਨੀ ਤਾਕਤਾਂ ਦੇ ਇਸ਼ਾਰਿਆਂ 'ਤੇ ਨੱਚ ਰਿਹਾ ਹੈ। ਅਤੀਤ 'ਚ ਵੀ ਅਬਦੁੱਲਾ ਨੇ ਇਹ ਸਪਸ਼ੱਟ ਰੂਪ ਨਾਲ ਪ੍ਰਦਰਸ਼ਿਤ ਕੀਤਾ ਹੈ ਕਿ ਉਹ ਜੰਮੂ ਕਸ਼ਮੀਰ ਨੂੰ ਉਸ ਦੇ ਉੱਚਿਤ ਵਿਕਾਸ ਅਤੇ ਤਰੱਕੀ ਤੋਂ ਵਾਂਝੇ ਕਰਨ ਲਈ ਪਾਕਿਸਤਾਨ ਆਈ.ਐੱਸ.ਆਈ.  ਵਲੋਂ ਤੈਅ ਕੀਤੇ ਗਏ ਏਜੰਡੇ ਦੀ ਪਾਲਣਾ ਕਰਨਾ ਪਸੰਦ ਕਰਨਗੇ। ਉਨ੍ਹਾਂ ਕਿਹਾ,''ਜੰਮੂ ਕਸ਼ਮੀਰ ਨੂੰ ਉਬਲਦੇ ਹੋਏ ਰੱਖਣਾ ਅਬਦੁੱਲਾ ਅਤੇ ਗਾਂਧੀ ਪਰਿਵਾਰ ਦਾ ਸਭ ਤੋਂ ਪ੍ਰਮੁੱਖ ਏਜੰਡਾ ਰਿਹਾ ਹੈ ਤਾਂ ਕਿ ਜੰਮੂ ਕਸ਼ਮੀਰ 'ਚ ਆਮ ਆਦਮੀ ਦੀ ਕੀਮਤ 'ਤੇ ਉਨ੍ਹਾਂ ਦੇ ਸਿਆਸੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ।'' ਚੁੱਘ ਨੇ ਕਿਹਾ ਕਿ ਭਾਜਪਾ ਨੈਕਾਂ ਅਤੇ ਕਾਂਗਰਸ ਨਾਲ ਪਾਕਿਸਤਾਨੀ ਤਾਕਤਾਂ ਦੇ ਇਸ ਖ਼ਤਰਨਾਕ ਗਠਜੋੜ 'ਤੇ ਸਖ਼ਤ ਇਤਰਾਜ਼ ਜਤਾਉਂਦੀ ਹੈ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਅਜਿਹੇ ਸਮੇਂ 'ਚ ਇਸ ਰਾਸ਼ਟਰ ਵਿਰੋਧੀ ਜਾਲ 'ਚ ਨਾ ਫਸਣ ਦੀ ਚਿਤਾਵਨੀ ਦਿੰਦੀ ਹੈ, ਜਦੋਂ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News