ਨਕਸਲੀਆਂ ਨੇ ਤਿੰਨ ਜੇ.ਸੀ.ਬੀ. ਅਤੇ ਇਕ ਟਰੈਕਟਰ ਨੂੰ ਲਗਾਈ ਅੱਗ

05/02/2019 9:51:55 AM

ਗਯਾ— ਬਿਹਾਰ 'ਚ ਅੱਤਵਾਦ ਪ੍ਰਭਾਵਿਤ ਗਯਾ ਜ਼ਿਲੇ ਦੇ ਬਾਰਾਚੱਟੀ ਥਾਣਾ ਖੇਤਰ ਦੇ ਜੈਗੀਰ-ਭੋਕਤਾਡੀਹ ਪਿੰਡ ਨੇੜੇ ਨਕਸਲੀਆਂ ਨੇ ਤਿੰਨ ਜੇ.ਸੀ.ਬੀ. ਮਸ਼ੀਨਾਂ ਅਤੇ ਇਕ ਟਰੈਕਟਰ ਨੂੰ ਅੱਗ ਲੱਗਾ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਨ (ਪੇਂਡੂ) ਸੜਕ ਯੋਜਨਾ ਦੇ ਅਧੀਨ ਜੈਗੀਰ ਪਿੰਡ ਤੋਂ ਨਾਰੇ ਪਿੰਡ ਤੱਕ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਜੈਗੀਰ-ਭੋਕਤਾਡੀਹ ਪਿੰਡ ਨੇੜੇ ਬੁੱਧਵਾਰ ਦੇਰ ਰਾਤ ਕਰੀਬ 20 ਦੀ ਗਿਣਤੀ 'ਚ ਨਕਸਲੀਆਂ ਨੇ ਧਾਵਾ ਬੋਲ ਕੀਤਾ। ਇਸ ਤੋਂ ਬਾਅਦ ਨਕਸਲੀਆਂ ਨੇ ਹਥਿਆਰ ਦਾ ਡਰ ਦਿਖਾ ਕੇ ਸੜਕ ਨਿਰਮਾਣ 'ਚ ਲੱਗੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਅਤੇ ਤਿੰਨ ਜੇ.ਸੀ.ਬੀ. ਮਸ਼ੀਨਾਂ ਅਤੇ ਇਕ ਟਰੈਕਟਰ ਨੂੰ ਅੱਗ ਲੱਗਾ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਦੌਰਾਨ ਨਕਸਲੀਆਂ ਨੇ ਡਰ ਫੈਲਾਉਣ ਦੇ ਇਰਾਦੇ ਨਾਲ ਫਾਇਰਿੰਗ ਵੀ ਕੀਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਵਰੀਏ ਅਧਿਕਾਰੀ ਅਤੇ ਹਥਿਆਰਬੰਦ ਸੁਰੱਖਿਆ ਫੋਰਸ (ਐੱਸ.ਐੱਸ.ਬੀ.) ਦੇ ਜਵਾਨ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।


DIsha

Content Editor

Related News