ਨਕਸਲੀਆਂ ਨੇ ਸੁਕਮਾ ''ਚ 16 ਸਾਲਾ ਸਕੂਲੀ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ''ਤਾ
Thursday, Aug 15, 2024 - 12:45 AM (IST)

ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਨਕਸਲੀਆਂ ਨੇ 16 ਸਾਲਾ ਸਕੂਲੀ ਵਿਦਿਆਰਥੀ ਨੂੰ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਜਗਰਗੁੰਡਾ ਥਾਣਾ ਖੇਤਰ ਦੇ ਪੂਰਵਰਤੀ ਪਿੰਡ 'ਚ ਮੰਗਲਵਾਰ ਰਾਤ ਨੂੰ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੋਯਾਮ ਸ਼ੰਕਰ ਵਜੋਂ ਹੋਈ ਹੈ, ਜੋ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਉੱਥੇ ਪਹੁੰਚਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਦੇ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਸਵੇਰੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਵੱਲੋਂ ਭਾਰਤੀ ਓਲੰਪਿਕ ਦਲ ਨਾਲ ਮੁਲਾਕਾਤ, ਖਿਡਾਰੀਆਂ ਦੇ ਪ੍ਰਦਰਸ਼ਨ ਦੀ ਕੀਤੀ ਤਾਰੀਫ਼
ਸੁਕਮਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ (ਐੱਸਪੀ) ਕਿਰਨ ਚਵਾਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗੁਆਂਢੀ ਦਾਂਤੇਵਾੜਾ ਜ਼ਿਲ੍ਹੇ ਦੇ ਪਲਨਾਰ ਖੇਤਰ ਦੇ ਇਕ ਸਰਕਾਰੀ ਸਕੂਲ 'ਚ ਪੜ੍ਹਦਾ ਸ਼ੰਕਰ ਕਰੀਬ ਇਕ ਹਫਤਾ ਪਹਿਲਾਂ ਇਕ ਮਹਿਲਾ ਮੈਂਬਰ ਦੀ ਮੌਤ ਤੋਂ ਬਾਅਦ ਪੂਰਵਰਤੀ ਪਿੰਡ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਲੱਗਦਾ ਹੈ ਕਿ ਨਕਸਲੀਆਂ ਨੇ ਸ਼ੰਕਰ ਦੀ ਹੱਤਿਆ ਪੁਲਸ ਮੁਖਬਰ ਹੋਣ ਦੇ ਸ਼ੱਕ 'ਚ ਕੀਤੀ ਹੈ। ਪੁਲਸ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਸ਼ੰਕਰ ਦੇ ਵੱਡੇ ਭਰਾ ਸੋਯਮ ਸੀਤਾਰਾਮ (19) ਦਾ ਵੀ ਪੰਜ-ਛੇ ਦਿਨ ਪਹਿਲਾਂ ਇਸੇ ਪਿੰਡ ਵਿਚ ਨਕਸਲੀਆਂ ਨੇ ਕਤਲ ਕਰ ਦਿੱਤਾ ਸੀ ਅਤੇ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ।
ਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਐੱਸਪੀ ਨੇ ਦੱਸਿਆ ਕਿ ਨਕਸਲੀਆਂ ਦੇ ਡਰ ਕਾਰਨ ਸ਼ੰਕਰ ਦਾ ਪਰਿਵਾਰ ਪਿੰਡ ਛੱਡ ਕੇ ਕਿਤੇ ਹੋਰ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਿਦਮਾ, ਮਾਓਵਾਦੀਆਂ ਦੀ ਪੀਐੱਲਜੀਏ ਬਟਾਲੀਅਨ ਨੰਬਰ ਇਕ ਦਾ ਸਾਬਕਾ ਕਮਾਂਡਰ ਅਤੇ ਮੌਜੂਦਾ ਕਮਾਂਡਰ ਬਰਸੇ ਦੇਵਾ, ਸਾਬਕਾ ਨਕਸਲੀ ਨੇਤਾ ਅਤੇ ਮਾਓਵਾਦੀ ਪੀਐੱਲਜੀਏ ਬਟਾਲੀਅਨ ਨੰਬਰ ਇਕ ਦਾ ਜੱਦੀ ਪਿੰਡ ਹੈ। ਮਾਓਵਾਦੀਆਂ ਦੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ (ਪੀਐੱਲਜੀਏ) ਬਟਾਲੀਅਨ ਨੰਬਰ 1 ਦੱਖਣੀ ਬਸਤਰ ਵਿਚ ਕਈ ਘਾਤਕ ਹਮਲਿਆਂ ਵਿਚ ਸ਼ਾਮਲ ਰਹੀ ਹੈ। ਪੁਲਸ ਨੇ ਇਸ ਸਾਲ ਫਰਵਰੀ ਵਿਚ ਪੂਰਵਰਤੀ ਵਿਚ ਆਪਣਾ ਡੇਰਾ ਲਾਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8