ਝਾਰਖੰਡ ''ਚ ਨਕਸਲੀ ਹਮਲਾ, 3 ਪੁਲਸ ਕਰਮਚਾਰੀ ਸ਼ਹੀਦ
Friday, Nov 22, 2019 - 10:29 PM (IST)

ਰਾਂਚੀ — ਝਾਰਖੰਡ ਦੇ ਲਾਤੇਹਰ ਜ਼ਿਲੇ 'ਚ ਸ਼ੁੱਕਰਵਾਰ ਨੂੰ ਨਕਸਲੀਆਂ ਨੇ ਪੁਲਸ ਗਸ਼ਤ ਟੀਮ 'ਤੇ ਹਮਲਾ ਕੀਤਾ। ਇਸ ਹਮਲੇ 'ਚ ਤਿੰਨ ਪੁਲਸ ਕਰਮਚਾਰੀ ਸ਼ਹੀਦ ਹੋ ਗਏ, ਜਦਕਿ ਇਕ ਪੁਲਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੈ। ਜਾਣਕਾਰੀ ਮੁਤਾਬਕ ਪੁਲਸ ਦਾ ਇਕ ਦਸਤਾ ਗਸ਼ਤ 'ਤੇ ਸੀ। ਉਸੇ ਦੌਰਾਨ ਨਕਸਲੀਆਂ ਨੇ ਪੁਲਸ ਦੀ ਟੀਮ 'ਤੇ ਹਮਲਾ ਕਰ ਦਿੱਤਾ।