ਨਕਸਲੀ ਹਮਲਾ: ਸ਼ਹੀਦ ਜਵਾਨਾਂ ਨੂੰ ਸਾਡਾ ‘ਨਮਨ’, ਜਿਨ੍ਹਾਂ ਦੇਸ਼ ਦੇ ਲੇਖੇ ਲਾਈ ਜਿੰਦੜੀ
Monday, Apr 05, 2021 - 01:43 PM (IST)
ਬੀਜਾਪੁਰ- ਦੋ ਦਿਨ ਪਹਿਲਾਂ ਯਾਨੀ ਕਿ ਸ਼ਨੀਵਾਰ ਛੱਤੀਸਗੜ੍ਹ ਦੇ ਬੀਜਾਪੁਰ ’ਚ ਨਕਸਲੀਆਂ ਨਾਲ ਮੁਕਾਬਲੇ ਵਿਚ 22 ਜਵਾਨ ਸ਼ਹੀਦ ਹੋ ਗਏ ਅਤੇ 31 ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਦਾ ਰਾਏਪੁਰ ਦੇ 3 ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਕਸਲੀ ਘਟਨਾ ਨੇ ਇਕ ਵਾਰ ਫਿਰ ਦੇਸ਼ ਦੇ ਸੀਨੇ ’ਚ ਵੱਡਾ ਜ਼ਖ਼ਮ ਦਿੱਤਾ ਹੈ। ਨਕਸਲੀਆਂ ਨੇ ਬੇਹੱਦ ਜ਼ਬਰਦਸਤ ਰਣਨੀਤੀ ਅਤੇ ਵੱਡੇ ਪੱਧਰ ’ਤੇ ਤਿਆਰੀ ਕਰ ਕੇ ਸੁਰੱਖਿਆ ਫੋਰਸ ਨੂੰ ਆਪਣਾ ਸ਼ਿਕਾਰ ਬਣਾਇਆ। ਨਕਸਲੀਆਂ ਨੇ 3 ਤਰੀਕਿਆਂ ਨਾਲ ਸੁਰੱਖਿਆ ਫੋਰਸ ’ਤੇ ਹਮਲਾ ਕੀਤਾ। ਪਹਿਲਾਂ ਗੋਲੀਆਂ ਨਾਲ, ਦੂਜਾ ਨੁਕੀਲੇ ਹਥਿਆਰਾਂ ਨਾਲ ਅਤੇ ਤੀਜਾ ਦੇਸੀ ਰਾਕੇਟ ਲਾਂਚਰ ਨਾਲ। ਇਹ ਹਮਲਾ ਇਕ ਅਜਿਹੇ ਖੇਤਰ ’ਚ ਕੀਤਾ ਗਿਆ ਜੋ ਦੂਰ-ਦੂਰਾਡੇ ਦਾ ਇਲਾਕਾ, ਸੰਘਣੇ ਜੰਗਲ ਅਤੇ ਸੁਰੱਖਿਆ ਬਲਾਂ ਦੇ ਕੈਂਪਾਂ ਦੀ ਘੱਟ ਗਿਣਤੀ ਕਾਰਨ ਨਕਸਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ
ਮੁਹਿੰਮ ਲਈ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਕੁਲ ਮਨਜ਼ੂਰ ਗਿਣਤੀ 790 ਸੀ ਅਤੇ ਬਾਕੀਆਂ ਨੂੰ ਸਹਾਇਕ ਦੇ ਰੂਪ ’ਚ ਨਾਲ ਲਿਆ ਗਿਆ ਸੀ। 400 ਨਕਸਲੀਆਂ ਨੇ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਘੇਰ ਕੇ 100 ਮੀਟਰ ਦੀ ਦੂਰੀ ਤੋਂ ਇੰਸਾਸ ਅਤੇ ਏ. ਕੇ.-47 ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ। ਨਕਸਲੀਆਂ ਅਤੇ ਸੁਰੱਖਿਆ ਫੋਰਸ ’ਚ ਲਗਭਗ 5 ਘੰਟੇ ਮੁਕਾਬਲਾ ਚੱਲਿਆ। ਨਕਸਲੀਆਂ ਦੇ ਖਤਰਨਾਕ ਕਮਾਂਡਰ ਮਿਡਵਾ ਹਿਡਮਾ ਤੋਂ, ਜਿਸ ਦੀ ਕਈ ਸੂਬਿਆਂ ਦੀ ਪੁਲਸ ਨੂੰ ਤਲਾਸ਼ ਹੈ।
ਇਹ ਵੀ ਪੜ੍ਹੋ: ਛੱਤੀਸਗੜ੍ਹ ਨਕਸਲੀ ਹਮਲਾ: ਜਵਾਨਾਂ ਦੀਆਂ ਲਾਸ਼ਾਂ ਤੋਂ ਕੱਪੜੇ ਤੇ ਬੂਟ ਉਤਾਰ ਕੇ ਲੈ ਗਏ 'ਨਕਸਲੀ'
ਸ਼ਹੀਦ ਹੋਏ ਜਵਾਨਾਂ ਨੂੰ ਅਸੀਂ ਨਮਨ ਕਰਦੇ ਹਾਂ। ਜੋ ਕਿ ਆਖਰੀ ਗੋਲੀ ਤੱਕ ਲੜਦੇ ਰਹੇ ਅਤੇ ਗੋਲੀਆਂ ਲੱਗਣ ਨਾਲ ਹੀ ਸ਼ਹੀਦ ਹੋਏ। ਸੁਰੱਖਿਆ ਬਲਾਂ ਨੇ ਵੱਡੇ ਦਰਖਤਾਂ ਦੀ ਆੜ ਲਈ ਅਤੇ ਉਦੋਂ ਤੱਕ ਗੋਲੀਬਾਰੀ ਜਾਰੀ ਰੱਖੀ ਜਦੋਂ ਤੱਕ ਉਨ੍ਹਾਂ ਦੇ ਕੋਲ ਗੋਲੀਆਂ ਖ਼ਤਮ ਨਹੀਂ ਹੋ ਗਈਆਂ। ਇਕ ਜਗ੍ਹਾ ’ਤੇ ਜਵਾਨਾਂ ਦੀਆਂ 7 ਮ੍ਰਿਤਕ ਦੇਹਾਂ ਮਿਲੀਆਂ ਅਤੇ ਦਰਖਤ ’ਤੇ ਗੋਲੀ ਲੱਗਣ ਦੇ ਨਿਸ਼ਾਨ ਸਨ। ਨਕਸਲੀ ਹਮਲੇ ਵਾਲੀ ਥਾਂ ਦੇ ਦ੍ਰਿਸ਼ ਦਿਲ ਕੰਬਾਅ ਦੇਣ ਵਾਲੇ ਹਨ।
ਇਹ ਵੀ ਪੜ੍ਹੋ: 20 ਸਾਲਾਂ ’ਚ 10 ਹਜ਼ਾਰ ਨਕਸਲੀ ਵਾਰਦਾਤਾਂ, 2021 ’ਚ ਵੱਡੀਆਂ ਵਾਰਦਾਤਾਂ ਦੀ ਧਮਕੀ
ਇਹ ਜਵਾਨ ਹੋਏ ਸ਼ਹੀਦ, ਅਸੀਂ ਨਮਨ ਕਰਦੇ ਹਾਂ-
ਛੱਤੀਸਗੜ੍ਹ ਦੇ ਬੀਜਾਪੁਰ ’ਚ ਨਕਸਲੀ ਹਮਲੇ ’ਚ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਸੂਚੀ ਇਸ ਤਰ੍ਹਾਂ ਹੈ -
ਛੱਤੀਸਗੜ੍ਹ ਪੁਲਸ ਨਾਲ ਸਬੰਧਤ ਜ਼ਿਲਾ ਰਿਜ਼ਰਵ ਗਾਰਡ (ਡੀ. ਆਰ. ਜੀ.) ਦੇ ਜਵਾਨ
1. ਦੀਪਕ ਭਾਰਦਵਾਜ, ਸਬ ਇੰਸਪੈਕਟਰ
2. ਰਮੇਸ਼ ਕੁਮਾਰ ਜੁੱਰੀ, ਹੈੱਡ ਕਾਂਸਟੇਬਲ
3. ਨਰਾਇਣ ਸੋਢੀ, ਹੈੱਡ ਕਾਂਸਟੇਬਲ
4. ਰਮੇਸ਼ ਕੋਰਸਾ, ਕਾਂਸਟੇਬਲ
5. ਸੁਭਾਸ਼ ਨਾਇਕ, ਕਾਂਸਟੇਬਲ
6. ਕਿਸ਼ੋਰ ਅੰਦਰਿਕ, ਸਹਾਇਕ ਕਾਂਸਟੇਬਲ
7. ਸੰਕੁਰਾਮ ਸੋਢੀ, ਸਹਾਇਕ ਕਾਂਸਟੇਬਲ
8. ਭੋਸਾਰਾਮ ਕਰਤਾਮੀ, ਸਹਾਇਕ ਕਾਂਸਟੇਬਲ
ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਜਵਾਨ
9. ਸ਼ਰਵਣ ਕਸ਼ਿਅਪ, ਹੈੱਡ ਕਾਂਸਟੇਬਲ
10. ਰਾਮਦਾਸ ਕੋੱਰਾਮ, ਕਾਂਸਟੇਬਲ
11. ਜਗਤਰਾਮ ਕੰਵਰ, ਕਾਂਸਟੇਬਲ
12. ਸੁੱਖ ਸਿੰਘ ਫਰਾਸ, ਕਾਂਸਟੇਬਲ
13. ਰਾਮਾਸ਼ੰਕਰ ਪੈਕਰਾ, ਕਾਂਸਟੇਬਲ
14. ਸ਼ੰਕਰਨਾਥ, ਕਾਂਸਟੇਬਲ
(ਸੀ. ਆਰ. ਪੀ. ਐੱਫ.) ਦੀ ਵਿਸ਼ੇਸ਼ ਇਕਾਈ ‘ਕੋਬਰਾ’ ਦੇ ਜਵਾਨ
15. ਦਿਲੀਪ ਕੁਮਾਰ ਦਾਸ, ਇੰਸਪੈਕਟਰ
16. ਰਾਜਕੁਮਾਰ ਯਾਦਵ, ਹੈੱਡ ਕਾਂਸਟੇਬਲ
17. ਸ਼ੰਭੂ ਰਾਏ, ਕਾਂਸਟੇਬਲ
18. ਧਰਮਦੇਵ ਕੁਮਾਰ, ਕਾਂਸਟੇਬਲ
19. ਐੱਸ. ਐੱਮ. ਕ੍ਰਿਸ਼ਣਾ, ਕਾਂਸਟੇਬਲ
20. ਆਰ. ਜਗਦੀਸ਼, ਕਾਂਸਟੇਬਲ
21. ਬਬਲੂ ਰਾਧਾ, ਕਾਂਸਟੇਬਲ (ਬਸਤਰੀਆ ਬਟਾਲੀਅਨ)
22. ਸਮੈਯਾ ਮਰਾਵੀ, ਕਾਂਸਟੇਬਲ