ਨੇਵੀ ਨੇ ਵੱਖਰੇ ਅੰਦਾਜ ''ਚ ਦਿੱਤੀ ਕੋਰੋਨਾ ਵਾਰੀਅਰਜ਼ ਨੂੰ ਸਲਾਮੀ, ਦੇਖੋ ਤਸਵੀਰਾਂ

Monday, May 04, 2020 - 01:07 AM (IST)

ਨੇਵੀ ਨੇ ਵੱਖਰੇ ਅੰਦਾਜ ''ਚ ਦਿੱਤੀ ਕੋਰੋਨਾ ਵਾਰੀਅਰਜ਼ ਨੂੰ ਸਲਾਮੀ, ਦੇਖੋ ਤਸਵੀਰਾਂ

ਨਵੀਂ ਦਿੱਲੀ - ਧਰਤੀ, ਅਕਾਸ਼ ਜਾਂ ਫਿਰ ਪਾਣੀ ਜਿੱਥੇ ਵੀ ਦੁਸ਼ਮਣ ਸਾਡੇ ਦੇਸ਼ ਦੀ ਸਰਹੱਦ ਨੂੰ ਟੱਪਣ ਦੀ ਕੋਸ਼ਿਸ਼ ਕਰਦੇ ਹਨ ਉੱਥੇ ਸਾਡੀ ਆਰਮੀ, ਏਅਰਫੋਰਸ ਅਤੇ ਨੇਵੀ ਦੇ ਬਹਾਦਰ ਫੌਜੀ 24 ਘੰਟੇ ਉਨ੍ਹਾਂ ਨੂੰ ਜਵਾਬ ਦੇਣ ਲਈ ਤਿਆਰ ਰਹਿੰਦੇ ਹਨ। ਪਰ ਦੇਸ਼ 'ਤੇ ਇਸ ਸਮੇਂ ਕੋਰੋਨਾ ਵਰਗੇ ਦੁਸ਼ਮਣ ਦਾ ਸੰਕਟ ਛਾਇਆ ਹੋਇਆ ਹੈ ਉਸ ਤੋਂ ਸਾਡੇ ਡਾਕਟਰ, ਨਰਸ, ਪੈਰਾ ਮੈਡੀਕਲ ਸਟਾਫ ਅਤੇ ਪੁਲਸ ਜੰਗ ਲੜ ਰਹੀ ਹੈ। ਇਹ ਵਾਇਰਸ ਅਜਿਹਾ ਦੁਸ਼ਮਣ ਹੈ ਜੋ ਵਿਖਾਈ ਨਹੀਂ ਦਿੰਦਾ ਫਿਰ ਵੀ ਸਾਡੇ ਦੇਸ਼ ਦੇ ਇਹ ਕੋਰੋਨਾ ਵਾਰੀਅਰਜ਼ ਮਜ਼ਬੂਤੀ ਨਾਲ ਦਿਨ-ਰਾਤ ਇਸ ਨਾਲ ਜੰਗ ਲੜ ਹਨ।
PunjabKesari
ਇਸ ਦੌਰਾਨ ਆਰਮੀ ਅਤੇ ਏਅਰਫੋਰਸ ਦੇ ਬਾਅਦ ਨੇਵੀ ਫੌਜ ਨੇ ਵੀ ਆਪਣੇ ਵੱਖਰੇ ਅੰਦਾਜ 'ਚ ਕੋਰੋਨਾ ਕਮਾਂਡੋਜ ਨੂੰ ਸਲਾਮੀ ਦਿੱਤੀ ਹੈ। ਤਿਰੂਵੰਤਪੁਰਮ 'ਚ ਭਾਰਤੀ ਤਟ ਰੱਖਿਅਕ ਬਲ ਨੇ ਆਪਣੇ ਜਹਾਜਾਂ ਨੂੰ ਰੋਸ਼ਨ ਕਰ ਸਮੁੰਦਰ ਨੂੰ ਜਗਮਗਾ ਦਿੱਤਾ। ਇਸ ਮਹਾਮਾਰੀ ਖਿਲਾਫ ਲੜਾਈ 'ਚ ਫਰੰਟ ਲਾਇਨ ਯੋਧਾਵਾਂ ਦੇ ਸਨਮਾਨ‍ 'ਚ ਇੰਡੀਆ ਸੈਲਿਊਟ ਕੋਰੋਨਾ ਵਾਰੀਅਰਜ਼ ਅਭਿਆਨ ਦੇ ਤਹਿਤ ਕੋੱਚੀ ਦੇ ਐਰਨਾਕੁਲਮ ਚੈਨਲ 'ਚ ਦੱਖਣੀ ਨੇਵੀ ਫੌਜ ਕਮਾਨ ਦੇ ਜਹਾਜ਼ਾਂ ਨੇ ਸਾਗਰ ਨੂੰ ਰੋਸ਼ਨੀ ਨਾਲ ਜਗਮਗ ਕਰ ਦਿੱਤਾ।
PunjabKesari
ਭਾਰਤੀ ਨੇਵੀ ਫੌਜ ਦੇ ਜਵਾਨਾਂ ਨੇ ਕੋਰੋਨਾ ਵਾਰੀਅਰਜ਼ ਦੇ ਸਨਮਾਨ 'ਚ ਜਹਾਜ਼ 'ਤੇ ਚੰਗੀ ਆਤਿਸ਼ਬਾਜੀ ਕੀਤੀ ਜਿਸ ਨੇ ਸਮੁੰਦਰ  ਦੇ ਨਾਲ-ਨਾਲ ਅਕਾਸ਼ ਨੂੰ ਵੀ ਰੋਸ਼ਨ ਕਰ ਦਿੱਤਾ। ਤਮਿਲਨਾਡੂ 'ਚ ਨੇਵੀ ਫੌਜ ਨੇ ਆਈ.ਐਨ.ਐਸ. ਸਹਿਯਾਦਰੀ ਅਤੇ ਆਈ.ਐਨ.ਐਸ ਕਾਮੋਰਤਾ ਨੂੰ ਚੇਨਈ ਦੇ ਤਟ 'ਤੇ ਕੋਰੋਨਾ ਯੋਧਾਵਾਂ ਦੇ ਸਨਮਾਨ‍ 'ਚ ਰੋਸ਼ਨੀ ਨਾਲ ਜਗਮਗ ਕੀਤਾ।


author

Inder Prajapati

Content Editor

Related News