ਜਲ ਸੈਨਾ ਦੇ ਮਲਾਹ ਨੇ ਜਹਾਜ਼ ''ਚ ਕੀਤੀ ਖ਼ੁਦਕੁਸ਼ੀ, ਜਾਂਚ ਦਾ ਆਦੇਸ਼

Sunday, Nov 13, 2022 - 03:12 PM (IST)

ਜਲ ਸੈਨਾ ਦੇ ਮਲਾਹ ਨੇ ਜਹਾਜ਼ ''ਚ ਕੀਤੀ ਖ਼ੁਦਕੁਸ਼ੀ, ਜਾਂਚ ਦਾ ਆਦੇਸ਼

ਮੁੰਬਈ (ਭਾਸ਼ਾ)- ਭਾਰਤੀ ਜਲ ਸੈਨਾ ਦੇ ਇਕ 25 ਸਾਲਾ ਮਲਾਹ ਨੇ ਮੁੰਬਈ ਬੰਦਰਗਾਹ 'ਤੇ ਇਕ ਜਹਾਜ਼ 'ਚ ਆਪਣੀ ਸਰਵਿਸ ਰਾਈਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਜਾਣਕਰਾੀ ਇਕ ਅਧਿਕਾਰੀ ਨੇ ਐਤਵਾਰ ਨੂੰ ਦਿੱਤੀ। ਅਧਿਕਾਰੀ ਨੇ ਕਿਹਾ,''ਇਹ ਘਟਨਾ ਸ਼ਨੀਵਾਰ ਦੁਪਹਿਰ ਜਲ ਸੈਨਾ ਦੇ ਜੰਗੀ ਬੇੜੇ 'ਚ ਵਾਪਰੀ ਅਤੇ ਜਲ ਸੈਨਾ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।''

ਅਧਿਕਾਰੀ ਨੇ ਕਿਹਾ,''ਮਲਾਹ ਜਹਾਜ਼ 'ਤੇ ਇਕ ਕਮਰੇ 'ਚ ਗਿਆ ਅਤੇ ਖ਼ੁਦ ਨੂੰ ਗੋਲੀ ਮਾਰ ਲਈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਅਧਿਕਾਰੀ ਨੇ ਕਿਹਾ,''ਖ਼ੁਦਕੁਸ਼ੀ ਦੇ ਪਿੱਛੇ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਸ ਨੂੰ ਸ਼ੱਕ ਹੈ ਕਿ ਮਲਾਹ ਨੇ ਕੁਝ ਘਰੇਲੂ ਮੁੱਦਿਆਂ ਕਾਰਨ ਇਹ ਕਦਮ ਉਠਾਇਆ ਹੋਵੇਗਾ।'' ਉਨ੍ਹਾਂ ਕਿਹਾ ਕਿ ਅਚਾਨਕ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸੰਪਰਕ ਕਰਨ 'ਤੇ, ਜਲ ਸੈਨਾ ਦੇ ਇਕ ਬੁਲਾਰੇ ਨੇ ਕਿਹਾ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।


author

DIsha

Content Editor

Related News