ਜਲ ਸੈਨਾ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ : ਰਾਜਨਾਥ
Wednesday, Aug 19, 2020 - 06:14 PM (IST)
ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ ਜਲ ਸੈਨਾ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਉਹ ਆਪਣੇ ਸਮੁੰਦਰੀ ਜਹਾਜ਼ਾਂ ਦੀ ਤੁਰੰਤ ਤਾਇਨਾਤੀ ਕਰ ਸਕਦੀ ਹੈ। ਸਿੰਘ ਨੇ ਇੱਥੇ ਜਲ ਸੈਨਾ ਦੇ ਸੀਨੀਅਰ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਜਲ ਸੈਨਾ ਨੇ ਆਪਣੇ ਲੋਕਾਂ ਨੂੰ ਦੇਸ਼ ਲਿਆਉਣ ਲਈ ਸਭ ਤੋਂ ਵੱਡੀ ਮੁਹਿੰਮ ‘ਆਪਰੇਸ਼ਨ ਸਮੁੰਦਰ ਸੇਤੂ’ ਚਲਾ ਕੇ ਰਾਸ਼ਟਰ ਹਿੱਤਾਂ ਦੀ ਰੱਖਿਆ ’ਚ ਯੋਗਦਾਨ ਦਿੱਤਾ।
ਜਲ ਸੈਨਾ ਨੇ ਕੋਰੋਨਾ ਦੀ ਚੁਣੌਤੀ ਅਤੇ ਸਮੁੰਦਰ ਦੇ ਅਨੁਕੂਲ ਹਲਾਤਾਂ ਦੇ ਬਾਵਜੂਦ ਗੁਆਂਢੀ ਦੇਸ਼ਾਂ ਤੋਂ 4000 ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾਇਆ। ਇਸ ਤੋਂ ਇਲਾਵਾ ਮਾਲਦੀਵ, ਮਾਰੀਸ਼ਸ ਅਤੇ ਮੈਡਾਗਾਸਕਰ ਵਰਗੇ ਦੇਸ਼ਾਂ ਨੂੰ ਮਿਸ਼ਨ ਸਾਗਰ ਜ਼ਰੀਏ ਮੈਡੀਕਲ ਮਦਦ ਵੀ ਪਹੁੰਚਾਈ। ਜਲ ਸੈਨਾ ਦੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕੁਆਰੰਟੀਨ ਕੇਂਦਰਾਂ ’ਚ ਵੀ ਸਫਲਤਾਪੂਰਵਕ ਸੰਚਾਲਨ ਕੀਤਾ।
ਰੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲ ਸੈਨਾ ਨੇ ਮੌਜੂਦਾ ਵਿੱਤੀ ਸਾਲ ਵਿਚ ਸੰਚਾਲਨ, ਪ੍ਰਸ਼ਾਸਨ ਅਤੇ ਆਧੁਨਿਕੀਕਰਨ ਦੇ ਖੇਤਰ ’ਚ ਲਗਾਤਾਰ ਤਰੱਕੀ ਕੀਤੀ ਹੈ। ਵਿੱਤੀ ਚੁਣੌਤੀਆਂ ਦੇ ਬਾਵਜੂਦ ਸਰਕਾਰ ਨੇ ਸੈਨਾਵਾਂ ਦੀ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਐਮਰਜੈਂਸੀ ਸ਼ਕਤੀਆਂ ਦਿੱਤੀਆਂ। ਸਰਕਾਰ ਨੇ ਮੇਕ ਇਨ ਇੰਡੀਆ ਪਹਿਲ ਦੇ ਅਨੁਸਾਰ ਜਲ ਸੈਨਾ ਦੀ ਆਤਮ ਨਿਰਭਰ ਭਾਰਤ ਵੱਲ ਵਚਨਬੱਧਤਾ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਦੇਸੀਕਰਨ ਦੀ ਪ੍ਰਕਿਰਿਆ ਵਿਚ ਮੋਹਰੀ ਰਹੀ ਹੈ।