ਜਲ ਸੈਨਾ ਲਈ 26 ਰਾਫੇਲ-ਐੱਮ ਜੈੱਟ ਖਰੀਦਣ ''ਤੇ ਜਲਦ ਹੋਵੇਗਾ ਸਮਝੌਤਾ : ਦਿਨੇਸ਼ ਤ੍ਰਿਪਾਠੀ

Monday, Dec 02, 2024 - 12:53 PM (IST)

ਜਲ ਸੈਨਾ ਲਈ 26 ਰਾਫੇਲ-ਐੱਮ ਜੈੱਟ ਖਰੀਦਣ ''ਤੇ ਜਲਦ ਹੋਵੇਗਾ ਸਮਝੌਤਾ : ਦਿਨੇਸ਼ ਤ੍ਰਿਪਾਠੀ

ਨਵੀਂ ਦਿੱਲੀ (ਭਾਸ਼ਾ)- ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਜਲ ਸੈਨਾ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ 26 ਜੈੱਟ ਜਹਾਜ਼ ਅਤੇ ਤਿੰਨ ਵਾਧੂ ਸਕਾਰਪੀਨ ਪਣਡੁੱਬੀਆਂ ਦੀ ਪ੍ਰਸਤਾਵਿਤ ਖਰੀਦ ਲਈ ਛੇਤੀ ਹੀ ਇਕਰਾਰਨਾਮੇ ਨੂੰ ਅੰਤਿਮ ਰੂਪ ਦੇਣ ਜਾ ਰਿਹਾ ਹੈ। ਜਲ ਸੈਨਾ ਦਿਵਸ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਐਡਮਿਰਲ ਤ੍ਰਿਪਾਠੀ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ 2 ਐੱਸਐੱਸਐੱਨ (ਪਰਮਾਣੂ ਸੰਚਾਲਿਤ ਪਣਡੁੱਬੀਆਂ) ਲਈ ਮਨਜ਼ੂਰੀ ਇਹ ਦਰਸਾਉਂਦੀ ਹੈ ਕਿ ਸਰਕਾਰ ਨੂੰ ਅਜਿਹੀਆਂ ਕਿਸ਼ਤੀਆਂ ਬਣਾਉਣ ਲਈ ਦੇਸ਼ ਦੀ ਸਵਦੇਸ਼ੀ ਸਮਰੱਥਾ 'ਤੇ ਭਰੋਸਾ ਹੈ। ਜਲ ਸੈਨਾ ਮੁਖੀ ਨੇ ਇਹ ਵੀ ਕਿਹਾ ਕਿ ਦੇਸ਼ ਦੀ ਜਲ ਸੈਨਾ ਦੀ ਸਮਰੱਥਾ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਸ ਸਮੇਂ 62 ਜਹਾਜ਼ ਅਤੇ ਇਕ ਪਣਡੁੱਬੀ ਦਾ ਨਿਰਮਾਣ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਗਲੇ ਇਕ ਸਾਲ 'ਚ ਕੁਝ ਜਹਾਜ਼ਾਂ ਸ਼ਾਮਲ ਕੀਤੇ ਜਾਣਗੇ ਅਤੇ ਘੱਟੋ-ਘੱਟ ਇਕ ਜਹਾਜ਼ ਜਲ ਸੈਨਾ ਵਿਚ ਸ਼ਾਮਲ ਕੀਤਾ ਜਾਵੇਗਾ। ਐਡਮਿਰਲ ਤ੍ਰਿਪਾਠੀ ਨੇ ਕਿਹਾ,''ਅਸੀਂ ਜਲ ਸੈਨਾ 'ਚ ਵਿਸ਼ੇਸ਼ ਤਕਨੀਕਾਂ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰ ਦਿੱਤਾ ਹੈ।'' ਉਨ੍ਹਾਂ ਨੇ ਕਿਹਾ ਕਿ ਰਾਫੇਲ-ਐੱਮ (ਜਲ ਸੈਨਿਕ ਸੰਸਕਰਣ) ਅਤੇ ਸਕਾਰਪੀਨ ਪਣਡੁੱਬੀਆਂ ਦੀ ਖਰੀਦ ਲਈ ਅਗਲੇ ਮਹੀਨੇ ਅੰਤਿਮ ਰੂਪ ਦਿੱਤਾ ਜਾਵੇਗਾ। ਪਿਛਲੇ ਸਾਲ ਜੁਲਾਈ 'ਚ ਰੱਖਿਆ ਮੰਤਰਾਲਾ ਨੇ ਫਰਾਂਸ ਤੋਂ ਰਾਫੇਲ-ਐੱਮ ਜੈੱਟਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਦੀ ਵਰਤੋਂ ਮੁੱਖ ਤੌਰ 'ਤੇ ਸਵਦੇਸ਼ੀ ਤੌਰ 'ਤੇ ਬਣੇ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕਰਾਂਤ 'ਤੇ ਤਾਇਨਾਤੀ ਲਈ ਕੀਤੀ ਜਾਵੇਗੀ। ਪਾਕਿਸਤਾਨ ਵੱਲੋਂ ਆਪਣੀ ਸਮੁੰਦਰੀ ਤਾਕਤ ਵਧਾਉਣ ਦੀਆਂ ਕੋਸ਼ਿਸ਼ਾਂ 'ਤੇ ਐਡਮਿਰਲ ਤ੍ਰਿਪਾਠੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਗੁਆਂਢੀ ਦੇਸ਼ਾਂ ਤੋਂ ਕਿਸੇ ਵੀ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News