ਸਮੁੰਦਰੀ ਫੌਜ ਨੂੰ ਮਿਲਿਆ ਪਹਿਲਾ ਸਵਦੇਸ਼ੀ 3-ਡੀ ਏਅਰ ਸਰਵੀਲਾਂਸ ਰਾਡਾਰ, ਖ਼ਰਾਬ ਮੌਸਮ ’ਚ ਵੀ ਕਰਦਾ ਹੈ ਕੰਮ
Friday, Sep 12, 2025 - 11:12 AM (IST)

ਨੈਸ਼ਨਲ ਡੈਸਕ : ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (ਟੀ. ਏ. ਐੱਸ. ਐੱਲ.) ਨੇ ਸਪੇਨ ਦੀ ਡਿਫੈਂਸ ਕੰਪਨੀ ਇੰਦਰਾ ਦੇ ਸਹਿਯੋਗ ਨਾਲ ਤਿਆਰ ਪਹਿਲਾ 3-ਡੀ ਏਅਰ ਸਰਵੀਲਾਂਸ ਰਾਡਾਰ ‘ਲਾਂਜਾ-ਐੱਨ’ ਸਮੁੰਦਰੀ ਫੌਜ ਨੂੰ ਸੌਂਪਿਆ। ਇਹ ਸਵਦੇਸ਼ੀ ਰਾਡਾਰ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਬੇੜੇ ’ਤੇ ਲਾਇਆ ਗਿਆ ਹੈ। ਇਹ ਭਾਰਤ ਦੀ ਰੱਖਿਆ ਆਤਮਨਿਰਭਰਤਾ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ।
ਲਾਂਜਾ-ਐੱਨ ਇੰਦਰਾ ਦੇ ਲਾਂਜਾ 3-ਡੀ ਰਾਡਾਰ ਦਾ ਨੇਵਲ ਵਰਸ਼ਨ ਹੈ, ਜੋ ਦੁਨੀਆ ਦੇ ਸਭ ਤੋਂ ਐਡਵਾਂਸ ਲਾਂਗ-ਰੇਂਜ ਏਅਰ ਡਿਫੈਂਸ ਅਤੇ ਐਂਟੀ-ਮਿਜ਼ਾਈਲ ਰਾਡਾਰ ’ਚੋਂ ਇਕ ਹੈ। ਇਹ ਰਾਡਾਰ ਹਵਾ ਅਤੇ ਜ਼ਮੀਨ ਦੋਹਾਂ ਦੇ ਨਿਸ਼ਾਨਿਆਂ ਨੂੰ 3-ਡੀ ’ਚ ਟ੍ਰੈਕ ਕਰਦਾ ਹੈ। ਇਸ ਦੀ ਰੇਂਜ 254 ਨਾਟੀਕਲ ਮੀਲ (ਲੱਗਭਗ 470 ਕਿ. ਮੀ.) ਹੈ। ਇਹ ਡਰੋਨ, ਸੁਪਰਸੋਨਿਕ ਫਾਈਟਰ ਜੈੱਟ, ਐਂਟੀ-ਰੇਡੀਏਸ਼ਨ ਮਿਜ਼ਾਈਲ ਅਤੇ ਨੇਵਲ ਪਲੇਟਫਾਰਮ ਦਾ ਪਤਾ ਲਗਾ ਸਕਦਾ ਹੈ। ਇਹ ਖ਼ਰਾਬ ਮੌਸਮ ’ਚ ਵੀ ਕੰਮ ਕਰਦਾ ਹੈ। ਇੰਦਰਾ ਨੇ ਇਸ ਨੂੰ ਭਾਰਤੀ ਮਹਾਸਾਗਰ ਦੀ ਨਮੀ ਅਤੇ ਗਰਮੀ ਲਈ ਅਨੁਕੂਲ ਬਣਾਇਆ ਹੈ। ਰਾਡਾਰ ਨੂੰ ਜੰਗੀ ਬੇੜੇ ਦੇ ਸਾਰੇ ਸਿਸਟਮਾਂ ਨਾਲ ਜੋੜਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8