ਚੀਨ ਖਿਲਾਫ ਨੇਵੀ ਫੌਜ ਮੁਸਤੈਦ, ਹਿੰਦ ਮਹਾਸਾਗਰ ''ਚ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਤਾਇਨਾਤ

07/30/2020 2:25:21 AM

ਨਵੀਂ ਦਿੱਲੀ : ਪੂਰਬੀ ਲੱਦਾਖ 'ਚ ਸਰਹੱਦ ਵਿਵਾਦ ਦੇ ਮੱਦੇਨਜ਼ਰ ਚੀਨ ਖਿਲਾਫ ਨੇਵੀ ਫੌਜ ਪੂਰੀ ਤਰ੍ਹਾਂ ਮੁਸਤੈਦ ਹੈ। ਚੀਨ ਨੂੰ ਸਪੱਸ਼ਟ ਸੁਨੇਹਾ ਦੇਣ ਲਈ ਹਿੰਦ ਮਹਾਸਾਗਰ ਖੇਤਰ (ਆਈ.ਓ.ਆਰ.) 'ਚ ਫਰੰਟਲਾਈਨ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਵੱਡੀ ਗਿਣਤੀ 'ਚ ਤਾਇਨਾਤ ਕੀਤਾ ਹੈ। ਇੱਕ ਚੋਟੀ ਦੇ ਰੱਖਿਆ ਸੂਤਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰ ਨੇ ਦੱਸਿਆ ਕਿ ਚੀਨ ਇਸ ਸੁਨੇਹੇ ਨੂੰ ਸਮਝ ਗਿਆ ਹੈ।

ਭਾਰਤੀ ਨੇਵੀ ਫੌਜ ਨੇ ਗਲਵਾਨ ਘਾਟੀ 'ਚ 15 ਜੂਨ ਨੂੰ ਹਿੰਸਕ ਝੜਪਾਂ ਦੌਰਾਨ ਭਾਰਤ ਦੇ 20 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਵੱਧਦੇ ਤਣਾਅ ਵਿਚਾਲੇ ਹਿੰਦ ਮਹਾਸਾਗਰ ਖੇਤਰ 'ਚ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਤਾਇਨਾਤ ਕੀਤਾ ਹੈ। ਰੱਖਿਆ ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਜ਼ਮੀਨੀ ਫੌਜ, ਹਵਾਈ ਫੌਜ ਅਤੇ ਨੇਵੀ ਫੌਜ ਨਾਲ ਮਿਲ ਕੇ ਬਹੁਪੱਖੀ ਤਰੀਕਾ ਅਪਣਾਉਂਦੇ ਹੋਏ ਅਤੇ ਕੂਟਨੀਤਕ ਅਤੇ ਆਰਥਿਕ ਕਦਮਾਂ ਨਾਲ ਚੀਨ ਨੂੰ ਇਹ ਸਖ਼ਤ ਅਤੇ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਪੂਰਬੀ ਲੱਦਾਖ 'ਚ ਉਸ ਦੀ ਹਿੰਮਤ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲਾਤ ਤੋਂ ਨਜਿੱਠਣ 'ਚ ਅਤੇ ਚੀਨ ਨੂੰ ਭਾਰਤ ਦੇ ਸਪੱਸ਼ਟ ਸੁਨੇਹਾ ਤੋਂ ਜਾਣੂ ਕਰਵਾਉਣ 'ਚ ਤਾਲਮੇਲ ਵਾਲੇ ਯਤਨਾਂ ਲਈ ਤਿੰਨਾਂ ਫੌਜ ਪ੍ਰਮੁੱਖ ਬਕਾਇਆਦਾ ਰੂਪ ਨਾਲ ਗੱਲਬਾਤ ਕਰ ਰਹੇ ਹਨ।


Inder Prajapati

Content Editor

Related News