ਜਲ ਸੈਨਾ ਨੇ ਆਪਣੀਆਂ ਜਾਇਦਾਦਾਂ ਦੇ ਨੇੜੇ ਡਰੋਨ ਦੀਆਂ ਉਡਾਣਾਂ ''ਤੇ ਲਗਾਈ ਪਾਬੰਦੀ

Friday, Jul 09, 2021 - 05:11 PM (IST)

ਜਲ ਸੈਨਾ ਨੇ ਆਪਣੀਆਂ ਜਾਇਦਾਦਾਂ ਦੇ ਨੇੜੇ ਡਰੋਨ ਦੀਆਂ ਉਡਾਣਾਂ ''ਤੇ ਲਗਾਈ ਪਾਬੰਦੀ

ਕੋਚੀ- ਭਾਰਤੀ ਜਲ ਸੈਨਾ ਨੇ ਜਲ ਫ਼ੌਜ ਅੱਡੇ, ਜਲ ਫ਼ੌਜ ਇਕਾਈ ਅਤੇ ਜਲ ਫ਼ੌਜ ਦੀਆਂ ਜਾਇਦਾਦਾਂ ਦੇ ਤਿੰਨ ਕਿਲੋਮੀਟਰ ਦੇ ਦਾਇਰੇ 'ਚ ਡਰੋਨ ਅਤੇ ਯੂ.ਏ.ਵੀ. (ਮਨੁੱਖ ਰਹਿਤ ਜਹਾਜ਼) ਵਰਗੀ ਗੈਰ-ਰਵਾਇਤੀ ਹਵਾਈ ਵਸਤੂਆਂ ਦੀ ਉਡਾਣ 'ਤੇ ਸ਼ੁੱਕਰਵਾਰ ਨੂੰ ਰੋਗ ਲਗਾ ਦਿੱਤੀ। ਰੱਖਿਆ ਬਿਆਨ 'ਚ ਦੱਸਿਆ ਗਿਆ,''ਆਰ.ਪੀ.ਏ. (ਰਿਮੋਟ ਸੰਚਾਲਿਤ ਉਡਾਣ ਪ੍ਰਣਾਲੀ) ਸਮੇਤ ਕਿਸੇ ਵੀ ਗੈਰ-ਰਵਾਇਤੀ ਹਵਾਈ ਵਸਤੂ 'ਤੇ ਇਸ ਰੋਕ ਦਾ ਉਲੰਘਣ ਕਰਨ 'ਤੇ ਉਨ੍ਹਾਂ ਨੂੰ ਨਸ਼ਟ ਜਾਂ ਜ਼ਬਤ ਕਰ ਲਿਆ ਜਾਵੇਗਾ ਅਤੇ ਇਸ ਦੇ ਐਡੀਸ਼ਨਲ ਸੰਚਾਲਕ ਵਿਰੁੱਧ ਆਈ.ਪੀ.ਸੀ. ਦੀ ਧਾਰਾ 121, 121ਏ, 287, 336, 337 ਅਤੇ 338 ਦੇ ਅਧੀਨ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।

ਪਿਛਲੇ ਮਹੀਨੇ ਜੰਮੂ 'ਚ ਭਾਰਤੀ ਹਵਾਈ ਫ਼ੌਜ ਦੇ ਅੱਡੇ 'ਤੇ ਡਰੋਨ ਹਮਲੇ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ। ਹਮਲੇ 'ਚ ਹਵਾਈ ਫ਼ੌਜ ਦੇ 2 ਕਰਮੀ ਜ਼ਖਮੀ ਹੋ ਗਏ ਸਨ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਡਰੋਨ ਦੀ ਵਰਤੋਂ ਦੇਸ਼  ਲਈ ਇਕ ਨਵੇਂ ਸੁਰੱਖਿਆ ਖ਼ਤਰੇ ਦੀ ਸ਼ੁਰੂਆਤ ਹੈ।


author

DIsha

Content Editor

Related News