ਸਮੁੰਦਰੀ ਫੌਜ ’ਚ ਸ਼ਾਮਲ ਹੋਵੇਗਾ ਸਵਦੇਸ਼ੀ ਜੰਗੀ ਬੇੜਾ ‘ਸਮਰਥਕ’

Wednesday, Oct 14, 2026 - 10:12 AM (IST)

ਸਮੁੰਦਰੀ ਫੌਜ ’ਚ ਸ਼ਾਮਲ ਹੋਵੇਗਾ ਸਵਦੇਸ਼ੀ ਜੰਗੀ ਬੇੜਾ ‘ਸਮਰਥਕ’

ਨਵੀਂ ਦਿੱਲੀ (ਏਜੰਸੀ)- ਸਵਦੇਸ਼ੀ ਬਹੁ-ਮੰਤਵੀ ਜੰਗੀ ਬੇੜਾ ‘ਸਮਰਥਕ’ 16 ਅਕਤੂਬਰ ਨੂੰ ਕਾਰਵਾਰ ਸਥਿਤ ਸਮੁੰਦਰੀ ਫੌਜ ਦੇ ਅੱਡੇ ’ਤੇ ਸਮੁੰਦਰੀ ਫੌਜ ਦੇ ਬੇੜੇ ’ਚ ਸ਼ਾਮਲ ਕੀਤਾ ਜਾਵੇਗਾ। ਰੱਖਿਆ ਮੰਤਰਾਲਾ ਨੇ ਮੰਗਲਵਾਰ ਕਿਹਾ ਕਿ ਇਸ ਨੂੰ ਰੱਖਿਆ ਖੇਤਰ ’ਚ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਇਸ ਜੰਗੀ ਬੇੜੇ ਨੂੰ ਲਾਰਸਨ ਐਂਡ ਟੁਰਬੋ ਲਿਮਟਿਡ ਵੱਲੋਂ ‘ਮੇਕ ਇਨ ਇੰਡੀਆ’ ਪਹਿਲਕਦਮੀ ਅਧੀਨ ਬਣਾਇਆ ਗਿਆ ਸੀ। ਇਹ ਸਮੁੰਦਰੀ ਫੌਜ ’ਚ ਸ਼ਾਮਲ ਕੀਤੇ ਜਾਣ ਵਾਲੇ 4 ਬਹੁ-ਮੰਤਵੀ ਜਹਾਜ਼ਾਂ ’ਚੋਂ ਪਹਿਲਾ ਹੈ। ‘ਸਮਰਥਕ’ ਮੁੱਖ ਤੌਰ ’ਤੇ ਸਮੁੰਦਰੀ ਨਿਗਰਾਨੀ ਤੇ ਗਸ਼ਤ ਲਈ ਤਿਆਰ ਕੀਤਾ ਗਿਆ ਹੈ। ਇਸ ਦੀ ਵਰਤੋਂ ਘੱਟ ਤੀਬਰਤਾ ਵਾਲੇ ਸਮੁੰਦਰੀ ਕਾਰਜਾਂ, ਹਥਿਆਰਾਂ ਦੀ ਜਾਂਚ ਤੇ ਅਨੁਸੂਚਿਤ ਤਾਇਨਾਤੀਆਂ ’ਚ ਵੀ ਕੀਤੀ ਜਾਵੇਗੀ। ਇਹ ਮਨੁੱਖ ਰਹਿਤ ਅਤੇ ਖੁਦਮੁਖਤਿਆਰ ਪ੍ਰਣਾਲੀਆਂ ਦੇ ਸੰਚਾਲਨ ਲਈ ਇਕ ਮੁੱਖ ਜਹਾਜ਼ ਵਜੋਂ ਕੰਮ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News