ਸਮੁੰਦਰੀ ਫੌਜ ਨੂੰ ਮਿਲਣਗੇ 8 ਨਵੇਂ ਜੰਗੀ ਬੇੜੇ ! ਰੱਖਿਆ ਮੰਤਰਾਲਾ ਵੱਲੋਂ 53,866 ਕਰੋੜ ਰੁਪਏ ਦੇ ਇਕਰਾਰਨਾਮੇ ’ਤੇ ਦਸਤਖਤ

Monday, Nov 02, 2026 - 09:15 PM (IST)

ਸਮੁੰਦਰੀ ਫੌਜ ਨੂੰ ਮਿਲਣਗੇ 8 ਨਵੇਂ ਜੰਗੀ ਬੇੜੇ ! ਰੱਖਿਆ ਮੰਤਰਾਲਾ ਵੱਲੋਂ 53,866 ਕਰੋੜ ਰੁਪਏ ਦੇ ਇਕਰਾਰਨਾਮੇ ’ਤੇ ਦਸਤਖਤ

ਨਵੀਂ ਦਿੱਲੀ,  (ਏਜੰਸੀ)- ਰੱਖਿਆ ਮੰਤਰਾਲਾ ਨੇ ਸਮੁੰਦਰੀ ਫੌਜ ਲਈ 8 ਜੰਗੀ ਬੇੜੇ ਖਰੀਦਣ ਲਈ ਸਰਕਾਰੀ ਮਾਲਕੀ ਵਾਲੀਆਂ 2 ਜਹਾਜ਼ ਨਿਰਮਾਣ ਕੰਪਨੀਆਂ ਨਾਲ 53,866 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਹਨ। ਮੰਤਰਾਲਾ ਨੇ ਸੋਮਵਾਰ ਕਿਹਾ ਕਿ ਉਸ ਨੇ ਇਹ ਇਕਰਾਰਨਾਮਾ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ ਲਿਮਟਿਡ ਤੇ ਗੋਆ ਸ਼ਿਪਯਾਰਡ ਲਿਮਟਿਡ ਨਾਲ ਕੀਤਾ ਹੈ। ਇਸ ਅਧੀਨ ਅਗਲੀ ਪੀੜ੍ਹੀ ਦੇ ਕੋਰਵੇਂਟ (ਐੱਨ. ਜੀ. ਸੀ.) ਖਰੀਦਣ ਲਈ ਹਸਤਾਖਰ ਕੀਤੇ ਗਏ ਹਨ। ਕੋਰਵੇਂਟ ਛੋਟੇ ਤੇ ਤੇਜ਼ੀ ਨਾਲ ਚੱਲਣ ਵਾਲੇ ਜੰਗੀ ਜਹਾਜ਼ ਹਨ ਜੋ ਫ੍ਰੀਗੇਟ ਤੇ ਭੰਨ-ਤੋੜੂ ਜੰਗੀ ਜਹਾਜ਼ਾਂ ਨਾਲੋਂ ਆਕਾਰ ’ਚ ਕੁਝ ਛੋਟੇ ਹਨ।
ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਇਕਰਾਰਨਾਮਿਆਂ ਅਧੀਨ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ ਲਿਮਟਿਡ 5 ਕੋਰਵੇਂਟ ਬਣਾਏਗਾ, ਜਦੋਂ ਕਿ ਗੋਆ ਸ਼ਿਪਯਾਰਡ ਲਿਮਟਿਡ ਬਾਕੀ 5 ਬਣਾਏਗਾ। ਤਿੰਨ ਹੋਰ ਕੋਰਵੇਟ ਬਣਾਏ ਜਾਣਗੇ। ਇਹ ਪ੍ਰਾਜੈਕਟ ਭਾਰਤ ਦੇ ਸਵਦੇਸ਼ੀ ਜੰਗੀ ਜਹਾਜ਼ਾਂ ਦੇ ਡਿਜ਼ਾਈਨ ਤੇ ਨਿਰਮਾਣ ਸਮਰੱਥਾਵਾਂ ’ਚ ਇਕ ਅਹਿਮ ਮੀਲ ਪੱਥਰ ਹੈ। ਇਹ ਪਹਿਲਾ ਅਜਿਹਾ ਪ੍ਰਾਜੈਕਟ ਹੈ ਜਿਸ ’ਚ ਜਹਾਜ਼ਾਂ ਨੂੰ ਭਾਰਤੀ ਸਮੁੰਦਰੀ ਫੌਜ ਵੱਲੋਂ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤਾ ਜਾਵੇਗਾ ਤੇ ਇਕ ਮੁਕਾਬਲੇ ਵਾਲੀ ਪ੍ਰਕਿਰਿਆ ਰਾਹੀਂ ਚੁਣੇ ਗਏ ਰੱਖਿਆ ਜਨਤਕ ਖੇਤਰ ਦੇ ਅਦਾਰਿਆਂ ਵੱਲੋਂ ਬਣਾਇਆ ਜਾਵੇਗਾ।


author

Shubam Kumar

Content Editor

Related News