Navratri 2026 : ਨਰਾਤਿਆਂ ਦੌਰਾਨ ਆਇਆ ਇਹ ਸੁਪਨਾ ਤਾਂ ਹੱਥ ਲੱਗ ਸਕਦੈ 'ਕੁਬੇਰ ਦਾ ਖਜ਼ਾਨਾ'
Wednesday, Mar 18, 2026 - 05:17 PM (IST)
ਵੈੱਬ ਡੈਸਕ- ਇਸ ਸਾਲ ਚੇਤ ਦੇ ਨਰਾਤਿਆਂ (Navratri) ਦੀ ਸ਼ੁਰੂਆਤ 19 ਮਾਰਚ ਤੋਂ ਹੋ ਰਹੀ ਹੈ, ਜੋ ਕਿ 27 ਮਾਰਚ ਤੱਕ ਚੱਲਣਗੇ। ਇਨ੍ਹਾਂ 9 ਪਵਿੱਤਰ ਦਿਨਾਂ 'ਚ ਮਾਂ ਦੁਰਗਾ ਦੇ ਨੌਂ ਵੱਖ-ਵੱਖ ਰੂਪਾਂ ਦੀ ਪੂਜਾ ਕਰਨ ਦਾ ਵਿਧਾਨ ਹੈ। ਇਸ ਸਾਲ 26 ਮਾਰਚ ਨੂੰ ਮਹਾਅਸ਼ਟਮੀ ਅਤੇ 27 ਮਾਰਚ ਨੂੰ ਮਹਾਨੌਮੀ ਦਾ ਪੂਜਨ ਕੀਤਾ ਜਾਵੇਗਾ, ਜਦਕਿ 28 ਮਾਰਚ ਦੀ ਸਵੇਰ ਨੂੰ ਵਰਤ ਦਾ ਪਾਰਣ (ਵਰਤ ਖੋਲ੍ਹਣਾ) ਹੋਵੇਗਾ।
ਸਵਪਨ ਸ਼ਾਸਤਰ (ਸੁਪਨਿਆਂ ਦਾ ਵਿਗਿਆਨ) ਅਨੁਸਾਰ, ਨਰਾਤਿਆਂ ਦੇ ਦਿਨਾਂ ਦੌਰਾਨ ਸਪਨੇ 'ਚ ਕੁਝ ਖਾਸ ਚੀਜ਼ਾਂ ਦਾ ਦਿਖਾਈ ਦੇਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਹ ਚੀਜ਼ਾਂ ਜੀਵਨ 'ਚ ਆਉਣ ਵਾਲੀ ਖੁਸ਼ਹਾਲੀ ਅਤੇ ਧਨ-ਦੌਲਤ ਵੱਲ ਇਸ਼ਾਰਾ ਕਰਦੀਆਂ ਹਨ।
ਸਪਨੇ 'ਚ ਦਿੱਖਣ ਇਹ ਚੀਜ਼ਾਂ ਤਾਂ ਹੱਥ ਲੱਗ ਸਕਦੈ 'ਕੁਬੇਰ ਦਾ ਖਜ਼ਾਨਾ'
ਛੋਟੀ ਕੰਨਿਆ
ਨਰਾਤਿਆਂ 'ਚ ਕੰਨਿਆਵਾਂ ਨੂੰ ਦੇਵੀ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ। ਜੇਕਰ ਤੁਹਾਨੂੰ ਸਪਨੇ 'ਚ ਕੋਈ ਕੰਨਿਆ ਦਿਖਾਈ ਦਿੰਦੀ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਨ ਵਾਲਾ ਹੈ।
ਬਲਦਾ ਹੋਇਆ ਦੀਵਾ
ਨਰਾਤਿਆਂ 'ਚ ਦੇਵੀ ਦੀ ਚੌਕੀ ਕੋਲ ਇਕ ਅਖੰਡ ਜੋਤੀ ਜਗਾਈ ਜਾਂਦੀ ਹੈ। ਕਹਿੰਦੇ ਹਨ ਜੇਕਰ ਅਜਿਹਾ ਹੀ ਬਲਦਾ ਹੋਇਆ ਦੀਵਾ ਸਪਨੇ 'ਚ ਦਿੱਸ ਜਾਵੇ ਤਾਂ ਬਹੁਤ ਹੀ ਸ਼ੁੱਭ ਹੁੰਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਜ਼ਿੰਦਗੀ ਦੀ ਕੋਈ ਬਹੁਤ ਵੱਡੀ ਸਮੱਸਿਆ ਜਲਦੀ ਹੀ ਦੂਰ ਹੋਣ ਵਾਲੀ ਹੈ। ਇਸ ਨੂੰ ਬੁੱਧੀ ਦੇ ਵਿਕਾਸ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।
ਸੁਹਾਗ ਦੀ ਸਮੱਗਰੀ
ਜੇਕਰ ਸਪਨੇ 'ਚ ਮੰਗਲਸੂਤਰ, ਲਾਲ ਚੂੜੀਆਂ, ਬਿੰਦੀ ਜਾਂ ਸਿੰਦੂਰ ਵਰਗੀਆਂ ਸੁਹਾਗ ਦੀਆਂ ਚੀਜ਼ਾਂ ਦਿਖਾਈ ਦੇਣ, ਤਾਂ ਇਹ ਦੇਵੀ ਵੱਲੋਂ ਅਖੰਡ ਸੌਭਾਗਵਤੀ ਹੋਣ ਦਾ ਵਰਦਾਨ ਮੰਨਿਆ ਜਾਂਦਾ ਹੈ। ਇਹ ਸੰਕੇਤ ਦਿੰਦਾ ਹੈ ਕਿ ਦੇਵੀ ਦੀ ਕਿਰਪਾ ਤੁਹਾਡੇ ਪਰਿਵਾਰ 'ਤੇ ਬਣੀ ਰਹੇਗੀ।
ਸ਼ੰਖ
ਸ਼ਾਸਤਰਾਂ 'ਚ ਸ਼ੰਖ ਨੂੰ ਦੇਵੀ ਲਕਸ਼ਮੀ ਦਾ ਭਰਾ ਮੰਨਿਆ ਗਿਆ ਹੈ। ਸਪਨੇ 'ਚ ਸ਼ੰਖ ਦੇਖਣ ਦਾ ਸਿੱਧਾ ਮਤਲਬ ਮਾਂ ਲਕਸ਼ਮੀ ਦੀ ਕਿਰਪਾ ਹੋਣਾ ਹੈ, ਜਿਸ ਨਾਲ ਧਨ-ਦੌਲਤ 'ਚ ਭਾਰੀ ਵਾਧਾ ਹੁੰਦਾ ਹੈ। ਅਜਿਹੇ ਲੋਕਾਂ ਦੀ ਤਿਜ਼ੋਰੀ ਕਦੇ ਖਾਲੀ ਨਹੀਂ ਰਹਿੰਦੀ ਹੈ।
ਮੋਰ ਪੰਖ
ਨਰਾਤਿਆਂ ਦੌਰਾਨ ਸਪਨੇ 'ਚ ਮੋਰ ਪੰਖ ਦਾ ਦਿਖਣਾ ਘਰ 'ਚੋਂ ਨਕਾਰਾਤਮਕ ਊਰਜਾ ਦੇ ਖਤਮ ਹੋਣ ਅਤੇ ਸਕਾਰਾਤਮਕ ਊਰਜਾ ਦੇ ਸੰਚਾਰ ਦਾ ਪ੍ਰਤੀਕ ਹੈ। ਇਹ ਦਰਸਾਉਂਦਾ ਹੈ ਕਿ ਪਰਮਾਤਮਾ ਦੀ ਮਿਹਰ ਤੁਹਾਡੇ 'ਤੇ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
