Shardiya Navratri 2026: ਨਰਾਤੇ ਦੇ ਚੌਥੇ ਦਿਨ ਜਾਣੋ ਮਾਂ ਕੁਸ਼ਮਾਂਡਾ ਦੇ ਅਲੌਕਿਕ ਸਰੂਪ ਦਾ ਰਹੱਸ ਅਤੇ ਪੂਜਾ ਵਿਧੀ

10/13/2026 3:31:52 PM

ਨਵੀਂ ਦਿੱਲੀ -  ਸਨਾਤਨ ਧਰਮ 'ਚ ਸ਼ਾਰਦੀਆ ਨਰਾਤੇ ਦੇ ਚੌਥੇ ਦਿਨ ਨੂੰ ਸ਼ਕਤੀ ਸਾਧਨਾ ਨੂੰ ਸਮਰਪਿਤ ਇਕ ਬਹੁਤ ਹੀ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਇਹ ਦਿਨ ਮਾਂ ਦੁਰਗਾਂ ਦੇ ਨੌ ਰੂਪਾਂ 'ਚੋਂ ਚੌਥੇ ਰੂਪ ਦੇਵੀ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ ਜੋ ਆਦਿ ਸ਼ਕਤੀ, ਊਰਜਾ ਅਤੇ ਬ੍ਰਹਿਮੰਡ ਦੀ ਸਿਰਜਣਹਾਰ ਹਨ। ਮਾਨਤਾ ਹੈ ਕਿ ਜਦੋਂ ਪੂਰੀ ਦੁਨੀਆ ਹਨੇਰੇ 'ਚ ਘਿਰੀ ਹੋਈ ਸੀ ਤਾਂ ਦੇਵੀ ਦੀ ਇਕ ਕੋਮਲ ਮੁਸਕਾਨ ਨੇ ਪੂਰੇ ਬ੍ਰਹਿਮੰਡ 'ਚ ਰੋਸ਼ਨੀ ਲਿਆਂਦੀ ਸੀ। 

ਨਰਾਤੇ ਦੇ ਚੌਥੇ ਜਦੋਂ ਜੋ ਭਗਤ ਸੱਚੇ ਦਿਲੋਂ ਦੇਵੀ ਦੀ ਪੂਜਾ ਕਰਦਾ ਹੈ ਤਾਂ ਉਨ੍ਹਾਂ ਨੂੰ ਲੰਬੀ ਉਮਰ, ਪ੍ਰਸਿੱਧੀ ਤੇ ਸ਼ਕਤੀ ਤੇ ਵਧੀਆ ਸਿਹਤ ਪ੍ਰਦਾਨ ਹੁੰਦੀ ਹੈ। ਜੇਕਰ ਤੁਸੀਂ ਵੀ ਆਪਣੇ ਘਰ ਖੁਸ਼ਹਾਲੀ ਤੇ ਸਕਾਰਾਤਮਕ ਊਰਜਾ ਚਾਹੁੰਦੇ ਹੋ ਤਾਂ ਆਓ ਮਾਂ ਕਸ਼ਮੁੰਡਾ ਦੀ ਪੂਜਾ ਕਰੀਏ। ਇਸ ਦੇ ਨਾਲ ਇਹ ਵੀ ਜਾਣਦੇ ਹਾਂ ਕਿ ਉਨ੍ਹਾਂ ਦਾ ਮਨਪਸੰਦ ਭੋਗ ਤੇ ਸ਼ੁੱਭ ਰੰਗ ਕੀ ਹੈ। 

ਅੱਜ ਸ਼ਾਰਦੀਆ ਨਰਾਤੇ ਦਾ ਚੌਥਾ ਦਿਨ ਹੈ। ਅੱਜ, ਦੇਵੀ ਦੁਰਗਾ ਦੇ ਚੌਥੇ ਰੂਪ, ਦੇਵੀ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ। ਸਨਾਤਨ ਧਰਮ 'ਚ, ਨਰਾਤੇ ਦੌਰਾਨ ਸ਼ਕਤੀ ਦੀ ਪੂਜਾ ਦਾ ਬਹੁਤ ਮਹੱਤਵ ਹੈ। ਇਸ ਦਿਨ ਦੇਵੀ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਮਾਨਤਾ ਅਨੁਸਾਰ, ਦੇਵੀ ਦੁਰਗਾ ਦੇ ਇਸ ਰੂਪ ਦੀ ਪੂਜਾ ਕਰਨ ਨਾਲ ਅਸ਼ੀਰਵਾਦ ਮਿਲਦਾ ਹੈ ਅਤੇ ਸਾਰੇ ਦੁੱਖਾਂ ਦਾ ਨਾਸ਼ ਹੁੰਦਾ ਹੈ। ਇਸ ਦੌਰਾਨ ਇਹ ਵੀ ਕਿਹਾ ਜਾਂਦਾ ਹੈ ਕਿ ਦੇਵੀ ਕੁਸ਼ਮਾਂਡਾ ਦੀ ਮੁਸਕਰਾਹਟ ਦੀ ਇਕ ਝਲਕ ਨੇ ਪੂਰੇ ਬ੍ਰਹਿਮੰਡ ਦੀ ਸਿਰਜਣਾ ਕੀਤੀ। ਇਸ ਕਾਰਨ ਉਨ੍ਹਾਂ ਨੂੰ ਅਸ਼ਟਭੁਜਾ ਦੇਵੀ ਵੀ ਕਿਹਾ ਜਾਂਦਾ ਹੈ।

ਦੇਵੀ ਕੁਸ਼ਮਾਂਡਾ ਦਾ ਰੂਪ 
ਦੇਵੀ ਕੁਸ਼ਮਾਂਡਾ ਨੂੰ ਅਸ਼ਟਭੁਜਾ ਦੇਵੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਸਵਾਰੀ ਸ਼ੇਰ ਹੈ। ਮਾਂ ਕੁਸ਼ਮਾਂਡਾ ਦੀਆਂ ਅੱਠ ਬਾਹਾਂ ਹਨ ਅਤੇ ਉਨ੍ਹਾਂ ਕੋਲ ਇਕ ਕਮੰਡਲੂ, ਇਕ ਧਨੁਸ਼ ਅਤੇ ਤੀਰ, ਇਕ ਕਮਲ, ਅੰਮ੍ਰਿਤ ਦਾ ਘੜਾ, ਇਕ ਚੱਕਰ ਅਤੇ ਇਕ ਗਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਦੇਵੀ ਦੀ ਪੂਜਾ ਕਰਨ ਨਾਲ ਲੰਬੀ ਉਮਰ, ਪ੍ਰਸਿੱਧੀ, ਸ਼ਕਤੀ ਅਤੇ ਚੰਗੀ ਸਿਹਤ ਮਿਲਦੀ ਹੈ।

ਭੋਗ
ਮਾਂ ਕੁਸ਼ਮਾਂਡਾ ਨੂੰ ਮਾਲਪੁਆ ਅਤੇ ਪੇਠਾ ਬਹੁਤ ਪਸੰਦ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਭੇਟ ਚੜ੍ਹਾਉਣ ਨਾਲ ਦੇਵੀ ਪ੍ਰਸੰਨ ਹੁੰਦੀ ਹੈ ਅਤੇ ਭਗਤਾਂ ਨੂੰ ਚੰਗੀ ਸਿਹਤ ਮਿਲਦੀ ਹੈ। ਦੇਵੀ ਕੁਸ਼ਮਾਂਡਾ ਦਾ ਮਨਪਸੰਦ ਰੰਗ ਹਰਾ ਹੈ। ਇਸ ਲਈ ਨਰਾਤੇ ਦੇ ਚੌਥੇ ਦਿਨ ਹਰੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਦਿਨ ਹਰੇ ਰੰਗ ਦੇ ਕੱਪੜੇ ਅਤੇ ਭੋਜਨ ਦਾਨ ਕਰਨ ਨਾਲ ਵੀ ਦੇਵੀ ਤੋਂ ਅਸ਼ੀਰਵਾਦ ਮਿਲਦਾ ਹੈ।

ਪੂਜਾ ਵਿਧੀ
ਨਰਾਤੇ ਦੇ ਚੌਥੇ ਦਿਨ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਫਿਰ ਪੂਜਾ ਦੀ ਤਿਆਰੀ ਕਰੋ। ਦੇਵੀ ਕੁਸ਼ਮਾਂਡਾ ਦਾ ਵਰਤ ਰੱਖਣ ਦਾ ਪ੍ਰਣ ਲਓ। ਇਸ ਤੋਂ ਬਾਅਦ ਗੰਗਾ ਜਲ ਲੈ ਕੇ ਪੂਜਾ ਸਥਾਨ ਨੂੰ ਚੰਗੀ ਤਰ੍ਹਾਂ ਪਵਿੱਤਰ ਕਰੋ ਤੇ ਲਕੜੀ ਦੇ ਥੜ੍ਹੇ 'ਤੇ ਪੀਲਾ ਕੱਪੜਾ ਵਿਛਾਓ। ਇਸ ਤੋਂ ਬਾਅਦ ਉਸ 'ਤੇ ਦੇਵੀ ਕੁਸ਼ਮਾਂਡਾ ਦੀ ਮੂਰਤੀ ਸਥਾਪਿਤ ਕਰੋ ਤੇ ਉਨ੍ਹਾਂ ਦਾ ਧਿਆਨ ਕਰੋ। ਪੂਜਾ ਦੌਰਾਨ ਪੀਲੇ ਕੱਪੜੇ, ਫੁੱਲ, ਫਲ, ਮਠਿਆਈਆਂ, ਧੂਪ, ਦੀਵੇ ਅਤੇ ਚੌਲਾਂ ਦੇ ਦਾਣੇ ਚੜ੍ਹਾਓ। ਸਾਰੀਆਂ ਸਮੱਗਰੀਆਂ ਭੇਟ ਕਰਨ ਤੋਂ ਬਾਅਦ, ਆਰਤੀ ਕਰੋ ਅਤੇ ਭੇਟਾਂ ਚੜ੍ਹਾਓ। ਅੰਤ ਵਿੱਚ, ਦੁਰਗਾ ਸਪਤਸ਼ਤੀ ਅਤੇ ਦੁਰਗਾ ਚਾਲੀਸਾ ਦਾ ਪਾਠ ਕਰਦੇ ਹੋਏ ਮਾਫ਼ੀ ਮੰਗੋ ਅਤੇ ਧਿਆਨ ਕਰੋ।

ਪੂਜਾ 
ਨਰਾਤੇ ਦੇ ਚੌਥੇ ਦੀ ਦੇਵੀ ਕੁਸ਼ਮਾਂਡਾ ਦੀ ਪੂਜਾ ਕਰੋ। ਦੇਵੀ ਕੁਸ਼ਮਾਂਡਾ ਨੂੰ ਊਰਜਾ ਤੇ ਰਚਨਾਤਮਕਤਾ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਮਾਨਤਾ ਵੀ ਹੈ ਕਿ ਉਨ੍ਹਾਂ ਦੀ ਪੂਜਾ ਕਰਨ ਨਾਲ ਘਰ 'ਚ ਖੁਸ਼ਹਾਲੀ ਤੇ ਸਕਾਰਾਤਮਕਤਾ ਵੀ ਬਣੀ ਰਹਿੰਦੀ ਹੈ। 

ਕਥਾ 
ਦੇਵੀ ਕੁਸ਼ਮਾਂਡਾ ਦੀ ਕਹਾਣੀ ਦੇ ਅਨੁਸਾਰ, ਜਦੋਂ ਤ੍ਰਿਦੇਵਾਂ (ਬ੍ਰਹਿਮਾਂ,ਵਿਸ਼ਨੂੰ, ਮਹੇਸ਼) ਨੇ ਬ੍ਰਹਿਮੰਡ ਦੀ ਸਿਰਜਣਾ ਸ਼ੁਰੂ ਕੀਤੀ ਤਾਂ ਬ੍ਰਹਿਮੰਡ ਹਨੇਰੇ ਨਾਲ ਭਰਿਆ ਹੋਇਆ ਸੀ। ਚਾਰੇ ਪਾਸੇ ਹਨੇਰਾ ਤੇ ਖੌਫ ਸੀ। ਇਸ ਲਈ ਤ੍ਰਿਦੇਵਾਂ ਨੇ ਮਾਂ ਦੁਰਗਾ ਤੋਂ ਮਦਦ ਲਈ ਤੇ ਦੇਵੀ ਕੁਸ਼ਮਾਂਡਾ ਦਾ ਰੂਪ ਧਾਰਨ ਕਰਨ ਬ੍ਰਹਿਮੰਡ ਦੀ ਰਚਨਾ ਕੀਤੀ। ਮਾਂ ਕੁਸ਼ਮਾਂਡਾ ਦੇ ਚਿਹਰੇ 'ਤੇ ਮੁਸਕਰਾਹਟ ਪੂਰੇ ਬ੍ਰਹਿਮੰਡ 'ਚ ਰੌਸ਼ਨੀ ਫੈਲਾਉਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਮਾਂ ਕੁਸ਼ਮਾਂਡਾ ਹੀ ਇੱਕੋ ਇੱਕ ਦੇਵੀ ਹੈ ਜੋ ਸੂਰਜ ਲੋਕ ਵਿੱਚ ਨਿਵਾਸ ਕਰਦੀ ਹੈ।


Sunaina

Content Editor Sunaina