ਨਰਾਤਿਆਂ ''ਚ ਇਨ੍ਹਾਂ ਰਾਸ਼ੀਆਂ ਵਾਲਿਆਂ ਦੀਆਂ ਲੱਗਣਗੀਆਂ ਮੌਜਾਂ! ਜਾਣੋ ਕੀ ਕਹਿੰਦਾ ਹੈ ਤੁਹਾਡਾ ਰਾਸ਼ੀਫ਼ਲ

10/10/2026 6:59:19 PM

ਵੈੱਬ ਡੈਸਕ: ਕੱਲ੍ਹ ਤੋਂ ਨਰਾਤੇ ਸ਼ੁਰੂ ਹੋਣ ਜਾ ਰਹੇ ਹਨ, ਜਿਸ ਵਿਚ ਵਰਤ ਰੱਖ ਕੇ ਲੋਕ ਮਾਤਾ ਰਾਣੀ ਤੋਂ ਮਨਚਾਹੀਆਂ ਮੁਰਾਦਾਂ ਪ੍ਰਾਪਤ ਕਰਦੇ ਹਨ। ਜੋਤਿਸ਼ ਮੁਤਾਬਕ ਅਗਲੇ ਹਫ਼ਤੇ ਗ੍ਰਹਿਆਂ ਦੀ ਚਾਲ ਵਿਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕਰਕ ਰਾਸ਼ੀ ਵਿਚ ਮੰਗਲ ਅਤੇ ਬ੍ਰਹਿਸਪਤੀ, ਸਿੰਘ ਵਿਚ ਕੇਤੂ, ਕੰਨਿਆ ਵਿਚ ਸੂਰਜ ਅਤੇ ਚੰਦਰਮਾ, ਤੁਲਾ ਵਿੱਚ ਸ਼ੁੱਕਰ ਅਤੇ ਬੁਧ, ਕੁੰਭ ਵਿੱਚ ਰਾਹੂ ਅਤੇ ਮੀਨ ਰਾਸ਼ੀ ਵਿਚ ਸ਼ਨੀ ਬਿਰਾਜਮਾਨ ਹਨ। ਆਓ ਜਾਣਦੇ ਹਾਂ ਕਿ ਸਾਰੀਆਂ 12 ਰਾਸ਼ੀਆਂ ਲਈ ਇਹ ਹਫ਼ਤਾ ਕਿਹੋ ਜਿਹਾ ਰਹੇਗਾ:

1. ਮੇਖ ਰਾਸ਼ੀ (Aries): ਇਹ ਹਫ਼ਤਾ ਪਰਿਵਾਰਕ ਪਰੇਸ਼ਾਨੀਆਂ ਨੂੰ ਦੂਰ ਕਰਨ ਅਤੇ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਨ ਲਈ ਚੰਗਾ ਹੈ। ਕੰਮ ਵਿਚ ਮਸਰੂਫੀਅਤ ਰਹੇਗੀ ਪਰ ਪਰਿਵਾਰ ਦਾ ਸਹਿਯੋਗ ਮਿਲੇਗਾ। ਮਹੱਤਵਪੂਰਨ ਫੈਸਲਿਆਂ ਲਈ ਮੰਗਲਵਾਰ ਜਾਂ ਵੀਰਵਾਰ ਦਾ ਦਿਨ ਵਧੀਆ ਹੈ।

ਸਾਵਧਾਨੀ: ਗੁੱਸੇ ਅਤੇ ਚਿੜਚਿੜੇਪਨ ਤੋਂ ਬਚੋ।

2. ਬ੍ਰਿਸ਼ਭ ਰਾਸ਼ੀ (Taurus): ਮੁਕਾਬਲੇ ਦੇ ਖੇਤਰ ਵਿਚ ਸਫ਼ਲਤਾ ਮਿਲ ਸਕਦੀ ਹੈ ਅਤੇ ਮਾਨਸਿਕ ਤਣਾਅ ਘਟੇਗਾ। ਮਾਰਕੀਟਿੰਗ ਨਾਲ ਜੁੜੇ ਲੋਕਾਂ ਨੂੰ ਵਧੀਆ ਮੌਕੇ ਮਿਲਣਗੇ। ਸ਼ੁੱਕਰਵਾਰ ਦਾ ਦਿਨ ਫੈਸਲਿਆਂ ਲਈ ਅਨੁਕੂਲ ਹੈ।

ਸਾਵਧਾਨੀ: ਸਿਹਤ ਦਾ ਧਿਆਨ ਰੱਖੋ ਅਤੇ ਲੜਾਈ-ਝਗੜੇ ਤੋਂ ਦੂਰ ਰਹੋ।

3. ਮਿਥੁਨ ਰਾਸ਼ੀ (Gemini): ਕਿਸਮਤ ਦਾ ਸਾਥ ਮਿਲੇਗਾ ਅਤੇ ਜਾਇਦਾਦ ਨਾਲ ਜੁੜੇ ਮਾਮਲਿਆਂ ਵਿਚ ਲਾਭ ਹੋ ਸਕਦਾ ਹੈ। ਬੁੱਧਵਾਰ ਦਾ ਦਿਨ ਮਹੱਤਵਪੂਰਨ ਫੈਸਲਿਆਂ ਲਈ ਸ਼ੁਭ ਹੈ।

ਸਾਵਧਾਨੀ: ਕਿਸੇ ਨਾਲ ਅਜਿਹਾ ਵਾਅਦਾ ਨਾ ਕਰੋ ਜੋ ਪੂਰਾ ਕਰਨਾ ਔਖਾ ਹੋਵੇ।

4. ਕਰਕ ਰਾਸ਼ੀ (Cancer)- ਕੰਮਕਾਜ ਵਿਚ ਸਥਿਤੀ ਮਜ਼ਬੂਤ ਹੋਵੇਗੀ ਅਤੇ ਵਪਾਰਕ ਯਾਤਰਾਵਾਂ ਤੋਂ ਲਾਭ ਮਿਲੇਗਾ। ਸੋਮਵਾਰ ਜਾਂ ਵੀਰਵਾਰ ਨੂੰ ਵੱਡੇ ਫੈਸਲੇ ਲੈ ਸਕਦੇ ਹੋ।

ਸਾਵਧਾਨੀ: ਗੁੱਸੇ ਅਤੇ ਨਕਾਰਾਤਮਕ ਵਿਚਾਰਾਂ ਤੋਂ ਬਚੋ।

5. ਸਿੰਘ ਰਾਸ਼ੀ (Leo)- ਇਹ ਹਫ਼ਤਾ ਧਨ ਲਾਭ ਅਤੇ ਪਰਿਵਾਰਕ ਰਾਹਤ ਲੈ ਕੇ ਆਵੇਗਾ। ਕਰੀਅਰ ਵਿੱਚ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਪਰਿਵਾਰ ਦੀ ਸਲਾਹ ਜ਼ਰੂਰ ਲਓ। ਮੰਗਲਵਾਰ ਅਤੇ ਬੁੱਧਵਾਰ ਅਨੁਕੂਲ ਦਿਨ ਹਨ।

ਸਾਵਧਾਨੀ: ਕਿਸੇ ਨੂੰ ਉਧਾਰ ਪੈਸਾ ਦੇਣ ਤੋਂ ਬਚੋ।

6. ਕੰਨਿਆ ਰਾਸ਼ੀ (Virgo)- ਕੰਮਕਾਜ ਵਿਚ ਰੁਝੇਵੇਂ ਵਧਣਗੇ, ਪਰ ਮਿਹਨਤ ਨਾਲ ਸਥਿਤੀ ਸੁਧਰੇਗੀ। ਬੁੱਧਵਾਰ ਜਾਂ ਵੀਰਵਾਰ ਦਾ ਦਿਨ ਫੈਸਲਿਆਂ ਲਈ ਵਧੀਆ ਹੈ।

ਸਾਵਧਾਨੀ: ਜਲਦਬਾਜ਼ੀ ਅਤੇ ਫਜ਼ੂਲ ਖਰਚੀ ਤੋਂ ਬਚੋ।

7. ਤੁਲਾ ਰਾਸ਼ੀ (Libra)- ਧਨ ਲਾਭ ਦੇ ਚੰਗੇ ਮੌਕੇ ਬਣ ਰਹੇ ਹਨ। ਵਪਾਰੀਆਂ ਅਤੇ ਵਿਦਿਆਰਥੀਆਂ ਲਈ ਸਮਾਂ ਬਹੁਤ ਵਧੀਆ ਹੈ। ਬੁੱਧਵਾਰ ਜਾਂ ਸ਼ੁੱਕਰਵਾਰ ਨੂੰ ਫੈਸਲੇ ਲੈ ਸਕਦੇ ਹੋ।

ਸਾਵਧਾਨੀ: ਹੰਕਾਰ ਅਤੇ ਕੌੜੇ ਬੋਲਾਂ ਤੋਂ ਪਰਹੇਜ਼ ਕਰੋ।

8. ਵ੍ਰਿਸ਼ਚਿਕ ਰਾਸ਼ੀ (Scorpio)- ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਪਰਿਵਾਰ ਦਾ ਸਹਿਯੋਗ ਮਿਲੇਗਾ। ਮੰਗਲਵਾਰ ਅਤੇ ਵੀਰਵਾਰ ਅਨੁਕੂਲ ਦਿਨ ਹਨ।

ਸਾਵਧਾਨੀ: ਜਾਇਦਾਦ ਦਾ ਫੈਸਲਾ ਫਿਲਹਾਲ ਟਾਲ ਦਿਓ ਅਤੇ ਗੁੱਸੇ 'ਤੇ ਕਾਬੂ ਰੱਖੋ।

9. ਧਨੂ ਰਾਸ਼ੀ (Sagittarius)- ਲਾਭ ਦੇ ਚੰਗੇ ਮੌਕੇ ਮਿਲਣਗੇ ਅਤੇ ਯਾਤਰਾ ਦੀ ਯੋਜਨਾ ਸਫ਼ਲ ਹੋ ਸਕਦੀ ਹੈ। ਵੀਰਵਾਰ ਦਾ ਦਿਨ ਫੈਸਲਿਆਂ ਲਈ ਸ਼ੁਭ ਹੈ।

ਸਾਵਧਾਨੀ: ਸਿਹਤ ਦੀ ਅਣਦੇਖੀ ਨਾ ਕਰੋ।

10. ਮਕਰ ਰਾਸ਼ੀ (Capricorn)- ਉਤਸ਼ਾਹ ਨਾਲ ਕੰਮ ਪੂਰੇ ਹੋਣਗੇ ਅਤੇ ਦੋਸਤਾਂ ਦੀ ਮਦਦ ਮਿਲੇਗੀ। ਸ਼ੁੱਕਰਵਾਰ ਦਾ ਦਿਨ ਵੱਡੇ ਫੈਸਲਿਆਂ ਲਈ ਚੰਗਾ ਹੈ।

 ਸਾਵਧਾਨੀ: ਆਲਸ ਤੋਂ ਬਚੋ ਅਤੇ ਖਾਣ-ਪੀਣ ਦਾ ਧਿਆਨ ਰੱਖੋ।

11. ਕੁੰਭ ਰਾਸ਼ੀ (Aquarius)- ਆਰਥਿਕ ਪੱਖੋਂ ਇਹ ਹਫ਼ਤਾ ਬਹੁਤ ਵਧੀਆ ਰਹੇਗਾ। ਧਨ ਲਾਭ ਦੇ ਨਾਲ ਬੇਰੋਜ਼ਗਾਰਾਂ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਹੈ। ਵੀਰਵਾਰ ਜਾਂ ਸ਼ੁੱਕਰਵਾਰ ਅਨੁਕੂਲ ਦਿਨ ਹਨ।

ਸਾਵਧਾਨੀ: ਖਰਚਿਆਂ 'ਤੇ ਕੰਟਰੋਲ ਰੱਖੋ ਅਤੇ ਅਣਜਾਣ ਲੋਕਾਂ 'ਤੇ ਅੰਨ੍ਹਾ ਭਰੋਸਾ ਨਾ ਕਰੋ।

12. ਮੀਨ ਰਾਸ਼ੀ (Pisces)- ਮਾਨ-ਸਨਮਾਨ ਵਧੇਗਾ ਅਤੇ ਧਨ ਲਾਭ ਹੋਵੇਗਾ। ਜਾਇਦਾਦ ਦੇ ਫੈਸਲਿਆਂ ਲਈ ਸਮਾਂ ਅਨੁਕੂਲ ਹੈ। ਵੀਰਵਾਰ ਦਾ ਦਿਨ ਫੈਸਲਿਆਂ ਲਈ ਵਧੀਆ ਹੈ।

ਸਾਵਧਾਨੀ: ਗੁੱਸੇ ਅਤੇ ਨਕਾਰਾਤਮਕ ਸੋਚ ਤੋਂ ਦੂਰ ਰਹੋ।


Anmol Tagra

Content Editor Anmol Tagra