ਮੋਦੀ ਨੇ ਨੌਜਵਾਨਾਂ ਨੂੰ ਪਕੌੜੇ ਅਤੇ ਦੇਸ਼ ਨੂੰ ਭਗੌੜੇ ਦਿੱਤੇ : ਨਵਜੋਤ ਸਿੱਧੂ
Saturday, May 11, 2019 - 10:05 AM (IST)

ਇੰਦੌਰ— ਪੰਜਾਬ ਦੇ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਪਕੌੜੇ ਅਤੇ ਦੇਸ਼ ਦੇ ਭਗੌੜੇ ਦੇਣ ਦਾ ਕੰਮ ਕੀਤਾ ਹੈ। ਨਵਜੋਤ ਸਿੱਧੂ ਨੇ ਮੱਧ ਪ੍ਰਦੇਸ਼ ਦੇ ਇੰਦੌਰ 'ਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਪੰਕਜ ਸੰਘਵੀ ਦੇ ਸਮਰਥਨ 'ਚ ਸ਼ੁੱਕਰਵਾਰ ਨੂੰ ਇੱਥੇ ਇਕ ਚੋਣਾਵੀ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਮੋਦੀ 'ਤੇ ਇਕ ਤੋਂ ਬਾਅਦ ਇਕ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੋਦੀ ਨੂੰ ਲੱਗਦਾ ਹੈ ਕਿ 2014 ਤੋਂ ਪਹਿਲਾਂ ਭਾਰਤ 'ਚ ਸਿਰਫ ਇਕ ਚਾਹ ਦੀ ਦੁਕਾਨ ਸੀ। ਉਨ੍ਹਾਂ ਨੇ ਕਿਹਾ ਮੋਦੀ ਕਾਂਗਰਸ ਦੇ ਸੀਨੀਅਰ ਪੁਰਸ਼ਾਂ ਦੀ ਆਲੋਚਨਾ ਕਰਦੇ ਸਮੇਂ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਹੀ ਭਾਰਤ ਨੂੰ ਪੁਲਾੜ 'ਚ ਸਫਲਤਾ, ਕੰਪਿਊਟਰ ਕ੍ਰਾਂਤੀ ਵਰਗੀਆਂ ਕਈ ਸੌਗਾਤਾਂ ਦਿੱਤੀਆਂ ਹਨ। ਉਨ੍ਹਾਂ ਨੇ ਕਾਂਗਰਸ ਦੇ ਸ਼ਾਸਨ ਦੀਆਂ ਉਪਲੱਬਧੀਆਂ ਦੱਸਦੇ ਹੋਏ ਕਿਹਾ ਕਾਂਗਰਸ ਨੇ ਹੀ ਦੇਸ਼ ਭਰ 'ਚ ਉੱਚ ਸਿੱਖਿਆ ਲਈ ਭਾਰਤੀ ਪ੍ਰਬੰਧ ਸੰਸਥਾ, ਭਾਰਤੀ ਤਕਨਾਲੋਜੀ ਸੰਸਥਾ, ਕਈ ਯੂਨੀਵਰਸਿਟੀਆਂ ਅਤੇ ਸਿਹਤ ਸਹੂਲਤਾਂ ਲਈ ਕਈ ਵਿਸ਼ਵ ਪੱਧਰੀ ਹਸਪਤਾਲ ਸਥਾਪਤ ਕੀਤੇ ਹਨ।
ਸਿੱਧੂ ਨੇ ਮੋਦੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਮੁੱਦਿਆਂ ਤੋਂ ਵੱਖ ਚੋਣਾਵੀ ਪ੍ਰਚਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਭਾਜਪਾ ਚੋਣਾਵੀ ਮੰਚਾਂ ਤੋਂ ਝੂਠ ਅਤੇ ਵਹਿਮ ਫੈਲਾ ਰਹੀ ਹੈ। ਉਨ੍ਹਾਂ ਨੇ ਕਿਹਾ ਇਹੀ ਕਾਰਨ ਹੈ ਕਿ ਅੱਜ ਗੱਲ ਨੋਟਬੰਦੀ, ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.), ਰੋਜ਼ਗਾਰ, ਕਿਸਾਨ, ਗਰੀਬੀ ਦੀ ਗੱਲ ਨਹੀਂ ਕਰਦੇ ਹੋਏ ਮੋਦੀ ਰਾਸ਼ਟਰਵਾਦ ਦੀ ਸ਼ਰਨ 'ਚ ਚੱਲੇ ਗਏ ਹਨ। ਪੰਜਾਬ ਸਰਕਾਰ ਦੇ ਮੰਤਰੀ ਸਿੱਧੂ ਨੇ ਸ਼੍ਰੀ ਮੋਦੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਬੀਤੇ 5 ਸਾਲਾਂ 'ਚ ਸੰਵਿਧਾਨਕ ਸੰਸਥਾ ਦਾ ਸਿਆਸੀ ਗਲਤ ਇਸਤੇਮਾਲ ਕੀਤਾ ਗਿਆ। ਕੁਝ ਉਦਯੋਗਪਤੀਆਂ ਦੀਆਂ ਨਿੱਜੀ ਇਕਾਈਆਂ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਲਗਾਤਾਰ ਕੇਂਦਰੀ ਇਕਾਈਆਂ ਨੂੰ ਖਤਮ ਕੀਤਾ ਜਾ ਰਿਹਾ ਹੈ।