ਦੇਸ਼ ’ਚ ‘ਨੌਤਪਾ’ ਸ਼ੁਰੂ, ਗਰਮੀ ਤੇ ਹੀਟਵੇਵ ਵਧੇਗੀ

Tuesday, May 26, 2026 - 01:16 AM (IST)

ਦੇਸ਼ ’ਚ ‘ਨੌਤਪਾ’ ਸ਼ੁਰੂ, ਗਰਮੀ ਤੇ ਹੀਟਵੇਵ ਵਧੇਗੀ

ਨਵੀਂ ਦਿੱਲੀ- ਦੇਸ਼ ਵਿਚ ਅੱਜ ਤੋਂ ‘ਨੌਤਪਾ’ ਦੀ ਸ਼ੁਰੂਆਤ ਵੀ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਅਗਲੇ 9 ਦਿਨ ਹੋਰ ਜ਼ਿਆਦਾ ਗਰਮੀ ਰਹੇਗੀ। ਹੀਟਵੇਵ ਅਤੇ ਤਾਪਮਾਨ ਵੀ ਵਧੇਗਾ। ਤਾਪਮਾਨ 45 ਡਿਗਰੀ ਤੋਂ ਉੱਪਰ ਬਣਿਆ ਰਹਿ ਸਕਦਾ ਹੈ।

ਮਹਾਰਾਸ਼ਟਰ ਦੇ ਵਿਦਰਭ ਖੇਤਰ ਦਾ ਬ੍ਰਹਮਪੁਰੀ ਲਗਾਤਾਰ ਤੀਜੇ ਦਿਨ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇੱਥੇ ਤਾਪਮਾਨ 47.2 ਡਿਗਰੀ ਰਿਹਾ, ਜੋ ਕਿ ਆਮ ਨਾਲੋਂ 4.6 ਡਿਗਰੀ ਜ਼ਿਆਦਾ ਹੈ।

ਉੱਤਰ ਪ੍ਰਦੇਸ਼ ਵਿਚ ਬਾਂਦਾ 46.8 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਜ਼ਿਲਾ ਰਿਹਾ। ਇਸ ਤੋਂ ਇਲਾਵਾ ਪ੍ਰਯਾਗਰਾਜ ਅਤੇ ਉਰਈ ਵਿਚ 45.6 ਡਿਗਰੀ, ਝਾਂਸੀ ਵਿਚ 45.6 ਡਿਗਰੀ, ਆਗਰਾ ਵਿਚ 45.4 ਡਿਗਰੀ ਅਤੇ ਹਮੀਰਪੁਰ ਵਿਚ 45.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।


author

Rakesh

Content Editor

Related News