''ਹਾਕੀ ਦੇ ਜਾਦੂਗਰ'' ਮੇਜਰ ਧਿਆਨਚੰਦ ਲਈ ''ਹਾਫ ਮੈਰਾਥਨ'' ''ਚ ਦੌੜੇ ਬੱਚੇ

Saturday, Aug 29, 2020 - 02:43 PM (IST)

''ਹਾਕੀ ਦੇ ਜਾਦੂਗਰ'' ਮੇਜਰ ਧਿਆਨਚੰਦ ਲਈ ''ਹਾਫ ਮੈਰਾਥਨ'' ''ਚ ਦੌੜੇ ਬੱਚੇ

ਚੰਬਾ— ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 29 ਅਗਸਤ 1905 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਸ਼ਹਿਰ ਵਿਚ ਹੋਇਆ ਸੀ। ਹਾਕੀ ਵਿਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇਣ ਦੇ ਮਕਸਦ ਨਾਲ ਹਰ ਸਾਲ 29 ਅਗਸਤ ਨੂੰ ਪੂਰੇ ਦੇਸ਼ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਅੱਜ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਹਾਫ ਮੈਰਾਥਨ ਦਾ ਆਯੋਜਨ ਕਰਵਾਇਆ ਗਿਆ। ਦਰਅਸਲ ਹਰ ਸਾਲ ਚੰਬਾ 'ਚ ਮੇਜਰ ਧਿਆਨਚੰਦ ਦੇ ਜਨਮ ਦਿਨ ਮੌਕੇ ਇੱਥੇ ਬਹੁਤ ਹੀ ਵੱਡਾ ਹਾਕੀ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਕੋਵਿਡ-19 ਦੀ ਵਜ੍ਹਾ ਕਰ ਕੇ ਇਹ ਮੁਕਾਬਲਾ ਨਹੀਂ ਕਰਵਾਇਆ ਜਾ ਸਕਿਆ। ਇਸ ਦੇ ਚੱਲਦੇ ਅੱਜ ਚੰਬਾ ਹੈੱਡਕੁਆਰਟਰ ਵਿਚ ਇਕ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਹ ਹਾਫ ਮੈਰਾਥਨ 21 ਕਿਲੋਮੀਟਰ ਦੀ ਸੀ, ਜਿਸ ਵਿਚ ਚੰਬਾ ਤੋਂ ਰਾਜਨਗਰ ਤੱਕ ਇਸ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਦੌੜ 'ਚ ਲੱਗਭਗ 25 ਬੱਚਿਆਂ ਨੇ ਹਿੱਸਾ ਲਿਆ। 

ਇਸ ਮੈਰਾਥਨ ਦਾ ਆਯੋਜਨ ਯੁਵਾ ਸੇਵਾ ਅਤੇ ਖੇਡ ਮਹਿਕਮਾ ਚੰਬਾ ਵਲੋਂ ਕਰਵਾਇਆ ਗਿਆ। ਚੰਬਾ ਹੈੱਡਕੁਆਰਟਰ ਦੇ ਮਿਲੇਨੀਅਮ ਗੇਟ ਤੋਂ ਯੁਵਾ ਸੇਵਾ ਅਤੇ ਖੇਡ ਮਹਿਕਮੇ ਦੇ ਅਧਿਕਾਰੀ ਨੇ ਹਰੀ ਝੰਡੀ ਦਿਖਾ ਕੇ ਦੌੜ ਨੂੰ ਰਵਾਨਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਮੇਜਰ ਧਿਆਨਚੰਦ ਦੇ ਜਨਮ ਦਿਨ ਮੌਕੇ ਹਰ ਸਾਲ ਚੰਬਾ ਜ਼ਿਲ੍ਹੇ ਵਿਚ ਹਾਕੀ ਦੇ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਜਾਂਦਾ ਸੀ ਪਰ ਇਸ ਵਾਰ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਦਾ ਆਯੋਜਨ ਨਹੀਂ ਕਰਵਾਇਆ ਜਾ ਸਕਿਆ। ਇਸ ਦੇ ਚੱਲਦੇ ਇੱਥੇ ਹਾਫ ਮੈਰਾਥਨ ਦਾ ਆਯੋਜਨ ਕਰਵਾਇਆ ਗਿਆ ਹੈ, ਜਿਸ 'ਚ ਬੱਚਿਆਂ ਨੇ ਵੱਥ-ਚੜ੍ਹ ਕੇ ਹਿੱਸਾ ਲਿਆ ਹੈ।


author

Tanu

Content Editor

Related News