ਆਰ.ਪੀ. ਸਿੰਘ ਨੇ ‘ਬੇਅਦਬੀ’ ਮਾਮਲੇ ਨੂੰ ਲੈ ਕੇ ਚੁੱਕੇ ਵੱਡੇ ਸਵਾਲ, ਕਿਹਾ- CBI ਕਰੇ ਜਾਂਚ

Tuesday, Dec 21, 2021 - 11:07 AM (IST)

ਆਰ.ਪੀ. ਸਿੰਘ ਨੇ ‘ਬੇਅਦਬੀ’ ਮਾਮਲੇ ਨੂੰ ਲੈ ਕੇ ਚੁੱਕੇ ਵੱਡੇ ਸਵਾਲ, ਕਿਹਾ- CBI ਕਰੇ ਜਾਂਚ

ਨਵੀਂ ਦਿੱਲੀ– ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ’ਚ ਹੋ ਰਹੀਆਂ ‘ਬੇਅਦਬੀ’ ਦੀਆਂ ਘਟਨਾਵਾਂ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਦੇ ਰਹਿੰਦੇ ਹੋਏ ਬਰਗਾੜੀ ’ਚ ਹੋਏ ‘ਬੇਅਦਬੀ’ ਕਾਂਡ ਦਾ ਇਨਸਾਫ਼ ਅਜੇ ਤਕ ਨਹੀਂ ਮਿਲਿਆ, ਹੁਣ ਹਰਿਮੰਦਰ ਸਾਹਿਬ ’ਚ ਹੋਈ ਨਵੀਂ ਘਟਨਾ ਦੀ ਸਾਜ਼ਿਸ਼ ਦੀ ਜਾਣਕਾਰੀ ਕਿਵੇਂ ਪਤਾ ਲੱਗੇਗੀ? ਕਿਤੇ ਅਜਿਹਾ ਤਾਂ ਨਹੀਂ ਕਿ ਪਹਿਲੀ ਬੇਅਦਬੀ ਤੋਂ ਧਿਆਨ ਭਟਕਾਉਣ ਲਈ ਇਹ ਘਟਨਾ ਚੱਕਰ ਰਚਿਆ ਗਿਆ ਹੋਵੇ? ਇਸ ਲਈ ਉਨ੍ਹਾਂ ਨੇ ਬੇਅਦਬੀ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਮੰਗ ਕੀਤੀ ਹੈ। 

PunjabKesari

ਆਰ.ਪੀ. ਸਿੰਘ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ, ‘ਸਿੱਖਾਂ ’ਚ ਅੱਜ ਵੀ ਰੋਸ ਹੈ ਕਿ ਅਕਾਲੀ ਸਰਕਾਰ ਦੇ ਰਹਿੰਦੇ ਹੋਏ ਬਰਗਾੜੀ ’ਚ ਹੋਏ ‘ਬੇਅਦਬੀ’ ਕਾਂਡ ਦਾ ਇਨਸਾਫ਼ ਅਜੇ ਤਕ ਨਹੀਂ ਮਿਲਿਆ, ਹੁਣ ਹਰਿਮੰਦਰ ਸਾਹਿਬ ’ਚ ਵਾਪਰੀ ਨਵੀਂ ਘਟਨਾ ਦੀ ਸਾਜ਼ਿਸ਼ ਦੀ ਜਾਣਕਾਰੀ ਕਿਵੇਂ ਪਤਾ ਲੱਗੇਗੀ? ਕਿਤੇ ਅਜਿਹਾ ਤਾਂ ਨਹੀਂ ਕਿ ਪਹਿਲੀ ਬੇਅਦਬੀ ਤੋਂ ਧਿਆਨ ਭਟਕਾਉਣ ਲਈ ਇਹ ਘਟਨਾ ਚੱਕਰ ਰਚਿਆ ਗਿਆ ਹੋਵੇ? ਇਸ ਲਈ ਸੀ.ਬੀ.ਆਈ. ਤੋਂ ਜਾਂਚ ਹੋਵੇ।

ਜ਼ਿਕਰਯੋਗ ਹੈ ਕਿ ਪਹਿਲਾਂ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਅਤੇ ਬਾਅਦ ਵਿਚ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਸ ਅਲਰਟ ਹੋ ਗਈ ਹੈ। ਏ. ਡੀ. ਸੀ. ਪੀ. (ਲਾਅ ਐਂਡ ਆਰਡਰ) ਨੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀ. ਨੂੰ ਪੱਤਰ ਲਿਖ ਕੇ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਾਰੇ ਵੱਡੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੀ ਪੁਲਸ ਸਰਗਰਮ ਹੋ ਗਈ ਹੈ। ਦਰਅਸਲ, ਚੋਣਾਂ ਨੇੜੇ ਹਨ ਅਤੇ ਪੰਜਾਬ ਵਿਚ ਬੇਅਦਬੀ ਦੇ ਮਾਮਲੇ ਇਕਦਮ ਵੱਧ ਗਏ ਹਨ, ਜੋ ਚਿੰਤਾਜਨਕ ਹੈ। ਇਸ ਲਈ ਕੇਂਦਰ ਸਰਕਾਰ ਵੱਲੋਂ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਪੰਜਾਬ ਦੇ ਏ. ਡੀ. ਸੀ. ਪੀ. ਲਾਅ ਐਂਡ ਆਰਡਰ ਨੇ ਵੀ ਪੱਤਰ ਲਿਖ ਕੇ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।


author

Rakesh

Content Editor

Related News