ਗੁਲਮਰਗ ’ਚ ਨੈਸ਼ਨਲ ਸਕੀਅ ਚੈਂਪੀਅਨਸ਼ਿਪ ਸ਼ੁਰੂ

Friday, Apr 01, 2022 - 04:54 PM (IST)

ਗੁਲਮਰਗ ’ਚ ਨੈਸ਼ਨਲ ਸਕੀਅ ਚੈਂਪੀਅਨਸ਼ਿਪ ਸ਼ੁਰੂ

ਸ਼੍ਰੀਨਗਰ : ਕਸ਼ਮੀਰ ਦੇ ਗੁਲਮਰਗ ਵਿਚ ਨੈਸ਼ਨਲ ਕ੍ਰਾਸ ਕੰਟਰੀ ਸਕੀਅ ਚੈਂਪੀਅਨਸ਼ਿਪ ਸ਼ੁਰੂ ਹੋ ਗਈ। ਇਸ ਵਿਚ ਆਰਮੀ ਰੈੱਡ, ਆਰਮੀ ਗ੍ਰੀਨ, ਆਈ. ਟੀ. ਬੀ. ਪੀ., ਹਿਮਾਚਲ ਪ੍ਰਦੇਸ਼, ਹਰਿਆਣਾ, ਕਰਨਾਟਕ ਤੇ ਜੰਮੂ ਕਸ਼ਮੀਰ ਤੋਂ 110 ਸਕੀਅਰਸ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ, ਪੁਰਾਣੀਆਂ ਦਰਾਂ ਹੀ ਰਹਿਣਗੀਆਂ ਲਾਗੂ

ਮੁਕਾਬਲੇ ਵਿਚ ਓਲੰਪੀਅਨ ਮੁਹੰਮਦ ਆਰਿਫ ਖਾਨ ਮੁੱਖ ਮਹਿਮਾਨ ਦੇ ਤੌਰ ’ਤੇ ਮੌਜੂਦ ਸਨ, ਜਦਕਿ ਐੱਚ. ਡਬਲਯੂ. ਐੱਸ. ਦੇ ਮੇਜਰ ਜਨਰਲ ਆਰ. ਕੇ. ਸਿੰਘ ਗੈਸਟ ਆਫ ਆਨਰ ਸਨ। ਮੁਕਾਬਲੇ ਦੀ ਸ਼ੁਰੂਆਤ ਵਿਚ ਸੀਨੀਅਰ ਮੈੱਨ, ਵੂਮੈਨ ਤੇ ਬੁਆਏਜ਼ ਵਿਚਾਲੇ ਮੁਕਾਬਲਾ ਆਯੋਜਿਤ ਕੀਤਾ ਗਿਆ।


author

Manoj

Content Editor

Related News