ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ
Thursday, Jun 25, 2026 - 01:03 PM (IST)
ਰੋਹਤਕ- ਹਰਿਆਣਾ ਦੇ ਰੋਹਤਕ ਦੇ ਪਿੰਡ ਕਰੌਂਥਾ ਦੀ ਨੈਸ਼ਨਲ ਖਿਡਾਰਨ ਮਾਇਆ ਧਨਖੜ ਦੀ ਸੋਮਵਾਰ ਨੂੰ ਅਭਿਆਸ ਦੌਰਾਨ ਤਾਲਾਬ 'ਚ ਮੌਤ ਹੋ ਗਈ। ਹਾਲ ਹੀ 'ਚ ਛੱਤੀਸਗੜ੍ਹ ਦੇ ਰਾਏਪੁਰ 'ਚ ਹੋਏ ਨੈਸ਼ਨਲ ਕਯਾਕਿੰਗ ਮੁਕਾਬਲੇ 'ਚ ਹਿੱਸਾ ਲੈ ਕੇ ਪਰਤੀ ਮਾਇਆ ਅਗਲੇ ਮੁਕਾਬਲਿਆਂ ਦੀ ਤਿਆਰੀ ਕਰ ਰਹੀ ਸੀ। ਮੈਡਲ ਜਿੱਤਣ ਦਾ ਸੁਪਨਾ ਦੇਖਣ ਰਹੀ ਮਾਇਆ ਦੀ ਅਚਾਨਕ ਮੌਤ ਨਾਲ ਖੇਡ ਜਗਤ ਅਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਪਈ ਹੈ।

ਮਾਇਆ ਧਨਖੜ ਪਿੰਡ ਦੇ ਹੀ ਤਾਲਾਬ 'ਚ ਰੋਜ਼ਾਨਾ ਅਭਿਆਸ ਕਰਦੀ ਸੀ। 22 ਜੂਨ ਨੂੰ ਵੀ ਉਹ ਅਭਿਆਸ ਲਈ ਤਾਲਾਬ 'ਚ ਉਤਰੀ ਸੀ। ਚਮਸ਼ਦੀਦਾਂ ਅਨੁਸਾਰ ਤੈਰਾਕੀ ਕਰਦੇ ਸਮੇਂ ਅਚਾਨਕ ਮਾਇਆ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਡੂੰਘੇ ਪਾਣੀ 'ਚ ਚਲੀ ਗਈ। ਮਾਇਆ ਨੂੰ ਡੁੱਬਦਾ ਦੇਖ ਨੇੜੇ-ਤੇੜੇ ਮੌਜੂਦ ਲੋਕਾਂ ਨੇ ਤੁਰੰਤ ਪਾਣੀ 'ਚ ਛਾਲ ਮਾਰੀ ਅਤੇ ਉਸ ਨੂੰ ਬਾਹਰ ਕੱਢਿਆ। ਲੋਕਾਂ ਨੇ ਸੀ.ਪੀ.ਆਰ. ਦੇਣ ਦੀ ਕੋਸ਼ਿਸ਼ ਕੀਤੀ ਪਰ ਮਾਇਆ ਨੇ ਦਮ ਤੋੜ ਦਿੱ ਸੀ। ਸੂਚਨਾ ਮਿਲਦੇ ਹੀ ਸ਼ਿਵਾਜੀ ਕਾਲੋਨੀ ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਪੁਲਸ ਨੇ ਮਾਮਲੇ ਦੀ ਜਾਂਚ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
