ਰਾਸ਼ਟਰਗੀਤ ਅਪਮਾਨ ਮਾਮਲਾ: ਮਮਤਾ ਬੈਨਰਜੀ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਜਾਰੀ ਕੀਤਾ ਸੰਮਨ

Wednesday, Feb 02, 2022 - 07:04 PM (IST)

ਨੈਸ਼ਨਲ ਡੈਸਕ— ਮੁੰਬਈ ਦੀ ਇਕ ਅਦਾਲਤ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬੁੱਧਵਾਰ ਨੂੰ ਸੰੰਮਨ ਜਾਰੀ ਕੀਤਾ ਅਤੇ ਉਨ੍ਹਾਂ ਨੂੰ 2 ਮਾਰਚ ਨੂੰ ਅਦਾਲਤ ’ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਮਹਾਨਗਰ ਦੌਰੇ ’ਚ ਬੈਨਰਜੀ ਵੱਲੋਂ ਕਥਿਤ ਤੌਰ ’ਤੇ ਰਾਸ਼ਟਰਗੀਤ ਦੇ ਅਪਮਾਨ ਦੇ ਸਿਲਸਿਲੇ ’ਚ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਹਾਲਾਂਕਿ ਬੈਨਰਜੀ ਮੁੱਖ ਮੰਤਰੀ ਹੈ ਪਰ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੈ ਅਤੇ ਦੋਸ਼ੀ (ਬੈਨਰਜੀ) ਖਿਲਾਫ ਕਾਰਵਾਈ ਲਈ ਅੱਗੇ ਵਧਣ ’ਚ ਕੋਈ ਰੁਕਾਵਟ ਨਹੀਂ ਹੈ ਕਿਉਂਕਿ ਉਹ ਅਧਿਕਾਰਕ ਡਿਊਟੀ (ਪਿਛਲੇ ਸਾਲ ਦਸੰਬਰ ’ਚ ਮੁੰਬਈ ’ਚ ਹੋਏ ਪ੍ਰੋਗਰਾਮ ਦੇ ਦੌਰਾਨ) ’ਤੇ ਨਹੀਂ ਸੀ।

ਮੁੰਬਈ ਭਾਜਪਾ ਇਕਾਈ ਦੇ ਅਹੁਦੇਦਾਰ ਵਿਵੇਕਾਨੰਦ ਗੁਪਤਾ ਨੇ ਦਸੰਬਰ 2021 ’ਚ ਮਝਗਾਂਓ ’ਚ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਦੋਸ਼ ਲਗਾਇਆ ਕਿ ਬੈਨਰਜੀ ਨੇ ਮਹਾਨਗਰ ਦੇ ਦੌਰੇ ’ਚ ਰਾਸ਼ਟਰਗੀਤ ਦਾ ਅਪਮਾਨ ਕੀਤਾ। ਉਨ੍ਹਾਂ ਨੇ ਅਦਾਲਤ ਤੋਂ ਅਪੀਲ ਕੀਤੀ ਕਿ ਸ਼ਿਕਾਇਤ ਦਰਜ ਕੀਤੀ ਜਾਵੇ। ਅਦਾਲਤ ਨੇ ਕਿਹਾ ਕਿ ਸ਼ਿਕਾਇਤ ਤੋਂ ਪ੍ਰਾਪਤ ਕੀਤੇ ਗਏ ਪਹਿਲੇ ਪੱਖੀ ਸਬੂਤ, ਸ਼ਿਕਾਇਤਕਰਤਾ ਦੇ ਪ੍ਰਮਾਣਿਤ ਬਿਆਨ, ਡੀ.ਵੀ.ਡੀ. ਦੀ ਵੀਡੀਓ ਕਲਿੱਪ  ਅਤੇ ਯੂ.ਟਿਊਬ Çਲੰਕ ਦੀ ਵੀਡੀਓ ਕਲਿੱਪ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਨੇ ਰਾਸ਼ਟਰਗੀਤ ਗਾਇਆ ਅਤੇ ਅਚਾਨਕ ਰੁੱਕ ਗਈ ਅਤੇ ਮੰਚ ਤੋਂ ਚਲੀ ਗਈ। ਬੈਨਰਜੀ ਨੇ ਪਿਛਲੇ ਸਾਲ ਮੁੰਬਈ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਮਹਾਰਾਸ਼ਟਰ ’ਚ ਸੱਤਾਰੂੜ ਸ਼ਿਵਸੈਨਾ ਅਤੇ ਰਾਕਾਂਪਾ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ।


Rakesh

Content Editor

Related News