ਕਸ਼ਮੀਰ ''ਚ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ''ਚ 2 ਗ੍ਰਿਫਤਾਰ
Tuesday, Sep 05, 2017 - 11:59 PM (IST)

ਸ਼੍ਰੀਨਗਰ— ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਕਸ਼ਮੀਰ ਘਾਟੀ 'ਚ ਅੱਤਵਾਦੀਆਂ ਨੂੰ ਫੰਡ ਉਪਲੱਬਧ ਕਰਾਉਣ ਦੇ ਮਾਮਲੇ 'ਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰਿਕ ਸੂਤਰਾਂ ਮੁਤਾਬਕ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਕਸ਼ਮੀਰ 'ਚ ਕੁਲਗਾਮ ਦੇ ਜਾਵੇਦ ਅਹਿਮਦ ਭੱਟ ਅਤੇ ਪੁਲਵਾਮਾ ਦੇ ਕਾਮਰਾਨ ਯੁਸੂਫ ਦੇ ਰੂਪ 'ਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਐਨ. ਆਈ. ਏ. ਜੰਮੂ ਕਸ਼ਮੀਰ ਹਾਈਕੋਰਟ ਵਾਰ ਐਸੋਸੀਏਸ਼ਨ ਦੇ ਪ੍ਰਧਾਨ ਮਿਆਂ ਅਬਦੁਲ ਕਿਊਮ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆਂ ਕਰਾਉਣ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਬੁੱਧਵਾਰ ਨੂੰ ਐਨ. ਆਈ. ਏ. ਦੇ ਸਾਹਮਣੇ ਮੌਜੂਦ ਹੋਣਾ ਹੈ।