ਨੈਸ਼ਨਲ ਹੈਰਾਲਡ ਹਾਊਸ ਮਾਮਲਾ : ਦਿੱਲੀ ਹਾਈਕੋਰਟ ''ਚ ਅਗਲੀ ਸੁਣਵਾਈ 22 ਨਵੰਬਰ ਨੂੰ

11/15/2018 2:37:11 PM

ਨਵੀਂ ਦਿੱਲੀ— ਕੇਂਦਰ ਨੇ ਅੱਜ ਦਿੱਲੀ ਹਾਈਕੋਰਟ ਨੂੰ ਜ਼ੁਬਾਨੀ ਭਰੋਸਾ ਦਿੱਤਾ ਕਿ ਐਸੋਸਿਏਟਿਡ ਜਨਰਲਸ ਲਿਮਟਿਡ ਦੀ ਲੀਜ ਦੇ ਮਾਮਲੇ 'ਚ 22 ਨਵੰਬਰ ਵਰਤਮਾਨ ਸਥਿਤ ਕਾਇਮ ਰੱਖੀ ਜਾਵੇਗੀ। ਏ.ਜੇ.ਐੱਲ. ਨੈਸ਼ਨਲ ਹੈਰਾਲਡ ਦਾ ਪ੍ਰਕਾਸ਼ਕ ਹੈ।

ਜੱਜ ਸੁਨੀਲ ਗੌੜ ਨੇ ਜਦੋਂ ਕਿਹਾ ਕਿ ਉਹ ਮਾਮਲੇ ਦੀ ਸੁਣਵਾਈ ਕਿਸੇ ਹੋਰ ਦਿਨ ਕਰਨਗੇ ਅਤੇ ਕੇਂਦਰ ਨੂੰ ਵਰਤਮਾਨ ਸਥਿਤੀ ਬਰਕਰਾਰ ਰੱਖਣੀ ਚਾਹੀਦੀ ਹੈ। ਤੁਛਾਰ ਮਹਿਤਾ ਨੇ ਉਨ੍ਹਾਂ ਨੂੰ ਅਜਿਹਾ ਕਰਨ ਦਾ ਜ਼ੁਬਾਨੀ ਭਰੋਸਾ ਦਿਵਾਇਆ।
ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਕ 22 ਨਵੰਬਰ ਤੈਅ ਕੀਤੀ ਹੈ। ਪ੍ਰਕਾਸ਼ਕ ਨੇ ਸ਼ਹਿਰੀ ਵਿਕਾਸ ਮੰਤਰਾਲਾ ਦੇ 30 ਅਕਤੂਬਰ ਦੇ ਆਦੇਸ਼ ਨੂੰ 12 ਨਵੰਬਰ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਹੈ। ਮੰਤਰਾਲਾ ਨੇ ਆਦੇਸ਼ 'ਚ ਏ. ਜੇ.ਐੱਲ. ਨੂੰ ਮਿਲੀ 56 ਸਾਲ ਦੀ ਲੀਜ ਖਤਮ ਕਰਦੇ ਹੋਏ ਆਈ.ਟੀ.ਓ. ਸਥਿਤ ਇਮਾਰਤ 15 ਨਵੰਬਰ ਤਕ ਖਾਲੀ ਕਰਨ ਲਈ ਕਿਹਾ ਸੀ।


Neha Meniya

Content Editor

Related News