ਨੈਸ਼ਨਲ ਹੇਰਾਲਡ ਮਾਮਲਾ : ਆਮਦਨ ਕਰ ਵਿਭਾਗ ਵਿਰੁੱਧ ਅਦਾਲਤ ਪੁੱਜੇ ਰਾਹੁਲ
Wednesday, Aug 08, 2018 - 10:23 PM (IST)

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਯੰਗ ਇੰਡੀਅਨ ਕੰਪਨੀ ਵਿਚ ਉਨ੍ਹਾਂ ਦੇ ਨਿਰਦੇਸ਼ਕ ਹੋਣ ਦਾ ਖੁਲਾਸਾ ਨਾ ਕਰਨ ਲਈ ਆਮਦਨ ਕਰ ਵਿਭਾਗ ਵਲੋਂ 2011-12 ਲਈ ਉਨ੍ਹਾਂ ਦੀ ਆਮਦਨ ਦਾ ਮੁੜ ਅਧਿਐਨ ਸ਼ੁਰੂ ਕਰਨ ਦੀ ਕਾਰਵਾਈ ਨੂੰ ਬੁੱਧਵਾਰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ। ਇਹ ਕੰਪਨੀ ਨੈਸ਼ਨਲ ਹੇਰਾਲਡ ਦੀ ਜਾਇਦਾਦ ਹਥਿਆਉਣ ਦੇ ਮਾਮਲੇ ਵਿਚ ਦੋਸ਼ੀ ਹੈ।
ਐਡੀਸ਼ਨਲ ਸਾਲਿਟਰ ਜਨਰਲ ਤੁਸ਼ਾਰ ਮਹਿਤਾ ਵਲੋਂ ਇਸ ਮਾਮਲੇ ਵਿਚ ਕੋਈ ਅੰਤ੍ਰਿਮ ਹੁਕਮ ਦੇਣ ਦੇ ਰਾਹੁਲ ਦੇ ਵਕੀਲਾਂ ਦੀ ਬੇਨਤੀ ਦਾ ਵਿਰੋਧ ਕਰਨ 'ਤੇ ਜਸਟਿਸ ਐੱਸ. ਰਵਿੰਦਰ ਭੱਟ ਅਤੇ ਏ. ਕੇ. ਚਾਵਲਾ 'ਤੇ ਆਧਾਰਿਤ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 14 ਅਗਸਤ ਕਰਨ ਦਾ ਹੁਕਮ ਦਿੱਤਾ।