ਹਾਨੀਕਾਰਕ ਤੱਤਾਂ ਤੋਂ ਅਣਜਾਣ ਲੋਕ ਸ਼ਰਧਾ ਨਾਲ ਪੀ ਰਹੇ ਨੇ ਗੰਗਾਜਲ: NGT

Thursday, Feb 11, 2021 - 10:29 AM (IST)

ਨਵੀਂ ਦਿੱਲੀ— ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਕਿਹਾ ਕਿ ਗੰਗਾਜਲ ਵਿਚ ਹਾਨੀਕਾਰਕ ਤੱਤਾਂ ਤੋਂ ਅਣਜਾਣ ਦੇਸ਼ ਦੇ ਨਾਗਰਿਕ ਬਹੁਤ ਹੀ ਸ਼ਰਧਾ ਨਾਲ ਉਸ ਨੂੰ ਪੀਂਦੇ ਰਹਿੰਦੇ ਹਨ। ਐੱਨ. ਜੀ. ਟੀ. ਦੇ ਚੇਅਰਮੈਨ ਜਸਟਿਸ ਏ. ਕੇ. ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਗੰਗਾ ਵਿਚ ਪ੍ਰਦੂਸ਼ਣ ਰੋਕਣ ਲਈ ਅਧਿਕਾਰੀਆਂ ਨੂੰ ਜੰਗੀ ਪੱਧਰ ’ਤੇ ਕਦਮ ਚੁੱਕਣ ਦੀ ਜ਼ਰੂਰਤ ਹੈ। ਐੱਨ. ਜੀ. ਟੀ. ਨੇ ਇਹ ਵੀ ਕਿਹਾ ਕਿ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਬੰਗਾਲ ਵਿਚ ਸਾਰੇ ਪੱਧਰਾਂ ’ਤੇ ਗੰਗਾ ’ਚ ਪ੍ਰਦੂਸ਼ਣ ’ਤੇ ਕੰਟੋਰਲ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਅਧਿਕਾਰੀਆਂ ਤੋਂ ਘੱਟੋ-ਘੱਟ ਇੰਨੀ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਗੰਗਾ ਸਮੇਤ ਉੱਚਿਤ ਥਾਵਾਂ ’ਤੇ ਗੰਗਾਜਲ ਵਿਚ ਹਾਨੀਕਾਰਕ ਤੱਤਾਂ ਦੇ ਪੱਧਰ ਬਾਰੇ ਸੂਚਿਤ ਕਰਨ।

PunjabKesari

ਐੱਨ. ਜੀ. ਟੀ. ਨੇ ਕਿਹਾ ਕਿ ਹਾਲਾਂਕਿ ਕੁਝ ਕਦਮ ਚੁੱਕੇ ਗਏ ਹਨ ਪਰ ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ ਵਲੋਂ ਦਾਖ਼ਲ ਰਿਪੋਰਟ ਦਿਖਾਉਂਦੀ ਹੈ ਕਿ ਵੱਖ-ਵੱਖ ਪ੍ਰਾਜੈਕਟ ਟੈਂਡਰ ਜਾਂ ਡੀ. ਪੀ. ਆਰ. ਦੇ ਪੱਧਰ ’ਤੇ ਹਨ ਅਤੇ ਭਾਰਤ ਸਰਕਾਰ ਦੀ ਮਦਦ ਅਤੇ ਧਨ ਦੀ ਉਪਲੱਬਧਤਾ ਦੇ ਬਾਵਜੂਦ ਜਾਰੀ ਪ੍ਰਾਜੈਕਟਾਂ ਨੂੰ ਸਮੇਂਬੱਧ ਤਰੀਕੇ ਨਾਲ ਪੂਰਾ ਕਰਨ ਦੀ ਪ੍ਰਕਿਰਿਆ ਅਜੇ ਵੀ ਚੁਣੌਤੀ ਹੈ। ਐੱਨ. ਜੀ. ਟੀ. ਨੇ ਇਹ ਵੀ ਕਿਹਾ ਕਿ ਗੰਗਾ ’ਚ ਪ੍ਰਦੂਸ਼ਣ ’ਤੇ ਕੰਟਰੋਲ ਉਦੋਂ ਤੱਕ ਅਧੂਰਾ ਰਹੇਗਾ, ਜਦੋਂ ਤੱਕ ਉਸ ਦੀਆਂ ਸਾਰੀਆਂ ਸਹਾਇਕ ਨਦੀਆਂ ਅਤੇ ਉਸ ਨਾਲ ਜੁੜੇ ਨਿਕਾਸ ’ਚ ਪ੍ਰਦੂਸ਼ਣ ’ਤੇ ਕੰਟੋਰਲ ਨਹੀਂ ਕੀਤਾ ਜਾਂਦਾ। 

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਐੱਨ. ਜੀ. ਟੀ. ਨੇ ਗੰਗਾ ਅਤੇ ਦੂਜੀ ਜਲ ਇਕਾਈਆਂ ਵਿਚ ਪ੍ਰਦੂਸ਼ਕ ਤੱਤਾਂ ਦਾ ਉਤਸਰਜਨ ਰੋਕਣ ਵਿਚ ਫੇਲ੍ਹ ਰਹਿਣ ’ਤੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੀ ਖਿਚਾਈ ਕੀਤੀ ਸੀ। ਐੱਨ. ਜੀ. ਟੀ. ਨੇ ਕਿਹਾ ਸੀ ਕਿ ਰਿਪੋਰਟ ’ਚ ਕੋਈ ਅਰਥਪੂਰਨ ਕਾਰਵਾਈ ਨਹੀਂ ਵਿਖਾਈ ਦਿੰਦੀ ਹੈ।

PunjabKesari


Tanu

Content Editor

Related News