GeM ਪੋਰਟਲ ’ਤੇ 1 ਜੁਲਾਈ ਤੋਂ 15 ਅਗਸਤ ਤੱਕ ਖਰੀਦੇ ਗਏ ਰਾਸ਼ਟਰੀ ਝੰਡੇ, ਹੋਈ ਮੋਟੀ ਕਮਾਈ

08/16/2022 5:26:20 PM

ਨਵੀਂ ਦਿੱਲੀ- ਜਨਤਕ ਖਰੀਦ ਲਈ ਇਕ ਆਨਲਾਈਨ ਮੰਚ GeM ’ਤੇ 1 ਜੁਲਾਈ ਤੋਂ 15 ਅਗਸਤ ਦੇ ਵਿਚਕਾਰ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੂਬਿਆਂ ਵਲੋਂ 60 ਕਰੋੜ ਰੁਪਏ ਤੋਂ ਵੱਧ ਮੁੱਲ ਦੇ 2.36 ਕਰੋੜ ਰਾਸ਼ਟਰੀ ਝੰਡੇ ਖਰੀਦੇ ਗਏ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਝੰਡਿਆਂ ਦੀ ਖਰੀਦਦਾਰੀ ‘ਹਰ ਘਰ ਤਿਰੰਗਾ’ ਮੁਹਿੰਮ ਲਈ ਕੀਤੀ ਗਈ ਹੈ। ਦੱਸ ਦੇਈਏ ਕਿ ਸਰਕਾਰੀ ਖਰੀਦਦਾਰਾਂ ਲਈ ਇਕ ਖੁੱਲਾ ਅਤੇ ਪਾਰਦਰਸ਼ੀ ਖਰੀਦ ਪਲੇਟਫਾਰਮ ਬਣਾਉਣ ਲਈ ਵਣਜ ਮੰਤਰਾਲੇ ਵਲੋਂ 9 ਅਗਸਤ 2016 ਨੂੰ ਸਰਕਾਰੀ ਈ-ਮਾਰਕੀਟਪਲੇਸ (GeM) ਦੀ ਸ਼ੁਰੂਆਤ ਕੀਤੀ ਗਈ ਸੀ।

ਖਰੀਦਦਾਰੀ ਇਸ ਪਲੇਟਫਾਰਮ 'ਤੇ ਸਾਰੇ ਸਰਕਾਰੀ ਖਰੀਦਦਾਰਾਂ ਜਿਵੇਂ ਕਿ ਕੇਂਦਰੀ ਅਤੇ ਰਾਜ ਮੰਤਰਾਲਿਆਂ, ਵਿਭਾਗਾਂ, ਜਨਤਕ ਖੇਤਰ ਦੇ ਉਦਯੋਗਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਸਥਾਨਕ ਸੰਸਥਾਵਾਂ ਵਰਗੇ ਸਰਕਾਰੀ ਖਰੀਦਦਾਰਾਂ ਵਲੋਂ ਖਰੀਦ ਕੀਤੀ ਜਾ ਸਕਦੀ ਹੈ। GeM ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਪੀ.ਕੇ. ਸਿੰਘ ਨੇ ਕਿਹਾ, “ਇਕ ਆਨਲਾਈਨ ਪਲੇਟਫਾਰਮ ਹੋਣ ਕਾਰਨ GeM ਲਈ ਵਿਕਰੇਤਾਵਾਂ ਨੂੰ ਤੇਜ਼ੀ ਨਾਲ ਜੋੜਨਾ ਅਤੇ ਅਜਿਹੇ ਉਤਪਾਦ ਦੀਆਂ ਵੱਡੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸੰਭਵ ਹੋ ਸਕਿਆ, ਜਿਸ ਦਾ ਇੰਨੇ ਵੱਡੇ ਪੱਧਰ 'ਤੇ ਖਰੀਦ ਦਾ ਪਹਿਲਾਂ ਕੋਈ ਇਤਿਹਾਸ ਨਹੀਂ ਸੀ।’’

ਉਨ੍ਹਾਂ ਕਿਹਾ, ''ਅਸੀਂ ਖਰੀਦ ਇਕਾਈਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਰੀਦ ਪ੍ਰਕਿਰਿਆ ਨਿਰਵਿਘਨ ਅਤੇ ਸਮੇਂ ਸਿਰ ਡਿਲੀਵਰੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜੁਲਾਈ ਨੂੰ ਘਰਾਂ ’ਚ ਤਿਰੰਗਾ ਲਹਿਰਾ ਕੇ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਸੀ। GeM ਪਲੇਟਫਾਰਮ 'ਤੇ ਰਾਸ਼ਟਰੀ ਝੰਡੇ ਦੀ ਵਿਕਰੀ ਲਈ 4,159 ਵਿਕਰੇਤਾਵਾਂ ਨੇ ਰਜਿਸਟਰ ਕੀਤਾ ਸੀ।


Tanu

Content Editor

Related News