ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ''ਚ ਕਿਸੇ ਨਾਲ ਗਠਜੋੜ ਨਹੀਂ ਕਰੇਗੀ ਨੈਸ਼ਨਲ ਕਾਨਫਰੰਸ : ਫਾਰੂਕ ਅਬਦੁੱਲਾ

Thursday, Aug 08, 2024 - 11:29 AM (IST)

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਐੱਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਲਈ ਕਿਸੇ ਵੀ ਪਾਰਟੀ ਨਾਲ ਚੋਣ ਤੋਂ ਪਹਿਲਾਂ ਗਠਜੋੜ ਨਹੀਂ ਕਰੇਗੀ। ਅਬਦੁੱਲਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,"ਅਸੀਂ ਕਿਸੇ ਵੀ ਗਠਜੋੜ 'ਚ ਸ਼ਾਮਲ ਨਹੀਂ ਹੋਵਾਂਗੇ, ਬਿਲਕੁਲ ਨਹੀਂ।" ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਕਮਿਸ਼ਨ ਦੇ ਅਧਿਕਾਰੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ ਅਤੇ ਚੋਣਾਂ ਦੇ ਸੰਚਾਲਨ ਬਾਰੇ ਉਨ੍ਹਾਂ ਦੀ ਪ੍ਰਤੀਕ੍ਰਿਆ ਲੈਣਗੇ। ਅਬਦੁੱਲਾ ਨੇ ਕਿਹਾ ਕਿ ਚੋਣਾਂ ਦੀਆਂ ਤਾਰੀਖ਼ਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲੇ ਕਮਿਸ਼ਨ ਪਾਰਟੀਆਂ ਨਾਲ ਗੱਲ ਕਰੇਗਾ ਅਤੇ ਫਿਰ ਕੇਂਦਰ ਸਰਕਾਰ ਨੇ ਸਲਾਹ-ਮਸ਼ਵਰਾ ਕਰੇਗਾ।

ਬੰਗਲਾਦੇਸ਼ ਦੇ ਹਾਲਾਤ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਇਕੱਲਾ ਰਹਿ ਗਿਆ ਹੈ, ਕਿਉਂਕਿ ਉਸ ਦਾ ਕੋਈ ਵੀ ਗੁਆਂਢੀ ਹੁਣ ਉਸ ਦਾ ਦੋਸਤ ਨਹੀਂ ਹੈ। ਅਬਦੁੱਲਾ ਨੇ ਕਿਹਾ,''ਬੰਗਲਾਦੇਸ਼ ਇਕ ਵੱਖ ਮੁੱਦਾ ਹੈ, ਸਾਡੇ ਦੇਸ਼ ਦਾ ਇਕ ਵੱਖ ਮੁੱਦਾ ਹੈ। ਬੰਗਲਾਦੇਸ਼ 'ਚ (ਸ਼ੇਖ) ਹਸੀਨਾ ਭਾਰਤ ਸਮਰਥਕ ਸੀ ਪਰ ਉੱਥੇ ਦੇ ਲੋਕ ਭਾਰਤ ਸਮਰਥਕ ਨਹੀਂ ਸਨ। ਜਦੋਂ ਤੱਕ ਉਹ ਸ਼ਾਸਨ ਕਰ ਸਕਦੀ ਸੀ, ਕੀਤਾ। ਹੁਣ ਭਾਰਤ ਨੂੰ ਖ਼ਤਰਿਆਂ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ।'' ਉਨ੍ਹਾਂ ਕਿਹਾ,''ਅੱਜ ਕੋਈ ਵੀ ਗੁਆਂਢੀ ਸਾਡਾ ਦੋਸਤ ਨਹੀਂ ਹੈ। ਅਸੀਂ ਇਕੱਲੇ ਹਾਂ- ਭਾਵੇਂ ਉਹ ਪਾਕਿਸਤਾਨ ਹੋਵੇ, ਨੇਪਾਲ ਹੋਵੇ, ਬੰਗਲਾਦੇਸ਼ ਹੋਵੇ ਜਾਂ ਸ਼੍ਰੀਲੰਕਾ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਵੱਡੇ ਭਰਾ (ਭਾਰਤ) ਨੇ ਛੋਟੇ ਭਰਾਵਾਂ (ਗੁਆਂਢੀ ਦੇਸ਼ਾਂ) ਨੂੰ ਨਾਰਾਜ਼ ਕਰ ਦਿੱਤਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News