ਨੈਸ਼ਨਲ ਕਾਨਫਰੰਸ ਨੇਤਾ UAPA ਦੇ ਅਧੀਨ ਗ੍ਰਿਫ਼ਤਾਰ

02/16/2021 5:42:49 PM

ਸ਼੍ਰੀਨਗਰ- ਨੈਸ਼ਨਲ ਕਾਨਫਰੰਸ ਨੇਤਾ ਹਿਲਾਲ ਲੋਨ ਨੂੰ ਪਿਛਲੇ ਸਾਲ ਜ਼ਿਲ੍ਹਾ ਵਿਕਾਸ ਕੌਂਸਲ ਚੋਣ (ਡੀ.ਡੀ.ਸੀ.) ਦੀ ਇਕ ਰੈਲੀ 'ਚ ਕਥਿਤ ਤੌਰ 'ਤੇ 'ਨਫ਼ਰਤ ਫੈਲਾਉਣ ਵਾਲਾ ਭਾਸ਼ਣ' ਦੇਣ ਦੇ ਇਕ ਮਾਮਲੇ 'ਚ ਗੈਰ-ਕਾਨੂੰਨੀ ਗਤੀਵਿਰੋਧੀ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਲੋਨ ਨੂੰ ਸੋਮਵਾਰ ਨੂੰ ਇੱਥੇ ਵਿਧਾਇਕ ਹੋਸਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਪਿਛਲੇ ਸਾਲ ਦਸੰਬਰ ਤੋਂ ਹੀ ਇੱਥੇ ਰੱਖਿਆ ਜਾ ਰਿਹਾ ਸੀ।

ਲੋਨ ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਮੁਹੰਮਦ ਅਕਬਰ ਲੋਨ ਦੇ ਪੁੱਤ ਹਨ। ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਹਾਜ਼ੀਨ ਨੇ ਇਕ ਪੁਲਸ ਥਾਣੇ 'ਚ ਉਨ੍ਹਾਂ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ ਦੀਆਂ ਕਈ ਧਾਰਾਵਾਂ ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਹਾਜ਼ੀਨ 'ਚ ਡੀ.ਡੀ.ਸੀ. ਚੋਣ ਪ੍ਰਚਾਰ ਦੌਰਾਨ ਇਕ ਸਭਾ 'ਚ ਉਨ੍ਹਾਂ ਵਲੋਂ ਦਿੱਤੇ ਗਏ ਭਾਸ਼ਣ ਨਾਲ ਜੁੜਿਆ ਹੈ। ਪਿਛਲੇ ਸਾਲ 25 ਦਸੰਬਰ ਨੂੰ ਉਨ੍ਹਾਂ ਨੂੰ ਬਾਂਦੀਪੋਰਾ ਦੇ ਸੁੰਬਲ ਇਲਾਕੇ 'ਚ ਹਿਰਾਸਤ 'ਚ ਲਿਆ ਗਿਆ ਸੀ ਅਤੇ ਵਿਧਾਇਕ ਹੋਸਟਲ ਭੇਜ ਦਿੱਤਾ ਗਿਆ ਸੀ।


DIsha

Content Editor

Related News