ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਗਾਇਕਾ ਭਵਤਾਰਿਣੀ ਦਾ ਹੋਇਆ ਦਿਹਾਂਤ

Friday, Jan 26, 2024 - 12:36 AM (IST)

ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਗਾਇਕਾ ਭਵਤਾਰਿਣੀ ਦਾ ਹੋਇਆ ਦਿਹਾਂਤ

ਚੇਨਈ (ਭਾਸ਼ਾ) - ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਗਾਇਕਾ ਅਤੇ ਸੰਗੀਤਕਾਰ ਭਵਤਾਰਿਣੀ ਦਾ ਵੀਰਵਾਰ ਨੂੰ ਬੀਮਾਰੀ ਕਾਰਨ ਦੇਹਾਂਤ ਹੋ ਗਿਆ। ਉਹ ਮਸ਼ਹੂਰ ਸੰਗੀਤਕਾਰ ਇਲੈਯਾਰਾਜਾ ਦੀ ਧੀ ਸੀ। ਫਿਲਮ ਇੰਡਸਟਰੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਭਵਤਾਰਿਣੀ ਦੀ ਮੌਤ ਸ੍ਰੀਲੰਕਾ ਵਿੱਚ ਹੋਈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਸ ਦੀ ਉਮਰ 45 ਤੋਂ 50 ਸਾਲ ਦੇ ਵਿਚਕਾਰ ਸੀ। ਉਨ੍ਹਾਂ ਦੇ ਦੇਹਾਂਤ 'ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਅਤੇ ਤੇਲੰਗਾਨਾ ਦੇ ਰਾਜਪਾਲ ਤਮਿਲਿਸਾਈ ਸੌਂਦਰਰਾਜਨ, ਪੁਡੂਚੇਰੀ ਦੇ ਉਪ ਰਾਜਪਾਲ ਅਤੇ ਕਈ ਹੋਰ ਪਤਵੰਤਿਆਂ ਨੇ ਸੋਗ ਪ੍ਰਗਟ ਕੀਤਾ। 

ਇਹ ਵੀ ਪੜ੍ਹੋ - ਰਾਸ਼ਟਰਪਤੀ ਮੁਰਮੂ ਨੇ ਹਥਿਆਰਬੰਦ ਬਲਾਂ ਦੇ ਜਵਾਨਾਂ ਲਈ 80 ਬਹਾਦਰੀ ਪੁਰਸਕਾਰਾਂ, ਹੋਰ ਸਨਮਾਨਾਂ ਨੂੰ ਦਿੱਤੀ ਮਨਜ਼ੂਰੀ

ਸਟਾਲਿਨ ਨੇ ਇਕ ਸ਼ੋਕ ਸੰਦੇਸ਼ ਵਿੱਚ ਯਾਦ ਦਿਵਾਇਆ ਕਿ ਭਾਵਤਾਰਿਣੀ ਨੇ ਰਾਸ਼ਟਰੀ ਕਵੀ ਸੁਬਰਾਮਨੀਅਮ ਭਾਰਤੀ 'ਤੇ ਆਧਾਰਿਤ ਫਿਲਮ 'ਭਾਰਤੀ' ਲਈ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। ਸੁੰਦਰਰਾਜਨ ਨੇ ਕਿਹਾ ਕਿ ਭਵਤਾਰਿਣੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਅਭਿਨੇਤਰੀ ਸਿਮਰਨ ਨੇ 'ਐਕਸ' 'ਤੇ ਪੋਸਟ ਕੀਤਾ, "ਭਾਵਤਾਰਿਣੀ ਦੇ ਦੇਹਾਂਤ ਤੋਂ ਸਦਮਾ ਅਤੇ ਦੁਖੀ ਹਾਂ। ਇਸ ਔਖੇ ਸਮੇਂ ਵਿੱਚ ਰਾਜਾ ਸਰ ਅਤੇ ਯੁਵਾਨ ਦੇ ਪਰਿਵਾਰ ਨਾਲ ਹਮਦਰਦੀ, ਓਮ ਸ਼ਾਂਤੀ।'' ਸੰਗੀਤਕਾਰ ਯੁਵਾਨ ਸ਼ੰਕਰ ਰਾਜਾ ਅਤੇ ਕਾਰਤਿਕ ਰਾਜਾ ਭਵਤਾਰਿਣੀ ਦੇ ਭਰਾ ਹਨ।

'ਜਗਬਾਣੀਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Inder Prajapati

Content Editor

Related News