ਇੰਡੋਨੇਸ਼ੀਆ ਹਾਦਸੇ ਤੋਂ ਬਾਅਦ ਜੈੱਟ ਤੇ ਸਪਾਈਸਜੈੱਟ ਨੂੰ ਅਲਰਟ ਜਾਰੀ

Friday, Nov 09, 2018 - 07:49 PM (IST)

ਇੰਡੋਨੇਸ਼ੀਆ ਹਾਦਸੇ ਤੋਂ ਬਾਅਦ ਜੈੱਟ ਤੇ ਸਪਾਈਸਜੈੱਟ ਨੂੰ ਅਲਰਟ ਜਾਰੀ

ਨਵੀਂ ਦਿੱਲੀ—ਇੰਡੋਨੇਸ਼ੀਆ ਦੇ ਲਾਇਨ ਏਅਰ ਜਹਾਜ਼ ਹਾਦਸੇ ਤੋਂ ਬਾਅਦ ਭਾਰਤ ਵੀ ਸਾਵਧਾਨ ਹੋ ਗਿਆ ਹੈ। ਡਾਇਰੇਕਟਰੇਟ ਆਫ ਸਿਵਿਲ ਐਵੀਏਸ਼ਨ ਨੇ ਜੈੱਟ ਏਅਰਵੇਜ਼ ਅਤੇ ਸਪਾਈਸਜੈੱਟ ਨੂੰ ਸਾਵਧਾਨ ਕੀਤਾ ਹੈ। ਡੀ.ਜੀ.ਸੀ.ਏ. ਨੇ ਜੈੱਟ ਏਅਰਵੇਜ਼ ਅਤੇ ਸਪਾਈਸਜੈੱਟ ਨੂੰ ਬੋਇੰਗ 737 ਮੈਕਸ ਜਹਾਜ਼ਾਂ 'ਚ ਸੈਂਸਰ ਦੀ ਸੰਭਾਵਿਤ ਸਮੱਸਿਆ 'ਤੇ ਨਿਗਰਾਨੀ ਅਤੇ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ ਹੈ।

ਦੱਸਣਯੋਗ ਹੈ ਕਿ ਇੰਡੋਨੇਸ਼ੀਆ 'ਚ ਪਿਛਲੇ ਮਹੀਨੇ ਲਾਇਨ ਏਅਰ ਜਹਾਜ਼ ਜਕਾਰਤਾ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਕ੍ਰੈਸ਼ ਹੋ ਗਿਆ। ਜਹਾਜ਼ ਜੇ.ਟੀ-610 ਜਕਾਰਤਾ ਤੋਂ ਪੰਗਕਲ ਪਿੰਨਾਂਗ ਜਾ ਰਿਹਾ ਸੀ। ਘਟਨਾ ਤੋਂ ਬਾਅਦ ਅਮਰੀਕਾ ਦੇ ਫੈਡਰਲ ਏਵੀਏਸ਼ਨ ਏਡਮਿਨੀਸਟਰੇਸ਼ਨ ਵੱਲੋਂ ਬੋਇੰਗ 737 ਮੈਕਸ ਜਹਾਜ਼ਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਘਟਨਾ ਨੂੰ ਦੇਖਦੇ ਹੋਏ ਡੀ.ਜੀ.ਸੀ.ਏ. ਨੇ ਵੀ ਜੈੱਟ ਏਅਰਵੇਜ਼ ਅਤੇ ਸਪਾਈਸਜੈੱਟ ਨੂੰ ਇਹ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਦੇਸ਼ 'ਚ ਜੈੱਟ ਏਅਰਵੇਜ਼ ਅਤੇ ਸਪਾਈਸਜੈੱਟ ਬੋਇੰਗ 737 ਮੈਕਸ ਜਹਾਜ਼ ਦਾ ਹੀ ਇਸਤੇਮਾਲ ਕਰਦੀ ਹੈ। ਇਨ੍ਹਾਂ ਦੋਵਾਂ ਏਅਰਲਾਇੰਸ ਕੋਲ ਅਜਿਹੇ 6 ਜਹਾਜ਼ ਹਨ। ਡੀ.ਜੀ.ਸੀ.ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ ਇਨ੍ਹਾਂ ਜਹਾਜ਼ਾਂ 'ਚ ਸੈਂਸਰ ਦੀ ਸਮੱਸਿਆ ਨੂੰ ਠੀਕ ਨਹੀਂ ਕੀਤਾ ਗਿਆ ਤਾਂ ਪਾਇਲਟ ਨੂੰ ਜਹਾਜ਼ ਨੂੰ ਕੰਟਰੋਲ ਕਰਨ 'ਚ ਮੁਸ਼ਕਲ ਹੋ ਸਕਦੀ ਹੈ। ਇਸ ਕਾਰਨ ਜਹਾਜ਼ ਦੀ ਉਚਾਈ ਨੂੰ ਲੈ ਕੇ ਭਰਮ ਹੋ ਸਕਦਾ ਹੈ ਜਿਸ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ।

ਲਾਇਨ ਏਅਰ ਜਹਾਜ਼ ਹਾਦਸੇ ਦੀ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਐੱਫ.ਏ.ਏ. ਨੇ 7 ਨਵੰਬਰ ਨੂੰ ਐਮਰਜੈਂਸੀ ਏਅਰਵਰਦੀਨੇਸ ਡਾਇਰੈਕਟਿਵ ਜਾਰੀ ਕੀਤਾ ਸੀ। ਬੋਇੰਗ ਨੇ ਇਸ ਮੁੱਦੇ 'ਤੇ 6 ਨਵੰਬਰ ਨੂੰ ਇਕ ਬੁਲੇਟਿਨ ਵੀ ਦਿੱਤਾ ਸੀ। ਡੀ.ਜੀ.ਸੀ.ਏ. ਦੇ ਅਧਿਕਾਰੀ ਨੇ ਦੱਸਿਆ ਕਿ ਐੱਫ.ਏ.ਏ. ਦਾ ਏਡੀ ਪ੍ਰਾਪਤ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਜਹਾਜ਼ ਦੇ ਫਲਾਈਟ ਮੈਨਿਊਲ 'ਚ ਬਦਲਾਅ ਕੀਤੇ ਜਾਣੇ ਹਨ। ਉਨ੍ਹਾਂ ਨੇ ਕਿਹਾ ਕਿ ਡੀ.ਜੀ.ਸੀ.ਏ. ਨੇ ਇਹ ਯਕੀਨਨ ਕੀਤਾ ਹੈ ਕਿ ਸਾਰੇ ਭਾਰਤੀ ਏਅਰਲਾਇੰਸ ਇਸ ਮੁਤਾਬਕ ਉਚਿਤ ਕਦਮ ਚੁੱਕਣ।

ਇੰਡੋਨੇਸ਼ੀਆ 'ਚ ਲਾਇਨ ਏਅਰ ਦਾ ਬੋਇੰਗ 737 ਮੈਕਸ ਜਹਾਜ਼ ਪਿਛਲੇ ਮਹੀਨੇ ਦੇ ਆਖਿਰ 'ਚ ਜਕਾਰਤਾ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਸਮੁੰਦਰ 'ਚ ਡਿੱਗ ਗਿਆ ਸੀ। ਹਾਦਸੇ ਵੇਲੇ ਜਹਾਜ਼ 'ਚ 180 ਲੋਕ ਸਵਾਰ ਸਨ। ਮੀਡੀਆ ਰਿਪੋਰਟਸ ਮੁਤਾਬਕ ਇਸ ਜਹਾਜ਼ 'ਚ ਉਡਾਣ ਤੋਂ ਪਹਿਲਾਂ ਕੁਝ ਖਰਾਬੀ ਪਾਈ ਗਈ ਸੀ ਪਰ ਉਸ ਨੂੰ ਠੀਕ ਕਰ ਜਹਾਜ਼ ਨੂੰ ਉਡਾਣ ਭਰਨ ਦੀ ਅਨੁਮਤਿ ਦਿੱਤੀ ਗਈ। ਡੀ.ਜੀ.ਸੀ.ਏ. ਨੇ ਜਹਾਜ਼ ਦੀ ਦੁਰਘਟਨਾ ਨੂੰ ਲੈ ਬੋਇੰਗ ਅਤੇ ਅਮਰੀਕਾ ਦੇ ਰੈਗੂਲੇਟਰ ਐੱਫ.ਏ.ਏ. ਤੋਂ ਵੀ ਜਾਣਕਾਰੀ ਮੰਗੀ ਸੀ।


Related News