ਨਾਸਿਕ ’ਚ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ

02/19/2019 11:18:42 PM

ਨਾਸਿਕ– ਮਹਾਰਾਸ਼ਟਰ ਵਿਚ ਨਾਸਿਕ ਪੁਲਸ ਨੂੰ ਇਕ ਪੱਤਰ ਮਿਲਿਆ ਹੈ, ਜਿਸ ਵਿਚ ਦੇਵਲਾਲੀ ਰੇਲਵੇ ਸਟੇਸ਼ਨ ਅਤੇ ਕਰੰਸੀ ਨੋਟ ਪ੍ਰੈੱਸ ਸਮੇਤ ਕੁਝ ਅਹਿਮ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੁਝ ਅਦਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੰਬ ਦਾ ਪਤਾ ਲਾਉਣ ਵਾਲੇ ਅਤੇ ਬੰਬ ਨਿਰੋਧਕ ਦਸਤੇ ਨੇ ਐਤਵਾਰ ਨੂੰ ਦੇਵਲਾਲੀ ਰੇਲਵੇ ਸਟੇਸ਼ਨ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ।

ਉਨ੍ਹਾਂ ਕਿਹਾ ਕਿ ਕਿਸੇ ਵੀ ਮੰਦਭਾਗੀ ਘਟਨਾ ਨੂੰ ਰੋਕਣ ਲਈ ਪੱਤਰ ਵਿਚ ਲਿਖੇ ਗਏ ਅਦਾਰਿਆਂ ਦੇ ਆਸ-ਪਾਸ ਕਈ ਥਾਣਿਆਂ ਅਤੇ ਵਿਰੋਧੀ ਦਸਤਿਆਂ ਦੀਆਂ ਟੀਮਾਂ ਲਗਾਤਾਰ ਘੁੰਮ ਰਹੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਸ਼ਾਖਾ ਨੇ ਪੱਤਰ ਵਿਚ ਲਿਖੇ ਵੇਰਵੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਨਗਰ ਪੁਲਸ ਕਮਿਸ਼ਨਰ ਰਵਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਪੱਤਰ ਹਿੰਦੀ ਵਿਚ ਲਿਖਿਆ ਗਿਆ ਹੈ ਜਿਸ ’ਤੇ ਕਿਸੇ ਨੇ ਦਸਤਖਤ ਨਹੀਂ ਕੀਤੇ ਹਨ। ਇਹ ਪੱਤਰ 13 ਫਰਵਰੀ ਨੂੰ ਨਾਸਿਕ ਪੁਲਸ ਕਮਿਸ਼ਨਰ ਦਫਤਰ ਨੂੰ ਮਿਲਿਆ।


Inder Prajapati

Content Editor

Related News