ਚੰਦਰਯਾਨ-2 : ਨਾਸਾ ਨੇ ਕੀਤੀ ਇਸਰੋ ਦੀ ਸ਼ਲਾਘਾ, ਕਿਹਾ-ਇਸ ਯਾਤਰਾ ਨੇ ਸਾਨੂੰ ਪ੍ਰੇਰਿਤ ਕੀਤਾ
Saturday, Sep 07, 2019 - 11:32 PM (IST)

ਨਵੀਂ ਦਿੱਲੀ — ਅਮਰੀਕੀ ਸਪੇਸ ਏਜੰਸੀ ਨਾਸਾ ਨੇ ਚੰਦਰਯਾਨ-2 ਲਈ ਭਾਰਤੀ ਪੁਲਾੜ ਖੋਜ ਸੰਗਠਨ ਦੀ ਸ਼ਲਾਘਾ ਕੀਤੀ ਹੈ। ਨਾਸਾ ਨੇ ਆਪਣੇ ਟਵੀਟ 'ਚ ਇਸਰੋ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਚੰਦ 'ਤੇ ਲੈਂਡਰ ਉਤਾਰਨ ਦੀ ਕੋਸ਼ਿਸ਼ ਸ਼ਾਨਦਾਰ ਰਹੀ ਹੈ। ਇਸਰੋ ਦੀ ਯਾਤਰਾ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਭਵਿੱਖ 'ਚ ਸੋਲਰ ਸਿਸਟਮ ਦਾ ਪਤਾ ਲਗਾਉਣ 'ਚ ਹੋਰ ਮਦਦ ਮਿਲੇਗੀ।
ਦੱਸ ਦਈਏ ਕਿ ਚੰਦ ਦੀ ਸਤਾਹ ਤੋਂ ਦੋ ਕਿਲੋਮੀਟਰ ਦੀ ਦੂਰੀ ਤਕ ਪਹੁੰਚਕੇ ਚੰਦਰਮਾ 'ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਦਾ ਧਰਤੀ 'ਤੇ ਸਥਿਤ ਮਿਸ਼ਨ ਕੰਟਰੋਲ ਪੰਧ ਤੋਂ ਸੰਪਰਕ ਟੁੱਟ ਗਿਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਦੱਸਿਆ ਕਿ ਚੰਦਰਯਾਨ-2 ਦੇ ਲੈਂਡਰ ਵਿਕਰਮ ਦੇ ਚੰਦਰਮਾ 'ਤੇ ਉਤਰਨ ਦਾ ਕੰਮ ਨਿਰਧਾਰਿਤ ਯੋਜਨਾ ਅਨੁਸਾਰ ਚੱਲ ਰਿਹਾ ਸੀ ਅਤੇ ਚੰਦ ਦੀ ਸਤਾਹ ਤੋਂ 2.1 ਕਿਲੋਮੀਟਰ ਦੀ ਦੂਰੀ ਤਕ ਉਸ ਦਾ ਪ੍ਰਦਰਸ਼ਨ ਆਮ ਸੀ ਪਰ ਬਾਅਦ 'ਚ ਧਰਤੀ 'ਤੇ ਸਥਿਤ ਕੇਂਦਰ ਤੋਂ ਲੈਂਡਰ ਦਾ ਸੰਪਰਕ ਟੁੱਟ ਗਿਆ।