ਚੰਦਰਯਾਨ-3 ਦੀ ਸਫਲਤਾ 'ਤੇ ਨਾਸਾ ਨੇ ਦਿੱਤੀ ਵਧਾਈ, ਯੂਰਪੀਅਨ ਸਪੇਸ ਏਜੰਸੀ ਨੇ ਦੱਸਿਆ ਇਤਿਹਾਸਕ

Thursday, Aug 24, 2023 - 05:11 AM (IST)

ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਚੰਦਰਯਾਨ-3 ਮਿਸ਼ਨ ਦੀ ਸਫਲਤਾ 'ਤੇ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਅਮਰੀਕੀ ਖੋਜ ਏਜੰਸੀ ਨਾਸਾ ਅਤੇ ਯੂਰਪੀ ਪੁਲਾੜ ਏਜੰਸੀ (ਈਐੱਸਏ) ਨੇ ਇਸ ਮੁਹਿੰਮ 'ਚ ਧਰਤੀ ਦੇ ਇਕਲੌਤੇ ਉਪਗ੍ਰਹਿ ਚੰਦਰਮਾ ਦੇ ਦੱਖਣੀ ਧਰੁਵ ਦੀ ਸਤ੍ਹਾ 'ਤੇ ਲੈਂਡਰ ਮਾਡਿਊਲ ਵਿਕਰਮ ਨੂੰ ਉਤਾਰਨ 'ਚ ਇਸਰੋ ਦੀ ਸਫਲਤਾ ਨੂੰ ਦੱਸਿਆ ਹੈ ਅਤੇ ਕਿਹਾ ਕਿ ਇਸ ਦੇ ਜ਼ਰੀਏ ਕਈ ਨਵੀਆਂ ਤਕਨੀਕਾਂ ਦਾ ਨਿਰਮਾਣ ਕੀਤਾ ਜਾਵੇਗਾ। ਭਾਰਤ ਦੀਆਂ ਤਕਨੀਕਾਂ ਸਫਲਤਾਪੂਰਵਕ ਸਾਬਤ ਹੋਈਆਂ ਹਨ।

ਇਹ ਵੀ ਪੜ੍ਹੋ : ਚੰਦਰਮਾ 'ਤੇ ਅਜਿਹਾ ਕਿਹੜਾ ਖ਼ਜ਼ਾਨਾ ਛੁਪਿਆ ਹੈ, ਜਿਸ ਨੂੰ ਖੋਜ ਰਹੇ ਹਨ ਭਾਰਤ ਸਣੇ ਦੁਨੀਆ ਦੇ ਇਹ ਦੇਸ਼

PunjabKesari

ਇਸ ਮਿਸ਼ਨ 'ਚ ਤੁਹਾਡੇ ਨਾਲ ਭਾਈਵਾਲੀ ਕਰਨ 'ਚ ਸਾਨੂੰ ਖੁਸ਼ੀ ਹੈ : NASA

ਅਮਰੀਕਾ ਦੀ ਰਾਸ਼ਟਰੀ ਪੁਲਾੜ ਏਜੰਸੀ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਇਸਰੋ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ, "ਚੰਦਰਯਾਨ 3 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਉਤਾਰਨ ਅਤੇ ਭਾਰਤ ਨੂੰ ਵੀ ਚੰਦਰਮਾ ਦੀ ਸਤ੍ਹਾ 'ਤੇ ਸਿੱਧੇ ਤਰੀਕੇ ਨਾਲ ਪਹੁੰਚਾਉਣ ਵਾਲਾ ਚੌਥਾ ਦੇਸ਼ ਬਣਨ ਲਈ ਇਸਰੋ ਨੂੰ ਵਧਾਈ। ਸਾਨੂੰ ਇਸ ਮਿਸ਼ਨ ਵਿੱਚ ਤੁਹਾਡੇ ਨਾਲ ਭਾਈਵਾਲੀ ਕਰਨ ਵਿੱਚ ਖੁਸ਼ੀ ਹੈ।"

ਇਹ ਵੀ ਪੜ੍ਹੋ : Chandrayaan-3 : ਲੈਂਡਿੰਗ ਤੋਂ ਬਾਅਦ ਚੰਦਰਮਾ ਤੋਂ ਸਾਹਮਣੇ ਆਈਆਂ ਨਵੀਆਂ ਤਸਵੀਰਾਂ

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News