ਨਰੋਦਾ ਪਾਟਿਆ ਹੱਤਿਆ ਕਾਂਡ : ਹਾਈ ਕੋਰਟ ਦੇ ਦੋ ਜੱਜ ਕਰਨਗੇ ਹਾਦਸੇ ਵਾਲੀ ਥਾਂ ਦਾ ਨਿਰੀਖਣ

Thursday, Jun 08, 2017 - 11:51 PM (IST)

ਗੁਜਰਾਤ—ਗੁਜਰਾਤ ਹਾਈ ਕੋਰਟ ਦੇ ਦੋ ਜੱਜਾਂ ਨੇ 2002 ਦੇ ਨਰੋਦਾ ਪਾਟਿਆ ਹੱਤਿਆ ਕਾਂਡ ਮਾਮਲੇ 'ਚ ਬੀ.ਜੇ.ਪੀ. ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਸਣੇ ਕਈ ਦੋਸ਼ੀਆਂ ਦੀ ਅਪੀਲ ਦੀ ਸੁਣਵਾਈ ਕਰਦੇ ਹੋਏ ਹਾਦਸੇ ਵਾਲੀ ਥਾਂ 'ਤੇ ਜਾਣ ਦਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਅਦਾਲਤ ਵੱਲੋਂ ਜਾਰੀ ਇਕ ਆਦੇਸ਼ 'ਚ ਡਿਵੀਜ਼ਨ ਬੈਂਚ ਦੇ ਦੋ ਜੱਜ ਹਰਸ਼ਾ ਦੇਵਾਨੀ ਅਤੇ ਏ.ਐੱਸ. ਸੁਪੇਹੀਆ ਨੇ ਕਿਹਾ ਕਿ ਉਹ ਨਰੋਦਾ ਪਾਟਿਆ ਹੱਤਿਆ ਕਾਂਡ ਮਾਮਲੇ 'ਚ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਾ ਚਾਹੁੰਦੇ ਹਨ। ਹਾਲਾਂਕਿ ਅਦਾਲਤ ਨੇ ਯਾਤਰਾ ਦੀ ਤਰੀਕ ਅਤੇ ਸਮਾਂ ਦਾ ਖੁਲਾਸਾ ਨਹੀਂ ਕੀਤਾ ਹੈ ਅਤੇ ਮੀਡੀਆ ਦੇ ਕਵਰੇਜ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਮਾਮਲੇ 'ਚ ਦੋਵਾਂ ਜੱਜਾਂ ਨੇ ਨਰੋਦਾ ਹਮਲੇ 'ਚ 96 ਲੋਕਾਂ ਦੀ ਹੱਤਿਆਂ ਦੀ ਪੂਰੀ ਤਸਵੀਰ ਨੂੰ ਸਮਝਣ ਦਾ ਫੈਸਲਾ ਕੀਤਾ ਹੈ।
ਇਸ ਮਾਮਲੇ 'ਚ ਅਦਾਲਤ ਨੇ ਕਿਹਾ ਕਿ ਸ਼ੁਰੂਆਤ 'ਚ ਜਦੋਂ ਤੋਂ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਉਦੋਂ ਤੋਂ ਦੋਵਾਂ ਧਿਰਾਂ ਦੇ ਵਕੀਲ ਅਦਾਲਤ ਤੋਂ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਦੀ ਅਪੀਲ ਕਰ ਰਹੇ ਹਨ ਤਾਂ ਜੋ ਇਸ ਹਾਦਸੇ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਦੱਸ ਦਈਏ ਕਿ 30 ਅਗਸਤ 2012 ਨੂੰ ਐੱਸ.ਆਈ.ਟੀ. ਨੇ ਕੋਡਨਾਨੀ ਸਣੇ 29 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੋਡਨਾਨੀ ਨੂੰ 28 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸੀ, ਹਾਲਾਂਕਿ ਫਿਲਹਾਲ ਉਹ ਜ਼ਮਾਨਤ 'ਤੇ ਹੈ। ਇਸ ਤੋਂ ਇਲਾਵਾ ਬਾਬੂ ਬਜਰੰਗੀ ਨੂੰ ਕੋਰਟ ਨੇ ਹੱਤਿਆ ਅਤੇ ਅਪਰਾਧਿਕ ਸਾਜਿਸ਼ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।


Related News