ਸ਼ਰਦ ਪਵਾਰ ਵੀ ਖੇਤੀ ਕਾਨੂੰਨਾਂ ''ਚ ਸੁਧਾਰ ਲਿਆਉਣ ਦੇ ਪੱਖ ''ਚ ਸਨ : ਨਰੇਂਦਰ ਤੋਮਰ

Sunday, Jan 31, 2021 - 05:32 PM (IST)

ਸ਼ਰਦ ਪਵਾਰ ਵੀ ਖੇਤੀ ਕਾਨੂੰਨਾਂ ''ਚ ਸੁਧਾਰ ਲਿਆਉਣ ਦੇ ਪੱਖ ''ਚ ਸਨ : ਨਰੇਂਦਰ ਤੋਮਰ

ਨਵੀਂ ਦਿੱਲੀ- ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਐਤਵਾਰ ਨੂੰ ਖੇਤੀ ਕਾਨੂੰਨਾਂ 'ਤੇ ਸ਼ਰਦ ਪਵਾਰ ਦੇ ਰੁਖ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਰਦ ਪਵਾਰ ਇਕ ਅਨੁਭਵੀ ਰਾਜਨੇਤਾ ਅਤੇ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਹਨ, ਜਿਨ੍ਹਾਂ ਨੂੰ ਖੇਤੀਬਾੜੀ ਨਾਲ ਸੰਬੰਧਤ ਮੁੱਦਿਆਂ ਅਤੇ ਹੱਲ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਹੈ। ਤੋਮਰ ਨੇ ਕਿਹਾ ਕਿ ਸ਼ਰਦ ਪਵਾਰ ਵੀ ਪਹਿਲਾਂ ਇਸ ਤਰ੍ਹਾਂ ਦੇ ਖੇਤੀ ਕਾਨੂੰਨਾਂ ਦੇ ਪੱਖ 'ਚ ਸਨ ਅਤੇ ਇਸ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਵੀ ਕੀਤੀ ਸੀ।

PunjabKesariਤੋਮਰ ਨੇ ਕਿਹਾ ਕਿ ਸ਼੍ਰੀ ਪਵਾਰ ਇਕ ਸੀਨੀਅਰ ਨੇਤਾ ਹੈ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਾਹਮਣੇ ਤੱਥ ਗਲਤ ਤਰੀਕੇ ਨਾਲ ਪੇਸ਼ ਕੀਤੇ ਗਏ ਹਨ। ਹੁਣ ਜਦੋਂ ਉਨ੍ਹਾਂ ਨੂੰ ਸਹੀ ਤੱਥਾਂ ਦੀ ਜਾਣਕਾਰੀ ਹੋ ਗਈ ਹੈ ਤਾਂ ਮੈਨੂੰ ਲੱਗਦਾ ਹੈ ਕਿ ਖੇਤੀ ਸੁਧਾਰਾ ਪ੍ਰਤੀ ਉਹ ਆਪਣਾ ਰਵੱਈਆ ਬਦਲਣਗੇ ਅਤੇ ਕਿਸਾਨਾਂ ਨੂੰ ਵੀ ਇਸ ਦੇ ਲਾਭ ਤੋਂ ਜਾਣੂੰ ਕਰਵਾਉਣਗੇ। ਤੋਮਰ ਨੇ ਕਿਹਾ ਕਿ ਨਵੀਂ ਵਿਵਸਥਾ 'ਚ ਮੰਡੀਆਂ ਪ੍ਰਭਾਵਿਤ ਨਹੀਂ ਹੋ ਰਹੀਆਂ ਹਨ। ਇਸ ਦੇ ਸਥਾਨ 'ਤੇ ਮੰਡੀਆਂ ਹੁਣ ਸੇਵਾ ਅਤੇ ਬੁਨਿਆਦੀ ਢਾਂਚੇ ਦੇ ਮਾਮਲੇ 'ਚ ਵਧੇਰੇ ਪ੍ਰਤੀਯੋਗੀ ਅਤੇ ਕਿਫ਼ਾਇਤੀ ਸਾਬਤ ਹੋ ਸਕਣਗੀਆਂ। ਇਹ ਦੋਵੇਂ ਵਿਵਸਥਾਵਾਂ ਕਿਸਾਨਾਂ ਦੇ ਹਿੱਤ ਲਈ ਇਕੱਠੇ ਸਮਾਨ ਰੂਪ ਨਾਲ ਕ੍ਰਿਆਸ਼ੀਲ ਹੋਣਗੀਆਂ।


author

DIsha

Content Editor

Related News