ਮੋਦੀ ਨੇ ਕੰਮਕਾਜ ਨੂੰ ਲੈ ਕੇ ਵਿਰੋਧੀ ਧਿਰ ''ਤੇ ਵਿੰਨ੍ਹਿਆ ਨਿਸ਼ਾਨਾ
Wednesday, Feb 27, 2019 - 06:46 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ 'ਚ ਘੱਟ ਹੋਏ ਕੰਮਕਾਜ ਨੂੰ ਲੈ ਕੇ ਅੱਜ ਭਾਵ ਬੁੱਧਵਾਰ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇਹ ਇਕ ਚਿੰਤਾ ਵਾਲਾ ਵਿਸ਼ਾ ਹੈ। ਰਾਸ਼ਟਰੀ ਨੌਜਵਾਨ ਸੰਸਦ 'ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਆਪਣੇ-ਆਪਣੇ ਸੂਬਿਆਂ ਦੇ ਰਾਜ ਸਭਾ ਮੈਂਬਰਾਂ ਨੂੰ ਵੱਧ ਤੋਂ ਵੱਧ ਸਵਾਲ ਪੁੱਛਣ ਲਈ ਕਿਹਾ ਤਾਂ ਜੋ ਉਨ੍ਹਾਂ 'ਤੇ ਦੇਸ਼ ਪੱਧਰੀ ਦਬਾਅ ਬਣੇ। ਮੋਦੀ ਨੇ ਕਿਹਾ ਕਿ 16ਵੀਂ ਲੋਕ ਸਭਾ 'ਚ 85 ਫੀਸਦੀ ਕੰਮ ਹੋਇਆ। ਇਹ 15ਵੀਂ ਲੋਕ ਸਭਾ 'ਚ ਹੋਏ ਕੰਮ ਨਾਲੋਂ 20ਫੀਸਦੀ ਵੱਧ ਸੀ। ਇਸ ਦਾ ਸਿਹਰਾ ਉਨ੍ਹਾਂ 2014 ਦੀਆਂ ਆਮ ਚੋਣਾਂ 'ਚ ਵੋਟਰਾਂ ਵਲੋਂ ਭਾਜਪਾ ਨੂੰ ਦਿੱਤੇ ਗਏ ਪੂਰਨ ਬਹੁਮਤ ਨੂੰ ਦਿੱਤਾ।
ਮੋਦੀ ਨੇ ਕਿਹਾ ਕਿ ਅਪ੍ਰੈਲ-ਮਈ 'ਚ ਆਮ ਚੋਣਾਂ ਹੋਣੀਆਂ ਹਨ। ਭਾਜਪਾ ਨੂੰ ਪੂਰਨ ਬਹੁਮਤ ਮਿਲਣ 'ਤੇ ਇਕ ਮਜ਼ਬੂਤ ਸਰਕਾਰ ਬਣੇਗੀ। ਉਨ੍ਹਾਂ ਸਭ ਨੌਜਵਾਨਾਂ ਨੂੰ ਕਿਹਾ ਕਿ ਉਹ ਇੰਡੀਆ ਗੇਟ ਕੰਪਲੈਕਸ ਨੇੜੇ ਬਣੀ ਰਾਸ਼ਟਰੀ ਪੁਲਸ ਯਾਦਗਾਰ ਨੂੰ ਜ਼ਰੂਰ ਵੇਖਣ।