ਚਮੋਲੀ ਹਾਦਸੇ ਨੂੰ ਲੈ ਕੇ PM ਮੋਦੀ ਨੇ ਉਤਰਾਖੰਡ ਦੇ ਸੰਸਦ ਮੈਂਬਰਾਂ ਨਾਲ ਕੀਤੀ ਗੱਲ

Monday, Feb 08, 2021 - 05:40 PM (IST)

ਨਵੀਂ ਦਿੱਲੀ- ਉਤਰਾਖੰਡ ਦੇ ਚਮੋਲੀ 'ਚ ਐਤਵਾਰ ਨੂੰ ਗਲੇਸ਼ੀਅਰ ਟੁੱਟਣ ਕਾਰਨ ਵੱਡਾ ਹਾਦਸਾ ਹੋ ਗਿਆ। ਹੁਣ ਤੱਕ ਦੇ ਰਾਹਤ ਅਤੇ ਬਚਾਅ ਕੰਮ ਦੌਰਾਨ ਚਮੋਲੀ ਜ਼ਿਲ੍ਹਾ ਪੁਲਸ ਨੇ ਹੁਣ ਤੱਕ 19 ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲੇ ਵੀ 202 ਤੋਂ ਵੱਧ ਲੋਕ ਲਾਪਤਾ ਹਨ। ਸੁਰੰਗਾਂ ਕੋਲੋਂ ਮਲਬਾ ਹਟਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 'ਚ ਕਾਫ਼ੀ ਲੋਕ ਫਸੇ ਹੋਏ ਹਨ। ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਲਈ ਸੂਬਾ ਅਤੇ ਕੇਂਦਰ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉੱਥੇ ਹੀ ਇਸ ਆਫ਼ਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਤਰਾਖੰਡ ਦੇ ਸਾਰੇ ਸੰਸਦ ਮੈਂਬਰਾਂ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਫ਼ਤ ਤੋਂ ਬਾਅਦ ਰਾਹਤ ਬਚਾਅ ਕੰਮਾਂ ਅਤੇ ਭਵਿੱਖ ਲਈ ਕੀ ਕੀਤਾ ਜਾਵੇ, ਇਸ ਨੂੰ ਲੈ ਕੇ ਚਰਚਾ ਕੀਤੀ।

ਇਹ ਵੀ ਪੜ੍ਹੋ : ਉਤਰਾਖੰਡ 'ਚ ਕੁਦਰਤ ਨੇ ਫਿਰ ਮਚਾਈ ਤਬਾਹੀ, ਲੋਕਾਂ ਨੂੰ ਯਾਦ ਆਇਆ 2013 ਦਾ ਭਿਆਨਕ ਮੰਜ਼ਰ

ਦੱਸਣਯੋਗ ਹੈ ਕਿ ਚਮੋਲੀ 'ਚ ਨੰਦਾ ਦੇਵੀ ਗਲੇਸ਼ੀਅਰ ਦਾ ਇਕ ਹਿੱਸਾ ਟੁੱਟਣ ਕਾਰਨ ਰਿਸ਼ੀਗੰਗਾ ਘਾਟੀ 'ਚ ਅਚਾਨਕ ਭਿਆਨਕ ਹੜ੍ਹ ਆ ਗਿਆ। ਇਸ ਨਾਲ ਉੱਥੇ 2 ਪਣਬਿਜਲੀ ਪ੍ਰਾਜੈਕਟਾਂ 'ਚ ਕੰਮ ਕਰ ਰਹੇ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਵੱਖ-ਵੱਖ ਥਾਂਵਾਂ ਤੋਂ ਬਰਾਮਦ ਕੀਤੀਆਂ ਗਈਆਂ ਹਨ। ਹਾਦਸੇ ਤੋਂ ਬਾਅਦ ਪਣਬਿਜਲੀ ਪ੍ਰਾਜੈਕਟਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਤਪੋਵਨ ਪ੍ਰਾਜੈਕਟ ਦੀ ਇਕ ਸੁਰੰਗ 'ਚ ਫਸੇ ਸਾਰੇ 15 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ 125 ਹਾਲੇ ਵੀ ਲਾਪਤਾ ਹਨ।

ਇਹ ਵੀ ਪੜ੍ਹੋ : ਉਤਰਾਖੰਡ ਗਲੇਸ਼ੀਅਰ ਹਾਦਸਾ : ਸੁਰੰਗ 'ਚੋਂ ਸੁਰੱਖਿਅਤ ਬਾਹਰ ਕੱਢੇ ਗਏ ਮਜ਼ਦੂਰ ਨੇ ਸੁਣਾਈ ਆਪਬੀਤੀ


DIsha

Content Editor

Related News