ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ, PM ਦੀ ਅਗਵਾਈ ''ਚ ਬਣੀ ਕਮੇਟੀ

Saturday, Jan 09, 2021 - 02:23 PM (IST)

ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ, PM ਦੀ ਅਗਵਾਈ ''ਚ ਬਣੀ ਕਮੇਟੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਉਣ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਉੱਚ ਪੱਧਰੀ ਕਮੇਟੀ 23 ਜਨਵਰੀ 2021 ਤੋਂ ਸ਼ੁਰੂ ਹੋਣ ਵਾਲੀ ਇਕ ਸਾਲ ਦੀ ਲੰਬੀ ਯਾਦਗੀਰੀ ਲਈ ਤਿਆਰ ਕੀਤੀਆਂ ਗਈਆਂ ਗਤੀਵਿਧੀਆਂ ਦਾ ਫ਼ੈਸਲਾ ਕਰੇਗੀ। ਸੰਸਕ੍ਰਿਤੀ ਮੰਤਰਾਲੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। 
ਮੰਤਰਾਲਾ ਦੇ ਬਿਆਨ ਅਨੁਸਾਰ ਕਮੇਟੀ ਦੇ ਮੈਂਬਰਾਂ 'ਚ ਇਤਿਹਾਸਕਾਰ, ਲੇਖਕ, ਮਾਹਰ, ਬੋਸ ਦੇ ਪਰਿਵਾਰ ਦੇ ਮੈਂਬਰ ਅਤੇ ਨਾਲ ਹੀ ਆਜ਼ਾਦ ਹਿੰਦ ਫ਼ੌਜ (ਆਈ.ਐੱਨ.ਏ.) ਨਾਲ ਜੁੜੇ ਵਿਸ਼ੇਸ਼ ਵਿਅਕਤੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਮੇਟੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੰਸਦ ਦੇ ਮੈਂਬਰ ਅਧੀਰ ਰੰਜਨ ਚੌਧਰੀ, ਸ਼ਰਦ ਪਵਾਰ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸੰਸਦ ਦੇ ਮੈਂਬਰ ਗੁਲਾਮ ਨਬੀ ਆਜ਼ਾਦ, ਲੋਕ ਸਭਾ ਸਪੀਕਰ ਓਮ ਬਿਰਲਾ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਸ਼ਾਮਲ ਹਨ। ਉੱਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ, ਗਾਇਕ ਏ.ਆਰ. ਰਹਿਮਾਨ, ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰ ਅਤੇ ਕਈ ਹੋਰ ਮੈਂਬਰ ਸ਼ਾਮਲ ਹਨ।

PunjabKesari

ਪ੍ਰਧਾਨ ਮੰਤਰੀ ਮੋਦੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਸਮਾਰੋਹ ਮੌਕੇ ਬੰਗਾਲ 'ਚ ਰਹਿਣਗੇ। ਮੋਦੀ ਨੇਤਾਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜਯੰਤੀ ਸਮਾਰੋਹਾਂ ਦੀ ਸ਼ੁਰੂਆਤ 23 ਜਨਵਰੀ ਨੂੰ ਕੋਲਕਾਤਾ ਦੇ ਇਤਿਹਾਸਕ 'ਵਿਕਟੋਰੀਆ ਮੈਮੋਰੀਅਲ ਹਾਲ' ਤੋਂ ਕਰਨਗੇ। ਕੋਰੋਨਾ ਲਾਗ਼ ਵਿਚਾਲੇ ਪੀ.ਐੱਮ. ਮੋਦੀ ਦਾ ਇਹ ਪਹਿਲਾ ਕੋਲਕਾਤਾ ਦੌਰਾ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News