''ਸਟੈਚੂ ਆਫ਼ ਯੂਨਿਟੀ'' ਨਾਲ ਜੁੜਨਗੇ ਇਹ ਸ਼ਹਿਰ, PM ਮੋਦੀ ਅੱਜ 8 ਟਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

Sunday, Jan 17, 2021 - 10:16 AM (IST)

''ਸਟੈਚੂ ਆਫ਼ ਯੂਨਿਟੀ'' ਨਾਲ ਜੁੜਨਗੇ ਇਹ ਸ਼ਹਿਰ, PM ਮੋਦੀ ਅੱਜ 8 ਟਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਐਤਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸਟੈਚੂ ਆਫ਼ ਯੂਨਿਟੀ, ਕੇਵੜੀਆ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜਨ ਲਈ 8 ਟਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਗੁਜਰਾਤ 'ਚ ਵੱਖ-ਵੱਖ ਰੇਲਵੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਕੇਵੜੀਆ 'ਚ ਹੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਲੌਹ ਪੁਰਸ਼ ਮੰਨੇ ਜਾਣ ਵਾਲੇ ਸਰਦਾਰ ਵਲੱਭ ਭਾਈ ਪਟੇਲ ਦੀ ਵਿਸ਼ਾਲ ਮੂਰਤੀ ਸਟੈਚੂ ਆਫ਼ ਯੂਨਿਟੀ ਹੈ। ਇਹ ਟਰੇਨਾਂ ਕੇਵੜੀਆ (ਸਟੈਚੂ ਆਫ਼ ਯੂਨਿਟੀ) ਤੋਂ ਹਜ਼ਰਤ ਨਿਜਾਮੁਦੀਨ (ਦਿੱਲੀ), ਰੀਵਾ, ਚੇਨਈ, ਵਾਰਾਣਸੀ, ਦਾਦਰ, ਅਹਿਮਦਾਬਾਦ, ਪ੍ਰਤਾਪਗਨਗਰ ਨੂੰ ਜੋੜਨਗੀਆਂ। ਪੀ.ਐੱਮ. ਮੋਦੀ ਅੱਜ ਬਰਾਡ ਗੇਜ ਲਾਈਨ ਅਤੇ ਦਭੋਈ, ਚੰਦੋਦ ਅਤੇ ਕੇਵੜੀਆ ਦੇ ਰੇਲਵੇ ਸਟੇਸ਼ਨ ਦੇ ਨਵੇਂ ਭਵਨਾਂ ਦਾ ਵੀ ਉਦਘਾਟਨ ਕਰਨਗੇ।

ਨਵੀਆਂ ਸਹੂਲਤਾਂ ਨਾਲ ਲੈੱਸ ਹੋਵੇਗਾ ਕੇਵੜੀਆ ਰੇਲਵੇ ਸਟੇਸ਼ਨ
ਕੇਵੜੀਆ ਰੇਲਵੇ ਸਟੇਸ਼ਨ ਨਵੀਆਂ ਸਹੂਲਤਾਂ ਨਾਲ ਲੈੱਸ ਹੋਵੇਗਾ। ਪੀ.ਐੱਮ.ਓ. ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਨ੍ਹਾਂ ਰੇਲਵੇ ਸਟੇਸ਼ਨਾਂ ਦੀਆਂ ਇਮਾਰਤਾਂ ਨੂੰ ਸਥਾਨਕ ਵਿਸ਼ੇਸ਼ਤਾਵਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਗਰੀਨ ਬਿਲਡਿੰਗ ਸਰਟੀਫਿਕੇਟ ਵਾਲਾ ਕੇਵੜੀਆ ਦੇਸ਼ ਦਾ ਪਹਿਲਾ ਰੇਲਵੇ ਸਟੇਸ਼ਨ ਹੋਵੇਗਾ। ਇਸ ਰੇਲ ਯੋਜਨਾ ਦੇ ਨਾਲ ਹੀ ਭਾਰਤੀ ਰੇਲਵੇ ਦੇ ਮੈਪ 'ਤੇ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ਼ ਯੂਨਿਟੀ ਨੂੰ ਵੀ ਜਗ੍ਹਾ ਮਿਲ ਜਾਵੇਗੀ।

PunjabKesariਪੀ.ਐੱਮ. ਮੋਦੀ ਨੇ ਵੀ ਟਵੀਟ ਕਰ ਦਿੱਤੀ ਜਾਣਕਾਰੀ 
ਪੀ.ਐੱਮ. ਮੋਦੀ ਨੇ ਵੀ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਮੋਦੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀਆਂ ਜਾ ਰਹੀਆਂ ਰੇਲ ਗੱਡੀਆਂ 'ਚੋਂ ਇਕ ਅਹਿਮਦਾਬਾਦ ਅਤੇ ਕੇਵੜੀਆ ਵਿਚਾਲੇ ਜਨ ਸ਼ਤਾਬਦੀ ਐਕਸਪ੍ਰੈੱਸ ਹੈ। ਇਸ ਟਰੇਨ 'ਚ ਵਿਸਟਾਡੋਮ ਕੋਚ ਹੋਣਗੇ। ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸ਼ੇਅਰ ਕੀਤੀਆਂ ਹਨ। ਵਿਸਟਾਡੋਮ ਟੂਰਿਸਟ ਕੋਚ ਆਈ.ਸੀ.ਐੱਫ. ਨੇ ਬਣਾਇਆ ਹੈ। ਇਸ 'ਚ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੀ ਸਮਰੱਥਾ ਹੈ। ਉੱਥੇ ਹੀ ਵਿਸਟਾਡੋਮ ਟੂਰਿਸਟ ਕੋਚ 'ਚ ਗਲਾਸ ਰੂਫ਼, ਵੱਡੀ ਗਲਾਸ ਵਿੰਡੋ, ਰੋਟੇਬਲ ਸੀਟ ਅਤੇ ਆਬਜਰਵੇਸ਼ਨ ਲਾਜ ਹੈ। ਇਹ ਕੋਚ ਇਸਲਈ ਬਣਾਏ ਗਏ ਹਨ ਤਾਂ ਕਿ ਯਾਤਰੀਆਂ ਨੂੰ ਨੇੜੇ-ਤੇੜੇ ਦੇ ਦ੍ਰਿਸ਼ ਦਾ ਆਨੰਦ ਲੈਣ ਦੀ ਸਹੂਲਤ ਮਿਲੇ। ਇਕ ਕੋਚ 'ਚ 44 ਯਾਤਰੀ ਸੀਟਾਂ ਹਨ। ਇਸ ਤੋਂ ਇਲਾਵਾ ਵਾਈ-ਫਾਈ ਆਧਾਰਤ ਯਾਤਰੀ ਜਾਣਕਾਰੀ ਸਿਸਟਮ ਵੀ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ


author

DIsha

Content Editor

Related News