ਨਰਿੰਦਰ ਮੋਦੀ ਸਟੇਡੀਅਮ ’ਤੇ ਮੁੜ ਲੱਗਾ ਕੋਰੋਨਾ ਫੈਲਾਉਣ ਦਾ ਕਲੰਕ
Saturday, Mar 27, 2021 - 05:41 PM (IST)
ਅਹਿਮਦਾਬਾਦ (ਵਾਰਤਾ) : ਗੁਜਰਾਤ ਦੇ ਅਹਿਮਦਾਬਾਦ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ’ਤੇ ਇਕ ਵਾਰ ਫਿਰ ਕੋਰੋਨਾ ਫੈਲਾਉਣ ਵਿਚ ਸੁਪਰ ਸਪ੍ਰੈਡਰ ਬਣਨ ਦਾ ਕਲੰਕ ਲੱਗਦਾ ਦਿਖਾਈ ਦੇ ਰਿਹਾ ਹੈ। ਸੂਬੇ ਵਿਚ ਕੋਰੋਨਾ ਦੇ ਮਾਮਲਿਆ ਵਿਚ ਪਿਛਲੇ ਕੁੱਝ ਸਮੇਂ ਵਿਚ ਜ਼ਬਰਦਸਤ ਤੇਜ਼ੀ ਦੇਖੀ ਜਾ ਰਹੀ ਹੈ ਅਤੇ ਅਹਿਮਦਾਬਾਦ ਇਸ ਮਾਮਲੇ ਵਿਚ ਹੌਟ-ਸਪੋਟ ਬਣਿਆ ਹੋਇਆ ਹੈ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਸੇ ਮਹੀਨੇ ਪਿਛਲੇ ਦਿਨੀਂ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਏ ਭਾਰਤ-ਇੰਗਲੈਂਡ ਦੇ ਸ਼ੁਰੂਆਤੀ ਦਰਸ਼ਕਾਂ ਸਮੇਤ ਮੈਚਾਂ ਨਾਲ ਕੋਰੋਨਾ ਦਾ ਇੰਫੈਕਸ਼ਨ ਖ਼ੂਬ ਫੈਲਿਆ ਹੈ। ਇੰਨਾ ਹੀ ਨਹੀਂ ਇਸ ਦੇ ਸ਼ਿਕਾਰ ਸੂਬੇ ਵਿਚ ਉਚ ਸਿੱਖਿਆ ਦੇ ਕਈ ਵਿਸ਼ਵ ਪ੍ਰਸਿੱਧ ਵਿੱਦਿਅਕ ਅਦਾਰੇ ਵੀ ਬਣੇ ਹਨ।
ਇਹ ਵੀ ਪੜ੍ਹੋ: ਬੰਬ ਦੇ ਧਮਾਕੇ ਨਾਲ ਕੰਬਿਆ ਕੋਲੰਬੀਆ, 19 ਲੋਕ ਹੋਏ ਗੰਭੀਰ ਜ਼ਖ਼ਮੀ
ਟੀ20 ਮੈਚ ਦੇਖਣ ਗਏ ਭਾਰਤੀ ਪ੍ਰਬੰਧਨ ਸੰਸਥਾਨ ਅਹਿਮਦਾਬਾਦ (ਆਈ.ਆਈ.ਐਮ.-ਏ), ਭਾਰਤੀ ਤਕਨੀਕੀ ਸੰਸਥਾ ਗਾਂਧੀਨਗਰ (ਆਈ.ਆਈ.ਟੀ.-ਗਾਂਧੀਨਗਰ) ਦੇ ਦਰਜਨਾਂ ਵਿਦਿਆਰਥੀ ਇਸ ਵਜ੍ਹਾਂ ਨਾਲ ਕੋਰੋਨਾ ਦਾ ਸ਼ਿਕਾਰ ਹੋਏ ਹਨ। ਅਹਿਮਦਾਬਾਦ ਮਹਾ ਨਗਰਪਾਲਿਕਾ ਦੇ ਇਕ ਸਿਹਤ ਅਧਿਕਾਰੀ ਨੇ ਅੱਜ ਦੱਸਿਆ ਕਿ ਸ਼ਹਿਰ ਦੇ ਵਸਤਰਪੁਰ ਸਥਿਤ ਆਈ.ਆਈ.ਐਮ. ਦੇ 2 ਪ੍ਰੋਫੈਸਰ ਅਤੇ 25 ਤੋਂ ਜ਼ਿਆਦਾ ਵਿਦਿਆਰਥੀ ਪੀੜਤ ਪਾਏ ਗਏ ਹਨ। ਪਤਾ ਲੱਗਾ ਹੈ ਕਿ 6 ਵਿਦਿਆਰਥੀ ਬੀਤੀ 12 ਮਾਰਚ ਨੂੰ ਦਰਸ਼ਕਾਂ ਨਾਲ ਖਚਾਖਚ ਭਰੇ ਉਕਤ ਸਟੇਡੀਅਮ ਵਿਚ ਮੈਚ ਦੇਖਣ ਗਏ ਸਨ ਅਤੇ ਉਨ੍ਹਾਂ ਵਿਚੋਂ 5 ਵਿਚ ਲੱਛਣ ਦਿਖੇ ਤਾਂ ਉਨ੍ਹਾਂ ਨੇ ਖ਼ੁਦ ਹੀ ਨਿੱਜੀ ਲੈਬ ਵਿਚ ਜਾਂਚ ਕਰਵਾਈ ਅਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਪਰ ਉਨ੍ਹਾਂ ਨੇ ਇਸ ਗੱਲ ਨੂੰ ਲੁਕਾ ਲਿਆ।
ਇਹ ਵੀ ਪੜ੍ਹੋ: ਸਮੁੰਦਰ ’ਚ ਜਾਮ, ਭਾਰਤ ’ਚ ਵਧਾ ਸਕਦੈ ਤੇਲ ਦੀਆਂ ਕੀਮਤਾਂ
ਉਨ੍ਹਾਂ ਨੇ ਇੱਥੇ ਸੰਸਥਾ ਦਾ ਆਪਣਾ ਸਥਾਨਕ ਪਤਾ ਨਾ ਲਿਖ ਕੇ ਜਾਂਚ ਵਿਚ ਆਪਣੇ ਮੂਲ ਸੂੂਬਿਆਂ ਦੇ ਪਤੇ ਲਿਖਾ ਦਿੱਤੇ ਸਨ, ਜਿਸ ਨਾਲ ਮਨਪਾ ਅਧਿਕਾਰੀਆਂ ਤੱਕ ਉਨ੍ਹਾਂ ਦੀ ਰਿਪੋਰਟ ਨਹੀਂ ਪਹੁੰਚ ਸਕੀ। ਉਨ੍ਹਾਂ ਤੋਂ ਇਹ ਇੰਫੈਕਸ਼ਨ ਹੋਰਾਂ ਵਿਚ ਵੀ ਫੈਲੀ। ਹੁਣ ਇਸ ਸੰਸਥਾ ਵਿਚ ਹੀ ਕਈ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਇਸੇ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਅਜਿਹੇ ਹੀ ਕਾਰਨਾਂ ਨਾਲ ਆਈ.ਆਈ.ਟੀ. ਗਾਂਧੀਨਗਰ ਦੇ 25 ਤੋਂ ਜ਼ਿਆਦਾ ਵਿਦਿਆਰਥੀ ਕੋਰੋਨਾ ਪੀੜਤ ਪਾਏ ਗਏ ਹਨ। ਗੁਜਰਾਤ ਤਕਨਾਲੌਜੀਕਲ ਯੂਨੀਵਰਸਿਟੀ ਯਾਨੀ ਜੀ.ਟੀ.ਯੁ. ਵਿਚ ਵੀ ਕੁੱਝ ਮਾਮਲੇ ਸਾਹਮਣੇ ਆਏ ਹਨ। ਯਾਦ ਰਹੇ ਕਿ ਇੱਥੇ ਮੋਟੇਰਾ ਸਥਿਤ 1 ਲੱਖ 32 ਹਜ਼ਾਰ ਦੀ ਦਰਸ਼ਕ ਸਮਰਥਾ ਵਾਲੇ ਇਸ ਸਟੇਡੀਅਮ ਦੇ ਨਵੇਂ ਸਵਰੂਪ ਦਾ ਪਿਛਲੇ ਦਿਨੀਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਸਮੀ ਉਦਘਾਟਨ ਕੀਤਾ ਸੀ ਅਤੇ ਇਸ ਦਾ ਨਵਾਂ ਨਾਮਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਹ ਸਟੇਡੀਅਮ ਸਰਦਾਰ ਪਟੇਲ ਸਟੇਡੀਅਮ ਦੇ ਨਾਮ ਨਾਲ ਜਾਣਿਆ ਜਾਂਦਾ ਸੀ।
ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ਨੂੰ ਵਿਸ਼ਵ ਬੈਂਕ ਦੇਵੇਗਾ 1.336 ਅਰਬ ਡਾਲਰ ਦਾ ਕਰਜ਼ਾ
ਇਸੇ ਸਟੇਡੀਅਮ ਵਿਚ ਹੀ ਪਿਛਲੇ ਸਾਲ 24 ਫਰਵਰੀ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਵਿਚ ਨਮਸਤੇ ਟਰੰਪ ਪ੍ਰੋਗਰਾਮ ਦਾ ਆਯੋਜਨ ਹੋਇਆ ਸੀ ਅਤੇ ਉਦੋਂ ਇਸ ਵਿਚ ਵੱਡੀ ਗਿਣਤੀ ਵਿਚ ਭੀੜ ਜੁਟੀ ਸੀ। ਵਿਰੋਧੀ ਦਲਾਂ ਨੇ ਉਦੋਂ ਉਸ ਪ੍ਰੋਗਰਾਮ ਨੂੰ ਗੁਜਰਾਤ ਵਿਚ ਕੋਰੋਨਾ ਦੇ ਤੇਜ਼ੀ ਨਾਲ ਪੈਰ ਪਸਾਰਨ ਲਈ ਜ਼ਿੰਮੇਦਾਰ ਦੱਸਿਆ ਸੀ। ਹੁਣ ਵੀ ਅਜਿਹੇ ਦੋਸ਼ ਲੱਗ ਰਹੇ ਹਨ ਕਿ ਗੁਜਰਾਤ ਕ੍ਰਿਕਟ ਸੰਘ ਨੇ ਦਰਸ਼ਕਾਂ ਦੀ ਭੀੜ ਜੁਟਾਉਣ ਦੇ ਚੱਕਰ ਵਿਚ ਜਾਣੇ-ਅਣਜਾਣੇ ਕੋਰੋਨਾ ਦੇ ਇੰਫੈਕਸ਼ਨ ਨੂੰ ਬੜ੍ਹਾਵਾ ਦੇਣ ਦਾ ਕੰਮ ਕੀਤਾ ਹੇ। ਯਾਦ ਰਹੇ ਕਿ ਕਈ ਪਾਸਿਓਂ ਵਿਰੋਧ ਦੇ ਬਾਅਦ ਬਾਕੀ ਟੀ20 ਮੈਚਾਂ ਨੂੰ ਦਰਸ਼ਕਾਂ ਦੇ ਬਿਨਾਂ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪਾਕਿ ਮੰਤਰੀ ਨੇ ਦਿੱਤੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਹੀਂ ਲਗਵਾਉਗੇ ਤਾਂ ਜਾਵੇਗੀ ਨੌਕਰੀ
ਇਥੇ ਇਸ ਤੋਂ ਪਹਿਲਾਂ ਟੈਸਟ ਮੈਚ ਵੀ ਹੋਏ ਸਨ। ਸੂਬੇ ’ਚ ਕੁਝ ਸਮੇਂ ਤੋਂ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਅਤੇ ਪਿਛਲੇ 24 ਘੰਟਿਆਂ ’ਚ ਰਿਕਾਰਡ 2190 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤਕ ਕਿਸੇ ਇਕ ਦਿਨ ’ਚ ਆਏ ਸਭ ਤੋਂ ਵੱਧ ਮਾਮਲੇ ਹਨ। ਅਹਿਮਦਾਬਾਦ ’ਚ 600 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ’ਚ 4500 ਤੋਂ ਵੱਧ ਲੋਕਾਂ ਦੀ ਹੁਣ ਤਕ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ, ਜਿਨ੍ਹਾਂ ’ਚੋਂ ਅੱਧੇ ਤੋਂ ਜ਼ਿਆਦਾ ਅਹਿਮਦਾਬਾਦ ਨਾਲ ਸਬੰਧਤ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ਸਮੇਂ ’ਚ ਜਦੋਂ ਅਮਰੀਕਾ, ਜਰਮਨੀ ਅਤੇ ਯੂ. ਕੇ. ਵਰਗੇ ਵੱਡੇ ਦੇਸ਼ ਕੋਰੋਨਾ ਤੋਂ ਬਚਾਅ ਲਈ ਕਈ ਉਪਾਅ ਕਰ ਰਹੇ ਹਨ, ਕਈ ਕ੍ਰਿਕਟ ਮੈਚਾਂ ਦਾ ਇਸ ਤਰ੍ਹਾਂ ਨਾਲ ਇਕ ਹੀ ਥਾਂ ’ਤੇ ਆਯੋਜਨ ਅਤੇ ਤੇ ਹਾਲ ਹੀ ’ਚ ਸੂਬੇ ’ਚ ਹੋਈਆਂ ਸਥਾਨਕ ਚੋਣਾਂ ’ਚ ਕੋਰੋਨਾ ਸਬੰਧੀ ਨਿਯਮਾਂ ਦੀ ਖੁਦ ਨੇਤਾਵਾਂ ਅਤੇ ਸਿਆਸੀ ਕਾਰਕੁਨਾਂ ਵਲੋਂ ਵੱਡੀ ਪੱਧਰ ’ਤੇ ਅਣਦੇਖੀ ਕਰਨ ਦਾ ਨੁਕਸਾਨ ਸੂਬੇ ਨੂੰ ਭੁਗਤਣਾ ਪੈ ਰਿਹਾ ਹੈ। ਕੁਝ ਹੀ ਦਿਨਾਂ ’ਚ ਸੂਬੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਕੇ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਲੋਕ ਇਸ ਗੱਲ ਨਾਲ ਵੀ ਗੁੱਸੇ ’ਚ ਹਨ ਕਿ ਇਸ ਤਰ੍ਹਾਂ ਨਾਲ ਮਾਮਲਿਆਂ ’ਚ ਵਾਧੇ ਤੋਂ ਬਾਅਦ ਪ੍ਰਸ਼ਾਸਨ ਆਮ ਲੋਕਾਂ ’ਤੇ ਹੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਥੋਪ ਸਕਦਾ ਹੈ।
ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।