ਸਾਬਕਾ ਸਰਕਾਰਾਂ ਪੁਲਾੜ ''ਚ ਭਾਰਤ ਦੀ ਯੋਗਤਾ ਦਿਖਾਉਣ ''ਚ ਰਹੀਆਂ ਅਸਫ਼ਲ : ਮੋਦੀ

04/23/2019 3:53:29 PM

ਬਾਲੇਸ਼ਵਰ (ਓਡੀਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਾੜ 'ਚ ਭਾਰਤ ਦੀ ਰੱਖਿਆ ਯੋਗਤਾ ਦਿਖਾਉਣ 'ਚ ਅਸਫ਼ਲ ਰਹਿਣ ਲਈ ਮੰਗਲਵਾਰ ਨੂੰ ਕਾਂਗਰਸ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਸਾਬਕਾ ਸਰਕਾਰਾਂ ਸਿਰਫ 'ਨਾਮਦਾਰ' ਪਰਿਵਾਰ ਦੇ ਹਿੱਤਾਂ ਦੀ ਚਿੰਤਾ ਕਰਦੀ ਸੀ, ਨਾ ਕਿ ਦੇਸ਼ ਦੀ ਸੁਰੱਖਿਆ ਹਿੱਤਾਂ ਦੀ। ਮੋਦੀ ਨੇ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਲੇਸ਼ਵਰ 'ਚ ਉਸ ਸਮੇਂ ਇਤਿਹਾਸ ਰਚਿਆ ਗਿਆ, ਜਦੋਂ ਮਿਸ਼ਨ ਸ਼ਕਤੀ (ਪੁਲਾੜ ਭੇਦੀ ਮਿਜ਼ਾਈਲ ਪ੍ਰੀਖਣ) ਨੂੰ ਇੱਥੋਂ ਲਾਂਚ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ,''ਬਾਲੇਸ਼ਵਰ ਦਾ ਨਾਂ ਇਤਿਹਾਸ 'ਚ ਦਰਜ ਹੋ ਗਿਆ ਹੈ, ਇਸ ਸਥਾਨ ਤੋਂ ਪੁਲਾੜ ਭੇਦੀ ਮਿਜ਼ਾਈਲ ਨੂੰ ਲਾਂਚ ਕੀਤਾ ਗਿਆ ਸੀ। ਸਾਬਕਾ ਸਰਕਾਰਾਂ ਦੇਸ਼ ਦੀ ਰੱਖਿਆ ਸਮਰੱਥਾ ਦਾ ਪ੍ਰਦਰਸ਼ਨ ਕਰਨ ਤੋਂ ਬਚਦੀ ਰਹੀ, ਕਿਉਂਕਿ ਉਹ 'ਨਾਮਦਰ' ਪਰਿਵਾਰ ਦੇ ਹਿੱਤਾਂ ਦੀ ਰੱਖਿਆ 'ਚ ਜੁਟੀਆਂ ਰਹੀਆਂ।''

ਮਿਸ਼ਨ ਸ਼ਕਤੀ ਦੀ ਸਫ਼ਲਤਾ ਤੋਂ ਨਾਖੁਸ਼ ਹਨ ਮਹਾਮਿਲਾਵਟੀ
ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ 'ਚ ਚੌਥਾ ਦੇਸ਼ ਹੈ, ਜਿਸ ਨੇ ਪੁਲਾੜ ਭੇਦੀ ਮਿਜ਼ਾਈਲ ਪ੍ਰੀਖਣ ਕੀਤਾ। ਮੋਦੀ ਨੇ ਕਿਹਾ,''ਜ਼ਮੀਨ, ਪਾਣੀ ਅਤੇ ਹਵਾ 'ਚ ਪਾਵਰ ਸਥਾਪਤ ਕਰਨ ਤੋਂ ਬਾਅਦ ਅਸੀਂ ਸੁਪਰ ਪਾਵਰ ਦੇ ਤੌਰ 'ਤੇ ਉਭਰੇ ਹਾਂ।'' ਵਿਰੋਧੀ ਦਲਾਂ 'ਤੇ ਵਾਰ ਕਰਦੇ ਹੋਏ ਮੋਦੀ ਨੇ ਕਿਹਾ,''ਪੂਰਾ ਦੇਸ਼ ਜਿੱਥੇ ਮਿਸ਼ਨ ਸ਼ਕਤੀ ਦੀ ਸਫ਼ਲਤਾ ਦਾ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਮਹਾਮਿਲਾਵਟੀ ਨਾਖੁਸ਼ ਹਨ।'' ਉਨ੍ਹਾਂ ਨੇ ਕਿਹਾ,''ਮੋਬਾਇਲ ਤੋਂ ਲੈ ਕੇ ਮਿਜ਼ਾਈਲ ਤੱਕ ਹਰ ਚੀਜ਼ ਹੁਣ ਪੁਲਾੜ ਤੋਂ ਕੰਟਰੋਲ ਹੁੰਦੀ ਹੈ। ਇਸ ਲਈ ਪੁਲਾੜ ਦੀ ਸੁਰੱਖਿਆ ਜ਼ਰੂਰੀ ਹੈ, ਇਸ ਤੱਤ ਨੂੰ ਪਿਛਲੀਆਂ ਸਰਕਾਰਾਂ ਨੇ ਨਜ਼ਰਅੰਦਾਜ ਕੀਤਾ।'' ਭ੍ਰਿਸ਼ਟਾਚਾਰ ਦਾ ਨਿਪਟਣ 'ਚ ਕਥਿਤ ਤੌਰ 'ਤੇ ਅਸਫ਼ਲ ਰਹਿਣ ਲਈ ਓਡੀਸ਼ਾ ਦੀ ਬੀਜਦ ਸਰਕਾਰ ਦੀ ਆਲੋਚਨਾ ਕਰਦੇ ਹੋਏ ਮੋਦੀ ਨੇ ਕਿਹਾ,''ਨਵੀਨ ਪਟਨਾਇਕ ਦੀ ਅਗਵਾਈ ਵਾਲੀ ਪਾਰਟੀ ਨੂੰ ਜਦੋਂ ਮਹਿਸੂਸ ਹੋਣ ਲੱਗਾ ਹੈ ਕਿ ਉਹ ਸੱਤਾ 'ਚ ਹੁਣ ਹੋਰ ਬਣੀ ਨਹੀਂ ਰਹਿ ਸਕਦੀ ਤਾਂ ਉਨ੍ਹਾਂ ਨੇ ਭਾਜਪਾ ਵਰਕਰਾਂ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।'' ਉਨ੍ਹਾਂ ਨੇ ਕਿਹਾ,''ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਰਾਜ 'ਚ ਬੀਜਦ ਸਰਕਾਰ ਦੀ ਜਗ੍ਹਾ ਭਾਜਪਾ ਸਰਕਾਰ ਲਿਆਉਣਗੇ ਤਾਂ ਕਿ ਤੇਜ਼ ਵਿਕਾਸ ਯਕੀਨੀ ਹੋ ਸਕੇ।''


DIsha

Content Editor

Related News