ਉਦਯੋਗ ਜਗਤ ਨੂੰ ਪੀ. ਐੱਮ. ਮੋਦੀ ਦੀ ਸਲਾਹ- 'ਲੋਕਲ ਲਈ ਵੋਕਲ' ਹੋਣਾ ਬੇਹੱਦ ਜ਼ੂਰਰੀ

Thursday, Jun 11, 2020 - 12:13 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਆਫਤ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਅਨ ਚੈਂਬਰ ਆਫ਼ ਕਾਮਰਸ (ਆਈ. ਸੀ. ਸੀ.) ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਹ ਪ੍ਰੋਗਰਾਮ ਕੋਲਕਾਤਾ ਵਿਚ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਦੇਸ਼ ਦਾ ਆਤਮ ਨਿਰਭਰ ਹੋਣਾ ਬੇਹੱਦ ਜ਼ਰੂਰੀ ਹੈ। ਭਾਰਤ ਨੂੰ ਦੂਜੇ ਦੇਸ਼ਾਂ ਤੋਂ ਆਤਮ ਨਿਰਭਰਤਾ ਘੱਟ ਕਰਨੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਜੋ ਚੀਜ਼ਾਂ ਵਿਦੇਸ਼ ਤੋਂ ਮੰਗਵਾਉਣੀਆਂ ਪੈਂਦੀਆਂ ਹਨ, ਸਾਨੂੰ ਵਿਚਾਰ ਕਰਨਾ ਹੋਵੇਗਾ ਕਿ ਉਹ ਸਾਡੇ ਦੇਸ਼ ਵਿਚ ਕਿਵੇ ਬਣਨ ਅਤੇ ਫਿਰ ਕਿਵੇਂ ਉਸ ਦਾ ਨਿਰਯਾਤ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਜਿਹਾ ਸਮਾਂ ਹੈ ਕਿ ਲੋਕਲ ਲਈ ਵੋਕਲ ਹੋਇਆ ਜਾਵੇ। ਉਨ੍ਹਾਂ ਕਿਹਾ ਕਿ 95 ਸਾਲ ਤੋਂ ਆਈ. ਸੀ. ਸੀ. ਦੇਸ਼ ਦੀ ਸੇਵਾ ਕਰ ਰਿਹਾ ਹੈ। 

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ. ਸੀ. ਸੀ. ਨੇ ਆਪਣੇ ਗਠਨ ਤੋਂ ਬਾਅਦ ਹੁਣ ਤੱਕ ਕਾਫੀ ਕੁਝ ਦੇਖਿਆ ਗਿਆ ਹੈ ਅਤੇ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਰਹੇ। ਇਸ ਸਾਲ ਦੀ ਬੈਠਕ ਉਸ ਸਮੇਂ ਹੋ ਰਹੀ ਹੈ, ਜਦੋਂ ਦੇਸ਼ ਕਈ ਮੁਸ਼ਕਲਾਂ ਦਾ ਸਾਹਮਣਾ ਝੱਲ ਰਿਹਾ ਹੈ। ਅੱਜ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਟਿੱਡੀ ਦਲ ਦੇ ਹਮਲੇ ਦੀ ਚੁਣੌਤੀ ਹੈ। ਰੋਜ਼ਾਨਾ ਭੂਚਾਲ ਵੀ ਆ ਰਹੇ ਹਨ, ਇਸ ਦੌਰਾਨ ਚੱਕਰਵਾਤ ਵੀ ਆਏ ਹਨ। ਕੁੱਲ ਮਿਲਾ ਕੇ ਮੈਂ ਇਹ ਕਹਾਂਗਾ ਕਿ ਕਦੇ-ਕਦੇ ਸਮਾਂ ਵੀ ਸਾਡੀ ਪ੍ਰੀਖਿਆ ਲੈਂਦਾ ਹੈ। 

ਪ੍ਰਧਾਨ ਮੰਤਰੀ ਮੋਦੀ ਅੱਗੇ ਨੇ ਕਿਹਾ ਕਿ ਕੋਰੋਨਾ ਨਾਲ ਲੜਾਈ ਦੇ ਇਸ ਮੁਸ਼ਕਲ ਸਮੇਂ ਦੀ ਦਵਾਈ ਮਜ਼ਬੂਤੀ ਹੈ। ਮੁਸ਼ਕਲ ਸਮੇਂ 'ਚ ਭਾਰਤ ਹਮੇਸ਼ਾ ਅੱਗੇ ਵੱਧ ਕੇ ਸਾਹਮਣੇ ਆਇਆ ਹੈ। ਅੱਜ ਪੂਰੀ ਦੁਨੀਆ ਆਫਤ ਨਾਲ ਲੜ ਰਹੀ ਹੈ। ਹੁਣ ਦੇਸ਼ ਵਾਸੀਆਂ ਦੇ ਮਨ ਵਿਚ ਸੰਕਲਪ ਹੈ ਕਿ ਆਫਤ ਨੂੰ ਮੌਕੇ 'ਚ ਬਦਲਣਾ ਹੈ। ਇਸ ਆਫਤ ਦੀ ਘੜੀ 'ਚ ਦੇਸ਼ ਨੂੰ ਟਰਨਿੰਗ ਪੁਆਇੰਟ ਬਣਾਉਣਾ ਹੈ। ਆਤਮ ਨਿਰਭਰ ਭਾਰਤ ਹੀ ਟਰਨਿੰਗ ਪੁਆਇੰਟ ਹੈ। ਸਭ ਤੋਂ ਵੱਡੀ ਆਫਤ ਤੋਂ 'ਵੱਡੀ ਸੀਖ' ਲੈ ਕੇ ਭਾਰਤ ਅੱਗੇ ਵਧੇ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਭਾਰਤ 'ਚ ਇਕ ਹੋਰ ਮੁਹਿੰਮ ਅਜੇ ਚੱਲ ਰਹੀ ਹੈ। ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ। ਇਸ ਵਿਚ ਲੋਕ, ਗ੍ਰਹਿ ਅਤੇ ਫਾਇਦਾ ਤਿੰਨੋਂ ਹੀ ਵਿਸ਼ੇ ਹੁੰਦੇ ਹਨ। ਖਾਸ ਕਰ ਕੇ ਪੱਛਮੀ ਬੰਗਾਲ ਲਈ ਤਾਂ ਇਹ ਬਹੁਤ ਹੀ ਫਾਇਦੇਮੰਦ ਹਨ। ਇਸ ਨਾਲ ਤੁਹਾਡੇ ਜੂਟ ਦਾ ਕਾਰੋਬਾਰ ਵੱਧਣ ਦੀ ਸੰਭਾਵਨਾ ਵਧੇਗੀ। 


Tanu

Content Editor

Related News