PM ਮੋਦੀ ਨੇ ਵਾਰਾਣਸੀ ਨੂੰ ਦਿੱਤਾ 600 ਕਰੋੜ ਦਾ ਤੋਹਫ਼ਾ, ਬੋਲੇ- 'ਲੋਕਲ ਸਾਮਾਨ ਦਾ ਕਰੋ ਇਸਤੇਮਾਲ'

Monday, Nov 09, 2020 - 12:48 PM (IST)

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯਾਨੀ ਕਿ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ 'ਚ 600 ਕਰੋੜ ਰੁਪਏ ਦੀ ਸੌਗਾਤ ਦਿੱਤੀ। ਪ੍ਰਧਾਨ ਮੰਤਰੀ ਨੇ 30 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਮੋਦੀ ਨੇ ਇੱਥੇ ਕਿਹਾ ਕਿ ਵਾਰਾਣਸੀ ਵਿਚ ਜੋ ਵੀ ਹੋ ਰਿਹਾ ਹੈ, ਉਹ ਬਾਬਾ ਵਿਸ਼ਵਨਾਥ ਦੀ ਕ੍ਰਿਪਾ ਨਾਲ ਹੋ ਰਿਹਾ ਹੈ। ਵੀਡੀਓ ਕਾਨਫਰੈਂਸਿੰਗ ਜ਼ਰੀਏ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕਰਨ ਮਗਰੋਂ ਮੋਦੀ ਨੇ ਕਿਹਾ ਕਿ 'ਲੋਕਲ ਲਈ ਵੋਕਲ' ਨਾਲ ਹੀ ਲੋਕਲ ਫਾਰ ਦੀਵਾਲੀ ਦੇ ਮੰਤਰ ਦੀ ਗੂੰਜ ਚਾਰੋਂ ਪਾਸੇ ਹੈ। ਉਨ੍ਹਾਂ ਨੇ ਲੋਕਾਂ ਨੂੰ ਲੋਕਲ ਸਾਮਾਨ ਦੇ ਇਸਤੇਮਾਲ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ ਦੀਵੇ ਲੈਣਾ ਹੀ ਲੋਕਲ ਨਹੀਂ ਹੈ, ਸਗੋਂ ਦੇਸ਼ 'ਚ ਜੋ ਵੀ ਸਾਮਾਨ ਬਣਦਾ ਹੈ, ਉਸ ਦਾ ਇਸਤੇਮਾਲ ਕਰੋ। ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਲੋਕਲ ਸਾਮਾਨ ਦੀ ਹੀ ਵਰਤੋਂ ਕਰੋ। 

PunjabKesari

ਇਹ ਵੀ ਪੜ੍ਹੋ: ਵੱਧਦੇ ਪ੍ਰਦੂਸ਼ਣ ਦੀ ਮਾਰ, NGT ਨੇ ਪਟਾਕਿਆਂ 'ਤੇ 30 ਨਵੰਬਰ ਤੱਕ ਲਾਈ ਪਾਬੰਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਵੀ ਕਾਸ਼ੀ ਨਹੀਂ ਰੁਕੀ, ਲਗਾਤਾਰ ਕੰਮ ਜਾਰੀ ਹੈ। ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੌਰਾਨ ਵਿਕਾਸ ਕੰਮ ਨਹੀਂ ਰੁਕੇ, ਇਸ ਲਈ ਯੋਗੀ ਜੀ ਦੀ ਟੀਮ ਨੂੰ ਬਹੁਤ ਵਧਾਈ। ਵਾਰਾਣਸੀ 'ਚ ਸ਼ਹਿਰ-ਪਿੰਡ ਦੇ ਵਿਕਾਸ ਪ੍ਰਾਜੈਕਟਾਂ ਵਿਚ ਸੱਭਿਆਚਾਰ-ਆਧੁਨਿਕਤਾ ਦਾ ਧਿਆਨ ਰੱਖਿਆ ਜਾ ਰਿਹਾ ਹੈ। ਕਾਸ਼ੀ ਵਿਚ ਹੁਣ ਘਾਟਾਂ ਦੀ ਤਸਵੀਰ ਵੀ ਬਦਲ ਰਹੀ ਹੈ, ਜਿਨ੍ਹਾਂ ਪ੍ਰਾਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ, ਉਸ ਤੋਂ ਸਥਾਨਕ ਲੋਕਾਂ ਲਈ ਰੁਜ਼ਗਾਰ ਵਧੇਗਾ।

ਇਹ ਵੀ ਪੜ੍ਹੋ: ਕਮਲਾ ਹੈਰਿਸ ਦੀ ਜਿੱਤ ਦੀ ਖੁਸ਼ੀ 'ਚ ਜਸ਼ਨ 'ਚ ਡੁੱਬਿਆ ਭਾਰਤ ਦਾ ਇਹ ਪਿੰਡ, ਲੱਗੀਆਂ ਰੌਣਕਾਂ (ਤਸਵੀਰਾਂ)

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਵਾਰਾਣਸੀ ਵਿਚ 12 ਫਲਾਈਟਾਂ ਚੱਲਦੀਆਂ ਸਨ ਪਰ ਹੁਣ 4 ਗੁਣਾ ਫਲਾਈਟਾਂ ਚੱਲਦੀਆਂ ਹਨ। ਕਾਸ਼ੀ ਦੇ ਇੰਫਰਾਸਟ੍ਰਕਚਰ ਤੋਂ ਇੱਥੇ ਰਹਿਣ ਵਾਲੇ ਅਤੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਵਾਰਾਣਸੀ ਵਿਚ ਕਈ ਸਹੂਲਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੀ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਲਈ ਲਿਆਂਦੇ ਗਏ ਬਿੱਲ ਨਾਲ ਛੋਟੇ ਕਿਸਾਨਾਂ ਨੂੰ ਫ਼ਾਇਦਾ ਹੋ ਰਿਹਾ ਹੈ ਅਤੇ ਵਿਚੋਲੇ ਪੂਰੀ ਤਰ੍ਹਾਂ ਬਾਹਰ ਹੋ ਗਏ ਹਨ।

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ


Tanu

Content Editor

Related News